ਆਮ ਆਦਮੀ ਪਾਰਟੀ ਦੇ ਕੌਂਸਲਰ ਸੁਰਿੰਦਰ ਪਾਲ ਬਣ ਸਕਦੇ ਹਨ ਨਵੇਂ ਪ੍ਰਧਾਨ
ਕਰਤਾਰਪੁਰ 2 ਅਗਸਤ (ਭੁਪਿੰਦਰ ਸਿੰਘ ਮਾਹੀ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਜਿੱਥੇ ਵੱਖ ਵੱਖ ਕਮੇਟੀਆਂ ਦੇ ਚੇਅਰਮੈਨਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਸਨ ਤੇ ਕਈ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਸਨ। ਜਿਸ ਦਾ ਅਸਰ ਹੁਣ ਕਰਤਾਰਪੁਰ ਵਿੱਚ ਵੀ ਵੇਖਣ ਨੂੰ ਮਿਲਿਆ ਹੈ ਕਿ ਕਾਂਗਰਸੀ ਕੌਂਸਲਰ ਅਤੇ ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਵੱਲੋਂ 10 ਹੋਰ ਕੌਂਸਲਰਾਂ ਦੀ ਮੋਜੂਦਗੀ ਵਿੱਚ ਅੱਜ ਨਗਰ ਕੌਂਸਲ ਕਰਤਾਰਪੁਰ ਦੇ ਦਫ਼ਤਰ ਵਿੱਚ ਨਗਰ ਸਾਧਕ ਅਫਸਰ ਸ਼੍ਰੀ ਦੇਸ ਰਾਜ ਨੂੰ ਆਪਣਾ ਅਸਤੀਫਾ ਦੇ ਦਿੱਤਾ ਗਿਆ। ਅਸਤੀਫਾ ਦੇਣ ਦਾ ਕਾਰਨ ਉਹਨਾਂ ਨੇ ਘਰੇਲੂ ਮਜਬੂਰੀਆਂ ਦੱਸੀਆਂ। ਇਸ ਦੇ ਨਾਲ ਹੀ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਨਗਰ ਕੌਂਸਲ ਕਰਤਾਰਪੁਰ ਦਾ ਪ੍ਰਧਾਨ ਕੌਂਸਲਰ ਸੁਰਿੰਦਰ ਪਾਲ ਹੀ ਬਣੇਗਾ। ਜਿਕਰਯੋਗ ਹੈ ਕਿ ਸੁਰਿੰਦਰ ਪਾਲ ਨੇ ਨਗਰ ਕੌਂਸਲ ਚੋਣਾਂ ਅਜ਼ਾਦ ਲੜ ਕੇ ਜਿੱਤ ਹਾਸਲ ਕੀਤੀ ਸੀ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਦੁਬਾਰਾ ਤੋਂ ਇਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਵਾਪਸੀ ਕੀਤੀ ਸੀ। ਵਿਧਾਨ ਸਭਾ ਚੌਣਾਂ 2017 ਤੋਂ ਪਹਿਲਾਂ ਸੁਰਿੰਦਰ ਪਾਲ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ਼ ਸਨ ਅਤੇ ਇਹਨਾਂ ਨੇ ਪਾਰਟੀ ਦੇ ਸੰਗਠਨ ਲਈ ਬਹੁਤ ਕੰਮ ਕੀਤਾ। ਸੁਰਿੰਦਰ ਪਾਲ ਆਮ ਆਦਮੀ ਪਾਰਟੀ ਕਰਤਾਰਪੁਰ ਤੋਂ ਸਿਰਫ਼ ਇਕੋ ਇਕ ਕੌਂਸਲਰ ਹਨ ਜਿਸ ਕਰਕੇ ਮੰਨਿਆ ਵੀ ਜਾ ਰਿਹ ਹੈ ਕਿ ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਦਾ ਤਾਜ ਹੁਣ ਸੁਰਿੰਦਰ ਪਾਲ ਦੇ ਸਿਰ ਹੀ ਸਜੇਗਾ। ਕਿਉਂਕਿ ਹਲਕਾ ਵਿਧਾਇਕ ਬਲਕਾਰ ਸਿੰਘ ਨੂੰ ਕਰਤਾਰਪੁਰ ਸ਼ਹਿਰ ਵਿੱਚੋਂ ਲੀਡ ਦਿਵਾਉਣ ਅਤੇ ਜਿਤਾਉਣ ਵਿੱਚ ਵੀ ਸੁਰਿੰਦਰ ਪਾਲ ਦੀ ਬਹੁਤ ਮਿਹਨਤ ਹੈ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਧਾਨਗੀ ਲਈ ਕਿਹੜੇ ਕਿਹੜੇ ਕੌਂਸਲਰ ਸੁਰਿੰਦਰ ਪਾਲ ਦੇ ਹੱਕ ਵਿੱਚ ਖੜੇ ਹੁੰਦੇ ਹਨ ਜਾਂ ਫਿਰ ਕੋਈ ਨਵਾਂ ਹੀ ਧਮਾਕਾ ਹੋਵੇਗਾ ਜਿਸ ਬਾਰੇ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਪ੍ਰਿੰਸ ਅਰੋੜਾ, ਜਯੋਤੀ ਅਰੋੜਾ, ਅਮਰਜੀਤ ਕੌਰ, ਰਾਜਵਿੰਦਰ ਕੌਰ, ਸੁਨੀਤਾ , ਮਨਜਿੰਦਰ ਕੌਰ, ਬਲਵਿੰਦਰ ਕੌਰ, ਸ਼ਾਮ ਸੁੰਦਰ ਪਾਲ, ਡਿੰਪਲ ਕਪੂਰ, ਅਸ਼ੋਕ ਕੁਮਾਰ , ਤੇਜਪਾਲ ਤੇਜੀ ਇਹਨਾਂ ਸਾਰੇ ਹਾਜਿਰ ਕੋਂਸਲਰਾਂ ਤੋਂ ਇਲਾਵਾ ਕੋਂਸਲਰ ਸੁਰਿੰਦਰ ਪਾਲ , ਉਂਕਾਰ ਸਿੰਘ ਮਿੱਠੂ, ਬਾਲ ਮੁਕੰਦ ਬਾਲੀ ਅਤੇ ਕੋਮਲ ਅਗਰਵਾਲ ਗੈਰਹਾਜਿਰ ਰਹੇ।
Author: Gurbhej Singh Anandpuri
ਮੁੱਖ ਸੰਪਾਦਕ