ਸਿਹਤ ਮੰਤਰੀ ਤੋਂ ਨਾਰਾਜ਼ ਸਾਬਕਾ ਸੀ.ਐੱਮ ਚੰਨੀ ਦੀ ਭਾਬੀ ਐੱਸ.ਐੱਮ.ਓ ਮਨਿੰਦਰ ਕੌਰ ਨੇ ਦਿੱਤਾ ਅਸਤੀਫਾ

26

ਖਰੜ 2 ਅਗਸਤ 2022 — ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਮੈਡੀਕਲ ਅਫਸਰਾਂ –ਡਾਕਟਰਾਂ ਵਲੋਂ ਅਸਤੀਫੇ ਦੇਣ ਦਾ ਦੌਰ ਬਦਸਤੂਰ ਜਾਰੀ ਹੈ । ਹੁਣ ਖਬਰ ਖਰੜ ਤੋਂ ਆਈ ਹੈ । ਜਿੱਥੇ ਸਥਾਣਕ ਸਿਵਲ ਹਸਪਤਾਲ ਦੀ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ । ਡਾ. ਮਨਿੰਦਰ ਕੌਰ ਸਾਬਕਾ ਸੀ.ਐੱਮ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ ।

ਦਰਅਸਲ 20 ਜੁਲਾਈ ਨੂੰ ਸਿਹਤ ਮੰਤਰੀ ਜੌੜਾਮਾਜਰਾ ਨੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨਾਲ ਖਰੜ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਸੀ । ਇਸ ਦੌਰਾਨ ਖਰਾਬ ਪੰਖੇ ਅਤੇ ਬਾਥਰੂਮਾਂ ਦੀ ਸਫਾਈ ਨੂੰ ਲੈ ਕੇ ਸਿਹਤ ਮੰਤਰੀ ਜੌੜਾਮਾਜਰਾ ਨੇ ਐੱਸ.ਐੱਮ.ਓ ਡਾ. ਮਨਿੰਦਰ ਕੌਰ ਨੂੰ ਝਾੜ ਲਗਾਈ ਸੀ । ਦੌਰੇ ਤੋਂ ਦੋ ਦਿਨ ਬਾਅਦ ਡਾ. ਮਨਿੰਦਰ ਕੌਰ ਦੀ ਧਨੌਲਾ ਬਦਲੀ ਕਰ ਦਿੱਤੀ ਗਈ ।

ਡਾ. ਮਨਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਨਿੱਜੀ ਕਾਰਣਾ ਕਰਕੇ ਨੌਕਰੀ ਤੋਂ ਅਸਤੀਫਾ ਦਿੱਤਾ ਹੈ ।ਉਨ੍ਹਾਂ ਸਿਹਤ ਮੰਤਰੀ ‘ਤੇ ਕੋਈ ਵੀ ਟਿੱਪਣੀ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਕਰੀਬ ਦਸ ਦਿਨ ਪਹਿਲਾਂ ਹੀ ਉਹ ਆਪਣਾ ਅਸਤੀਫਾ ਦੇ ਚੁੱਕੇ ਹਨ ।

ਤੁਹਾਨੂੰ ਦੱਸ ਦਈਏ ਕਿ ਡਾ. ਮਨਿੰਦਰ ਕੌਰ ਸਾਬਕਾ ਸੀ.ਐੱਮ ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ । ਉਨ੍ਹਾਂ ਦੇ ਪਤੀ ਅਤੇ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਖੁਦ ਐੱਸ.ਐੱਮ.ਓ ਰਹੇ ਹਨ । 2022 ਦੀਆਂ ਵਿਧਾਨ ਸਭਾ ਚੋਣਾ ਲੜਨ ਲਈ ਉਨ੍ਹਾਂ ਅਸਤੀਫਾ ਦੇ ਦਿੱਤਾ ਸੀ । ਕਾਂਗਰਸ ਵਲੋਂ ਟਿਕਟ ਨਾ ਦਿੱਤੇ ਜਾਣ ਦੇ ਬਾਵਜੂਦ ਡਾ. ਮਨੋਹਰ ਨੇ ਬੱਸੀ ਪਠਾਨਾਂ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੀ ਸੀ । ਜੋਕਿ ਉਹ ਹਾਰ ਗਏ ਸਨ । ਉਨ੍ਹਾਂ ਦੇ ਭਰਾ ਚਰਨਜੀਤ ਚੰਨੀ ਇਨ੍ਹਾਂ ਚੋਣਾ ਚ ਦੋ ਸੀਟਾਂ ਤੋਂ ਲੜ ਕੇ ਵੀ ਜਿੱਤ ਹਾਸਲ ਨਹੀਂ ਕਰ ਸਕੇ ਸਨ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?