ਅਗਲੀ ਧਾਰਮਿਕ ਪ੍ਰੀਖਿਆ ਅਕਤੂਬਰ ਵਿਚ ਹੋਵੇਗੀ ਅਤੇ ਫਾਰਮ ਭਰਨ ਦੀ ਲਹਿਰ ਕੀਤੀ ਜਾਵੇਗੀ ਸ਼ੁਰੂ
ਕਪੂਰਥਲਾ 24 ਜੁਲਾਈ ( ਮਨਪ੍ਰੀਤ ਸਿੰਘ ) ਸਿੱਖ ਮਿਸ਼ਨਰੀ ਕਾਲਜ ਕਪੂਰਥਲਾ ਵਲੋਂ ਧਾਰਮਿਕ ਪ੍ਰੀਖਿਆਵਾਂ ਵਿੱਚ ਦਿਤੇ ਗਏ ਭਾਰੀ ਸਹਿਯੋਗ ਦੇ ਮੰਤਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਘੰਟਾ ਘਰ ਦੇ ਪ੍ਰਿੰਸੀਪਲ ਨਵਚੇਤਨ ਸਿੰਘ ਸਰਕਾਰੀ ਰਣਧੀਰ ਸੀਨੀਅਰ ਸੈਕੰਡਰੀ ਲੜਕਿਆਂ ਸਕੂਲ ਦੇ ਪ੍ਰਿੰਸੀਪਲ ਤੇਜਿੰਦਰਪਾਲ ਸਿੰਘ ਉਕਾਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਉਂਕਾਰ ਸਿੰਘ ਨੂੰ ਸਿੱਖ ਮਿਸ਼ਨਰੀ ਕਾਲਜ ਕਪੂਰਥਲਾ ਦੇ ਜੋਨਲ ਇੰਚਾਰਜ ਹਰਭਜਨ ਸਿੰਘ ਡਿਪਟੀ ਜ਼ੋਨਲ ਇੰਚਾਰਜ ਹਰਜੀਤ ਸਿੰਘ ਭਾਟੀਆ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਭਵਿੱਖ ਵਿੱਚ ਅਕਤੂਬਰ ਵਿਚ ਧਾਰਮਿਕ ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਬੱਚਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਸਕੂਲ ਮੁੱਖੀਆਂ ਨੇ ਵੀ ਭਾਰੀ ਭਾਰੀ ਉਤਸ਼ਾਹ ਦਿਖਾਇਆ ਤੇ ਅਗਲੀ ਪ੍ਰੀਖਿਆਵਾਂ ਲਈ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਉੱਕਤ ਆਗੂਆਂ ਹਰਭਜਨ ਸਿੰਘ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਅਗਲੀਆਂ ਪ੍ਰੀਖਿਆਵਾਂ ਵਾਸਤੇ ਸਾਰੇ ਸਕੂਲਾਂ ਵਿਚ ਪੜ੍ਹਦੇ ਨਿੱਜੀ ਰੂਪ ਵਿਚ ਜਾ ਕਿ ਫਾਰਮ ਭਰਨ ਦੀ ਲਹਿਰ ਚਲਾਈ ਜਾਵੇਗੀ ਗੁਰਮਤਿ ਪ੍ਰਚਾਰ ਦੀ ਲਹਿਰ ਹੋਰ ਤੇਜ ਕੀਤੀ ਜਾਵੇਗੀ । ਸਨਮਾਨਿਤ ਹੋਣ ਵਾਲਿਆਂ ਵਿੱਚ
ਸ. ਨਵਚੇਤਨ ਸਿੰਘ , ਸ. ਤੇਜਿੰਦਰਪਾਲ ਸਿੰਘ ਅਤੇ ਉੰਕਾਰ ਸਿੰਘ ਆਦਿ ਸ਼ਾਮਿਲ ਹਨ ।
Author: Gurbhej Singh Anandpuri
ਮੁੱਖ ਸੰਪਾਦਕ