ਗੁਰਦਾਸਪੁਰ 2 ਅਗਸਤ 2022 – ਸਿਟੀ ਪੁਲਸ ਨੇ ਗੁਰਦਾਸਪੁਰ ਦੇ ਬਟਾਲਾ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ‘ਤੇ ਛਾਪਾ ਮਾਰ ਕੇ ਰੰਗਰਲੀਆਂ ਮਨਾਉਂਦੇ ਹੋਏ 5 ਔਰਤਾਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਇੱਥੇ ਜਿਸਮ ਫਿਰੌਤੀ ਦਾ ਧੰਦਾ ਚੱਲ ਰਿਹਾ ਸੀ। ਪੁਲਿਸ ਦੀ ਕਾਰਵਾਈ ਦੌਰਾਨ ਰੈਸਟੋਰੈਂਟ ਮਾਲਕ ਸਮੇਤ 2 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਸਪ੍ਰੈਸ਼ਨ ਆਫ ਇਮਰੈਟਲ ਟਰੈਫਿਕ ਇਨ ਵੂਮੈਨ ਐਂਡ ਗਰਲਜ਼ ਐਕਟ ਦੀ ਧਾਰਾ 4 ਤਹਿਤ ਕੁੱਲ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਤਫ਼ਤੀਸ਼ੀ ਅਫ਼ਸਰ ਗੁਰਮੀਤ ਸਿੰਘ ਅਨੁਸਾਰ ਪੁਲੀਸ ਪਾਰਟੀ ਨੇ ਵਿਸ਼ੇਸ਼ ਚੈਕਿੰਗ ਦੌਰਾਨ ਕਾਹਨੂੰਵਾਨ ਚੌਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਬਟਾਲਾ ਰੋਡ ‘ਤੇ ਸਥਿਤ ਇਕ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਸਥਿਤ ਇੱਕ ਹੋਟਲ ਦਾ ਮਾਲਕ ਇੰਦਰਜੀਤ ਸਿੰਘ ਪੈਸੇ ਲੈ ਕੇ ਜਿਸਮ ਫਿਰੌਤੀ ਦਾ ਨਾਜਾਇਜ਼ ਧੰਦਾ ਚਲਾ ਰਿਹਾ ਹੈ। ਜਦੋਂ ਕੇ ਹੋਟਲ ਚਲਾਉਣ ਦਾ ਕੰਮ ਰਾਜਿੰਦਰ ਸਿੰਘ ਕਰ ਰਹੇ ਹਨ।
ਮੁਖਬਰ ਅਨੁਸਾਰ ਉਸ ਸਮੇਂ ਵੀ ਕਈ ਜੋੜੇ ਹੋਟਲ ਵਿੱਚ ਮੌਜੂਦ ਹੁੰਦੇ ਹਨ। ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ‘ਤੇ ਪੁਲਸ ਪਾਰਟੀ ਨੇ ਤੁਰੰਤ ਹੋਟਲ ‘ਤੇ ਛਾਪੇਮਾਰੀ ਕੀਤੀ। ਕਾਊਂਟਰ ’ਤੇ ਬੈਠਾ ਹੋਟਲ ਸੰਚਾਲਕ ਰਜਿੰਦਰ ਸਿੰਘ ਪੁਲੀਸ ਨੂੰ ਦੇਖ ਕੇ ਉਥੋਂ ਭੱਜ ਗਿਆ। ਜਦੋਂ ਪੁਲਸ ਨੇ ਹੋਟਲ ਦੇ ਕਮਰਿਆਂ ਦੀ ਤਲਾਸ਼ੀ ਲਈ ਤਾਂ ਉਥੇ ਲੱਗੇ ਡਬਲ ਬੈੱਡਾਂ ‘ਤੇ 5 ਔਰਤਾਂ ਅਤੇ 4 ਪੁਰਸ਼ ਇਤਰਾਜ਼ਯੋਗ ਹਾਲਤ ‘ਚ ਜਸ਼ਨ ਮਨਾਉਂਦੇ ਫੜੇ ਗਏ। ਹੋਟਲ ਮਾਲਕ ਸਮੇਤ ਇਸ ਦੇ ਸੰਚਾਲਕ ਅਤੇ ਰੰਗਰਲੀਆਂ ਮਨਾਉਂਦੇ ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ