15 ਅਗਸਤ ਨੂੰ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਝਲਾਉਣ ਸੱਦਾ:ਸਿੱਖ ਜੱਥੇਬੰਦੀਆਂ
ਬਾਘਾਪੁਰਾਣਾ 5 ਅਗਸਤ (ਰਾਜਿੰਦਰ ਸਿੰਘ ਕੋਟਲਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਸ਼ਹੀਦ ਭਾਈ ਬਲਦੇਵ ਸਿੰਘ ਧੂਲਕੋਟ,ਸ਼ਹੀਦ ਭਾਈ ਬੰਤ ਸਿੰਘ,ਸ਼ਹੀਦ ਭਾਈ ਮਨਜੀਤ ਸਿੰਘ,ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ,ਸ਼ਹੀਦ ਭਾਈ ਦਰਸਨ ਸਿੰਘ ਬਿੱਲਾ ਤਖਾਣਵੱਧ,ਅਤੇ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਸਾਥੀ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਪਰਿਵਾਰ,ਨਗਰ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬੜੀ ਸਰਧਾ ਭਾਵਨਾ ਨਾਲ ਨੂੰ ਮਨਾਇਆ ਗਿਆ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਧੂਲਕੋਟ ਵਿਖੇ ਪਾਏ ਗਏ ਪਰਸਿੱਧ ਰਾਗੀ ਸਤਨਾਮ ਸਿੰਘ ਰਣੀਏ ਵਾਲਿਆ ਦੇ ਜੱਥੇ ਵੱਲੋਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ।ਕਿਸੇ ਜੱਥਾ ਬੱਧਨੀਂ ਵਾਲੇ, ਕਵਿਸਰ ਸੁਰਜੀਤ ਸਿੰਘ ਅੰਮਿ੍ਤਸਰ,ਪ੍ਸਿੱਧ ਕਵਿਸਰੀ ਜੱਥੇ ਭਾਈ ਪਿ੍ਤਪਾਲ ਸਿੰਘ ਸਿੰਘ ਬਰਗਾੜੀ,ਅਤੇ ਜੱਥਿਆਂ ਸ਼ਹੀਦ ਸਿੰਘਾਂ ਦੀਆਂ ਜੋਸ਼ੀਲੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਾਇਆ ਉਪਰੰਤ ਜੱਥੇਬੰਦੀਆਂ ਆਗੂਆਂ ਵੱਲੋੰ ਸ਼ਹੀਦ ਸਿੰਘਾਂ ਨੂੰ ਸਰਧਾਂਜਲੀਆ ਭੇਟ ਕੀਤੀਆਂ। ਭਾਈ ਅਮਰਜੀਤ ਸਿੰਘ ਡਾਲਾ ਸ਼ਹੀਦ ਭਾਈ ਬਲਦੇਵ ਸਿੰਘ ਧੂਲਕੋਟ ਦੇ ਜੀਵਨ ਵਾਰੇ ਸੰਗਤਾਂ ਨੂੰ ਚਾਨਣਾ ਪਾਇਆ।ਭਾਈ ਗਾਜੀ ਨੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਤੋ ਸੰਗਤਾਂ ਜਾਣੂ ਕਰਾਇਆ।ਸੋ੍ਮਣੀ ਅਕਾਲੀ ਦਲ ਅੰਮਿ੍ਤਸਰ, ਦੇ ਆਗੂ ਮਨਜੀਤ ਸਿੰਘ ਮੱਲਾ ਅਤੇ ਪਿ੍ਤਪਾਲ ਸਿੰਘ ਖਾਲਸਾ ਬਰਗਾੜੀ ਨੇ ਕਿਹਾ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂ ਕਹਿੰਦੇ ਸਾਡਾ ਹਿੰਦੋਸਤਾਨ ਆ ਫਿਰ ਸਿੱਖਾਂ ਨੂੰ ਵੀ ਰਹਿਣ ਲਈ ਕੌਮੀ ਘਰ ਖਾਲਿਸਤਾਨ(ਖਾਲਸਾ ਰਾਜ) ਚਾਹੀਦਾ ਜਿੱਥੇ ਸਿੱਖ ਵੀ ਅਜਾਦੀ ਨਾਲ ਜੀ ਸਕਣ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਜੇਕਰ ਭਾਰਤੀ ਫੌਜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤਾਂ ਉਸ ਦਿਨ ਤੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਇਸ ਲਈ ਸਿੱਖਾਂ ਨੂੰ ਖਾਲਸਤਾਨ ਤੋਂ ਘੱਟ ਕੁਝ ਵੀ ਪਰਵਾਨ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਸਤਿਕਾਰ ਕਮੇਟੀ ਦੇ ਭਾਈ ਰਾਜਾ ਸਿੰਘ ਖੁਖਰਾਣਾ ਅਤੇ ਸੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੱਥੇ:ਬਲਦੇਵ ਸਿੰਘ ਗਗੜਾ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਮੁੱਖ ਮੰਤਰੀ ਬਣ ਗਏ ਅਕਾਲੀ ਦਲ ਬਾਦਲ, ਕਾਂਗਰਸ, ਅਤੇ ਹੁਣ ਆਪਦੇ ਭਗਵੰਤ ਸਿੰਘ ਮਾਨ ਨੇ ਵੀ ਬਹਿਬਲ ਕਾਂਡ, ਕੋਟਕਪੂਰਾ ਅਤੇ ਬਰਗਾੜੀ, ਮੱਲ ਕੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਨੂੰ ਸਜ਼ਾਵਾਂ ਦੇਣ ਦੇ ਵਾਅਦੇ ਕਰਕੇ ਸਰਕਾਰ ਬਣਾਈ ਪਰ ਆਪ ਸਰਕਾਰ ਵੀ ਬੇਅਦਬੀ ਦੇ ਦੋਸੀਆਂ ਨੂੰ ਸਜਾਵਾਂ ਦੇਣ ਵਿੱਚ ਨਾਕਾਮਯਾਬ ਰਹੀ ਇਸ ਲਈ ਬੇਅਦਬੀ ਦਾ ਇੰਨਸਾਫ ਲੈਣ ਲਈ ਸਿੱਖ ਜੱਥੇਬੰਦੀਆਂ ਅਤੇ ਸਿੱਖ ਕੌਮ ਨੂੰ ਇੱਕ ਜੁੱਟ ਹੋ ਕੇ ਸਖਤ ਅੈਕਸਨ ਲੈਣਾ ਚਾਹੀਦਾ ਹੈ। ਡਾ:ਸੁਰਜੀਤ ਸਿੰਘ ਖਾਲਸਤਾਨੀ,ਜਗਜੀਤ ਸਿੰਘ ਖੋਸਾ ਦਲ ਖਾਲਸਾ ਅਤੇ ਮਨਜੀਤ ਸਿੰਘ ਮੱਲਾ ਸੀਨੀ:ਆਗੂ ਸੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੇ ਘਰਾਂ ਤੇ 15 ਅਗਸਤ ਨੂੰ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਅਤੇ ਸਾਰੇ ਪੰਜਾਬ ਨੂੰ ਕੇਸਰੀ ਰੰਗ ਵਿੱਚ ਰੰਗਣ ਦਾ ਸੱਦਾ ਦਿੱਤਾ। ਇਸ ਸਮੇਂ ਸ਼ਹੀਦ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਨੇਜਰ ਰਾਜਿੰਦਰ ਸਿੰਘ, ਜਸਵੰਤ ਸਿੰਘ ਧਰਮੀ ਫੌਜੀ,ਬਾਬਾ ਮਹਿੰਦਰ ਸਿੰਘ ਧੂਲਕੋਟ ਭਰਾ,ਬੀਬੀ ਦਰਸਨ ਕੌਰ ਧਰਮ ਪਤਨੀ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂਲਕੋਟ, ਸਪੁਤਰ ਭਾਈ ਨਵਦੀਪ ਸਿੰਘ ਖਾਲਸਾ ਧੂਲਕੋਟ,ਭਾਈ ਗੁਰਮੀਤ ਸਿੰਘ ਬੁੱਕਣਵਾਲਾ ਵਾਰਸ ਪੰਜਾਬ ਦੇ, ਭਾਈ ਗੁਰਸੇਵਕ ਸਿੰਘ ਫੌਜੀ ਮੱਲਕੇ , ਜਗਰੂਪ ਸਿੰਘ ਬੁੱਧ ਸਿੰਘ ਵਾਲਾ,ਭਾਈ ਮੋਹਨ ਸਿੰਘ ਮੋਮਨਾਵਾਦੀ , ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ , ਮਨਜਿੰਦਰ ਸਿੰਘ ਈਸੀ , ਲਖਵੀਰ ਸਿੰਘ ਸਰਪੰਚ ਸੁਖਾਨੰਦ, ਅਮਰਜੀਤ ਸਿੰਘ ਡਾਲਾ , ਆਦਿ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੈਂਬਰ ਅਤੇ ਹੋਰ ਸਿੰਘ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ
2 Comments
Your point of view caught my eye and was very interesting. Thanks. I have a question for you.
Thank you for your sharing. I am worried that I lack creative ideas. It is your article that makes me full of hope. Thank you. But, I have a question, can you help me?