ਜਿਨ੍ਹਾਂ ਚਿਰ ਗੁਰੂ ਸਾਹਿਬਾਂ ਦੀ ਗੱਲ ਮੰਨ ਕੇ ਸਿੱਖ ਭਾਈ ਭਾਈ ਤੇ ਬੀਬੀਆਂ ਮਾਈਆਂ ,ਭੈਣਾਂ ਬਣਕੇ ਰਹੇ ਗੁਰੂ ਨਾਨਕ ਸਾਹਿਬ ਤੋਂ ਲੈਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤਕ ਸਿੱਖਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ, ਇਸ ਸਮੇ ਵਿਚ ਕੀਤੇ ਵੀ ਇਤਿਹਾਸ ਵਿਚ ਸੰਤ , ਮਹਾਪੁਰਸ਼ , ਬਰਮਗਿਆਨੀ ,ਨਹੀਂ ਆਇਆ ,ਸਿਰਫ ਦੀ ਸਿਰਫ ਭਾਈ ਸ਼ਬਦ ਹੀ ਸਾਰੀ ਜਿੰਦਗੀ ਬਤੀਤ ਕਰਨ ਵਾਲੇ ਭਾਈ ਮਰਦਾਨਾ ,ਦੂਸਰੇ ਗੁਰੂ ਸਾਹਿਬ ਵੀ ਸੰਗਤ ਵਿਚ ਸੇਵਾ ਕਰਦਿਆਂ ਭਾਈ ਲਹਿਣਾ ਨਾਂਮ ਨਾਲ ਪੁਕਾਰਿਆ ਜਾਂਦੇ ਸਨ ਗੁਰੂ ਦੀ ਪਦਮੀ ਬਖਸ਼ਿਸ ਤੋਂ ਬਾਹਦ ਗੁਰੂ ਅੰਗਤ ਦੇਵ ਜੀ ਬਣੇ ,ਚਉਥੇ ਪਾਤਸਾਹ ਭਾਈ ਜੇਠਾ ਜੀ ,ਬਖਸ਼ਿਸ ਤੋਂ ਬਾਹਦ ਰਾਮਦਾਸ ਜੀ ,ਇਸੇ ਤਰਾਂ ਗੁਰੂ ਤੇਗਬਹਾਦਰ ਸਾਹਿਬ ਜੀ ਤਕ ,ਦੇਗਾ ਵਿਚ ਉਬਲਣ ਵਾਲੇ ,ਭਾਈ ਸਤੀ ਜੀ ,ਭਾਈ ਦਿਆਲਾ ਜੀ ,ਭਾਈ ਮਾਟੀ ਦਾਸ ,ਚਰਖੜੀਆਂ ਤੇ ਚੜਣ ਵਾਲੇ ਭਾਈ ,ਖੋਪਰ ਲਾਹੁਣ ਵਾਲੇ ਭਾਈ ਤਾਰੂ ਸਿੰਘ ਗੁਰੂ ਗੋਬਿੰਦ ਸਾਹਿਬ ਜੀ ਨਾਲ ਵੀ ਅਨੇਕਾਂ ਹੀ ਭਾਈ ਸ਼ਬਦ ਨਾਲ ਜੀ ਸਬੋਧਨ ਹੁੰਦੇ ਹਨ ਭਾਈ ਮਤਲਬ ਗੁਰੂ ਸਾਹਿਬ ਆਪਾ ਨੂੰ ਆਪਣੇ ਭਰਾ ਸਮਝਦੇ ਸਨ ਜਿਨ੍ਹਾਂ ਚਿਰ ਸਿੱਖ ਕੌਮ ਭਰਾ ਭਰਾ ਬਣਕੇ ਰਹੀ ਸਿੱਖ ਰਾਜ ਕਾਇਮ ਕਰ ਲਿਆ ਸੀ ,ਜਿਸ ਦਿਨ ਤੋਂ ਗੋਰਿਆਂ ਦੀ ਸਰਕਾਰ ਆਈ ਤਾ ਨਾਲ ਦੀ ਨਾਲ ਖ਼ੂਬਾਂ ਵਾਂਗੂ ਤਿਆਰ ਕੀਤਾ ਗਿਆ ਸਿਸਟਮ ਸਿੱਖਾਂ ਦਾ ਰਾਜ ਖਤਮ ਕਰਨ ਵਾਸਤੇ ਸਿੱਖਾਂ ਨੂੰ ਵੰਡਣ ਵਾਸਤੇ ਸਿੱਖਾਂ ਵਿੱਚੋ ਹੀ ਫੋਜ ਵਿਚ ਭਰਤੀ ਕਰਕੇ ਉਹਨਾਂ ਵਿੱਚੋ ਡੇਰੇ ਤਿਆਰ ਕਰਕੇ ਇਹਨਾਂ ਵਿਚ ਸੰਤ ਬਣਾਕੇ ਬਿਠਾ ਦਿਤਾ ਗਿਆ ,ਤੁਸੀਂ ਸਭ ਤੋਂ ਵਡੇ ਡੇਰਿਆਂ ਦੇ ਪੰਜ ਮੁਖੀ ਫੋਜ ਵਿੱਚੋ ਲਿਆ ਕੇ ਹੀ ਫਿੱਟ ਕੀਤੇ ਸਨ ,ਤੇ ਸੁਖਮਣੀ ਸਾਹਿਬ ਦੀਆਂ ਸੁਸਾਇਟੀਆਂ ਬਣਾਈਆਂ ਗਈਆਂ ਤੇ ਉਹਨਾਂ ਵਿੱਚੋ ਕੁਝਕੁ ਸ਼ਬਦ ਆਪਣੇ ਨਾਲ ਫਿੱਟ ਕੀਤੇ ਗਏ ,ਭਲਿਓ ਸੁਖਮਨੀ ਸਾਹਿਬ ਤਾ ਗੁਰੂ ਅਰਜਨ ਸਾਹਿਬ ਜੀ ਵਕਤ ਆ ਗਈ ਸੀ ਕੀ ਉਸ ਵਕਤ ਸਿੱਖ ਨਹੀਂ ਸੀ ਪੜਦੇ ?ਸਾਡੇ ਨਾਲੋਂ ਵੱਧ ਪੜਦੇ ਕੀ ਉਸ ਵਕਤ ਦੇ ਸਿੱਖਾਂ ਨੇ ਤਾ ਕਿਸੇ ਨੂੰ ਇਹ ਰੁਤਬੇ ਨਹੀਂ ਦਿਤੇ ਸਿਰਫ ਦੀ ਸਿਰਫ ਉਹਨਾਂ ਨੂੰ ਆਪਣੇ ਭਾਈ ਮਤਲਬ ਭਰਾ ਹੀ ਲਗਦੇ ਸਨ
ਆਉ ਦੁਵਾਰਾ ਫਿਰ ਆਪਸ ਵਿਚ ਭਾਈ ਭਾਈ ਬਣੀਏ ਤੇ ਦੁਵਾਰਾ ਸਿੱਖ ਰਾਜ ਕਾਇਮ ਕਰੀਏ
ਦਾਸ ਜਸਵਿੰਦਰ ਸਿੰਘ ਕਨੇਡਾ
ਜਿਨ੍ਹਾਂ ਚਿਰ ਆਪਸ ਵਿਚ ਭਾਈ ਭਾਈ ਬਣਕੇ ਰਹੇ ਸਿੱਖ ਰਾਜ ਕਾਇਮ ਕਰ ਲਿਆ ਸੀ
Author: Gurbhej Singh Anandpuri
ਮੁੱਖ ਸੰਪਾਦਕ