ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਗਾਂਧੀ ਅੱਜ ਦਿੱਲੀ ‘ਚ ਈਡੀ ਦਫ਼ਤਰ ‘ਚ ਪੇਸ਼ ਹੋਵੇਗੀ | ਇਸ ਜਾਂਚ ਦੇ ਵਿਰੋਧ ਵਿੱਚ ਕਾਂਗਰਸ ਇੱਕ ਵਾਰ ਫਿਰ ਸੜਕ ਤੋਂ ਲੈ ਕੇ ਸੰਸਦ ਤੱਕ ਰੋਸ ਪ੍ਰਦਰਸ਼ਨ ਕਰੇਗੀ। ਦੱਸ ਦੇਈਏ ਕਿ ਬੀਤੇ ਦਿਨ ਰਾਹੁਲ ਗਾਂਧੀ ਨੇ ਈਡੀ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਵਿਜੇ ਚੌਕ ਵਿੱਚ ਧਰਨਾ ਦਿੱਤਾ ਸੀ।
ਹਾਲਾਂਕਿ, ਉਸ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਜਿਕਰਯੋਗ ਹੈ ਕਿ ਮੰਗਲਵਾਰ ਨੂੰ ਈਡੀ ਨੇ ਸੋਨੀਆ ਗਾਂਧੀ ਤੋਂ ਕਰੀਬ ਛੇ ਘੰਟੇ ਪੁੱਛਗਿੱਛ ਕੀਤੀ ਸੀ। ਏਜੰਸੀ ਨੇ ਸੋਨੀਆ ਗਾਂਧੀ ਨੂੰ ਅੱਜ ਤੀਜੇ ਦਿਨ ਪੁੱਛਗਿੱਛ ਲਈ ਫਿਰ ਬੁਲਾਇਆ ਹੈ।