ਕਪੂਰਥਲਾ 31 ਜੁਲਾਈ ( ਗੁਰਦੇਵ ਸਿੰਘ ਅੰਬਰਸਰੀਅ ) ਪੰਜਾਬ ਦੇ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਦੌਰੇ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਘਿਨੌਣੇ ਕਾਰੇ ਤੇ ਭਾਜਪਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।ਸਾਬਕਾ ਚੇਅਰਮੈਨ ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਿਹਤ ਮੰਤਰੀ ਨੇ ਇਸ ਮਾਮਲੇ ਤੇ ਨਰਾਜ਼ਗੀ ਪ੍ਰਗਟਾਈ ਹੈ।ਸਿਹਤ ਮੰਤਰੀ ਨੇ ਪ੍ਰਬੰਧਾਂ ਦੀ ਘਾਟ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਦੇ ਵੀਸੀ ਡਾ:ਰਾਜ ਬਹਾਦਰ ਨੂੰ ਬੈੱਡਸ਼ੀਟ ਤੇ ਲਿਟਾ ਕੇ ਜ਼ਲੀਲ ਕੀਤਾ ਗਿਆ ਹੈ।ਖੋਜੇਵਾਲ ਨੇ ਸਿਹਤ ਮੰਤਰੀ ਦੇ ਫ਼ਰਮਾਨ ਦੀ ਵੀ ਨਿਖੇਧੀ ਕੀਤੀ।ਮੰਤਰੀ ਦਾ ਘਟੀਆ ਵਤੀਰੇ ਦੇ ਨਾਲ ਨਾਲ ਵਾਈਸ ਚਾਂਸਲਰ ਦੇ ਕੱਦ ਦੇ ਵਿਅਕਤੀ ਦਾ ਝੁਕਣਾ ਵਿਸ਼ੇਸ਼ ਰੂਪ ਨਾਲ ਇਸ ਨੇਕ ਕਿੱਤੇ ਅਤੇ ਖਾਸ ਕਰਕੇ ਸਮਾਜ ਦੇ ਲਈ ਕਿਸੇ ਸਰਾਪ ਤੋਂ ਘੱਟ ਨਹੀਂ ਹੈ।ਖੋਜੇਵਾਲ ਨੇ ਸਖਤ ਸ਼ਬਦਾਵਲੀ ਦਾ ਇਸਤਮਾਲ ਕਰਦੇ ਹੋਏ ਕਿਹਾ ਕਿ ਸ਼ਾਇਦ ਮੰਤਰੀ ਇਹ ਭੁੱਲ ਗਏ ਹਨ ਕਿ ਉਹ ਇੱਕ ਸੰਵਿਧਾਨਕ ਅਹੁਦਾ ਸੰਭਾਲ ਰਹੇ ਹਨ ਨਾ ਕਿ ਦੰਗਾਕਾਰੀ।ਖੋਜੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਮੰਤਰੀ ਤੋਂ ਵਾਈਸ ਚਾਂਸਲਰ ਦੀ ਬੇਇੱਜ਼ਤੀ ਕਰਨ ਲਈ ਮੁਆਫੀ ਮੰਗਣ ਅਤੇ ਡਾਕਟਰੀ ਭਾਈਚਾਰੇ ਦਾ ਭਰੋਸਾ ਅਤੇ ਮਨੋਬਲ ਬਹਾਲ ਕਰਨ ਲਈਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਹੇ ਡਾਕਟਰੀ ਭਾਈਚਾਰੇ ਦਾ ਭਰੋਸਾ ਅਤੇ ਮਨੋਬਲ ਦੁਬਾਰਾ ਬਹਾਲ ਕਰਨ ਲਈ ਕਿਹਾ ਹੈ,ਜੋ ਇਸ ਘਟਨਾ ਦੇ ਬਾਅਦ ਪੂਰੀ ਤਰਾਂ ਨਾਲ ਨਿਰਾਸ਼ਾ ਮਹਿਸੂਸ ਕਰ ਰਹੇ ਹਨ।ਖੋਜੇਵਾਲ ਨੇ ਕਿਹਾ ਕਿ ਅਸੀਂ ਤਾਲਿਬਾਨ ਦੇ ਸ਼ਾਸਨ ਵਾਲੇ ਅਫਗਾਨਿਸਤਾਨ ਵਿੱਚ ਨਹੀਂ ਰਹਿੰਦੇ,ਬਲਕਿ ਇੱਕ ਸੱਭਿਅਕ ਸਮਾਜ ਅਤੇ ਜਮਹੂਰੀ ਦੇਸ਼ ਵਿੱਚ ਰਹਿੰਦੇ ਹਾਂ।ਮੰਤਰੀ ਜੋੜਾਮਾਜਰਾ ਨੇ ਜੋ ਕੀਤਾ ਉਹ ਨਿੰਦਣਯੋਗ ਅਤੇ ਅਸਵੀਕਾਰਨਯੋਗ ਹੈ।ਉਨ੍ਹਾਂ ਕਿਹਾ ਕਿ ਕੋਈ ਵੀ ਸਮਝਦਾਰ ਆਪਣੇ ਪਿਤਾ ਦੀ ਉਮਰ ਦੇ ਆਦਮੀ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰਦਾ,ਜਿਸ ਨੇ ਪੰਜਾਬ ਦੀ ਸਿਹਤ ਵਿਵਸਥਾ ਨੂੰ ਸੁਧਾਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਦੇ ਦਿੱਲ ਵਿੱਚ ਡਾਕਟਰਾਂ ਪ੍ਰਤੀ ਥੋੜੀ ਵੀ ਇੱਜ਼ਤ ਹੈ ਅਤੇ ਉਹ ਵੀ ਅਜਿਹੇ ਸੀਨੀਅਰ ਡਾਕਟਰ ਵੀਸੀ ਲਈ ਹੈ ਤਾਂ ਉਹ ਆਪਣੇ ਮੰਤਰੀ ਵਿਰੁੱਧ ਕਾਰਵਾਈ ਕਰਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅਧਿਕਾਰੀਆਂ ਨੂੰ ਜ਼ਲੀਲ ਕਰਨ ਲਈ ਸੱਤ ਨਹੀਂ ਸੋਂਪੀ ਸੀ,ਇਸ ਲਈ ਆਪ ਸਰਕਾਰ ਦੇ ਮੰਤਰੀਆਂ ਨੂੰ ਅਫ਼ਸਰਾਂ ਨੂੰ ਜ਼ਲੀਲ ਕਰਨ ਦੀ ਬਜਾਏ ਪੰਜਾਬ ‘ਚ ਬਦਹਾਲ ਹੋ ਚੁੱਕਿਆ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ