Home » ਅੰਤਰਰਾਸ਼ਟਰੀ » ਪ੍ਰੋਫੈਸਰ ਸਰਦਾਰਾ ਸਿੰਘ ਜੌਹਲ ਪਦਮ ਭੂਸ਼ਣ ਤੇ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਬਣੇ ‘ਦਿ ਸਿੱਖ ਫੌਰਮ’ ਦੇ ਸਰਪ੍ਰਸਤ

ਪ੍ਰੋਫੈਸਰ ਸਰਦਾਰਾ ਸਿੰਘ ਜੌਹਲ ਪਦਮ ਭੂਸ਼ਣ ਤੇ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਬਣੇ ‘ਦਿ ਸਿੱਖ ਫੌਰਮ’ ਦੇ ਸਰਪ੍ਰਸਤ

54 Views

ਪ੍ਰੋਫੈਸਰ ਹਰੀ ਸਿੰਘ ਪ੍ਰਧਾਨ ਤੇ ਮਨਦੀਪ ਸਿੰਘ ਬੇਦੀ ਆਨਰੇਰੀ ਸਕੱਤਰ ਨਿਯੁਕਤ।

ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਤੇ ਯੂਨੇਸਕੋ (UNESCO) ਇੰਡੀਆ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਛੀਨਾ ਹੋਣਗੇ ਮੁੱਖ ਸਲਾਹਕਾਰ।

2 ਮੀਤ ਪ੍ਰਧਾਨ, 1 ਐੱਡ ਸਕੱਤਰ, ਮਾਲੀ ਸਕੱਤਰ, ਤੇ ਆਫਿਸ ਸਕੱਤਰ ਦੀ ਹੋਈ ਚੋਣ।

ਪ੍ਰੋਫੈਸਰ ਹਰੀ ਸਿੰਘ ਵੱਲੋ ਇੱਕ ਲੱਖ ਦਾ ਚੈੱਕ ਫੌਰਮ ਨੂੰ ਭੇਟ ਕੀਤਾ ਗਿਆ।

ਅੰਮ੍ਰਿਤਸਰ 07 ਅਗਸਤ ( ਹਰਮੇਲ ਸਿੰਘ ਹੁੰਦਲ ) ‘ਦਿ ਸਿੱਖ ਫੌਰਮ’ ਅੰਮ੍ਰਿਤਸਰ ਦੇ ਜਰਨਲ ਹਾਊਸ ਦੀ ਮੀਟਿੰਗ ਬਾਨੀ ਸਰਦਾਰ ਭਾਗ ਸਿੰਘ ਅਣਖੀ ਦੇ ਘਰ ਹੋਈ। ਇਸ ਮੌਕੇ ਸਾਬਕਾ ਐਮ.ਪੀ. ਸਰਦਾਰ ਰਾਜਮਹਿੰਦਰ ਸਿੰਘ ਮਜੀਠਾ ਸਰਪ੍ਰਸਤ ਚੀਫ਼ ਖ਼ਾਲਸਾ ਦੀਵਾਨ ਅਤੇ ਚਾਂਸਲਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਸ਼ੇਸ ਤੌਰ ਤੇ ਪਹੁੰਚੇ। ਯੂ.ਕੇ. ਤੋਂ ਅਣਖੀ ਸਾਬ ਦੇ ਸਪੁੱਤਰ ਪ੍ਰੀਤ ਸਿੰਘ ਅਣਖੀ ਵੀ ਹਾਜ਼ਿਰ ਹੋਏ।
ਹਾਊਸ ਦੀ ਕਾਰਵਾਈ ਸ਼ੁਰੂ ਕਰਦਿਆਂ ਸਟੇਜ ਦੀ ਸੇਵਾ ਸਰਦਾਰ ਮਨਦੀਪ ਸਿੰਘ ਬੇਦੀ ਨੇ ਅਦਾ ਕੀਤੀ ਅਤੇ ਆਏ ਹੋਏ ਮੈਂਬਰ ਸਾਹਿਬਾਨ ਦਾ ਸਵਾਗਤ ਕੀਤਾ ਅਤੇ ਪੁੱਜੇ ਸਾਰੇ ਪਤਵੰਤੇ ਮੈਂਬਰਾਂ ਦੀ ਜਾਨ ਪਹਿਚਾਣ ਕਾਰਵਾਈ। ਸ. ਰਾਜਮਹਿੰਦਰ ਸਿੰਘ ਮਜੀਠਾ ਨੇ ਅਣਖੀ ਸਾਹਿਬ ਨੂੰ ਯਾਦ ਕੀਤਾ ਤੇ ਅਪਣੀ 50 ਸਾਲ ਪੁਰਾਣੀ ਸਾਂਝ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਅਣਖੀ ਸਾਬ੍ਹ ਬਹੁਤ ਹੀ ਸਿੱਖੀ ਸਿਦਕ ਵਾਲੇ ਸੂਝਵਾਨ ਅਤੇ ਈਮਾਨਦਾਰ ਆਗੂ ਸਨ, ਜਿਨਾਂ ਨੇ ਸਾਰੀ ਉਮਰ ਆਪਾ ਪਿੱਛੇ ਛੱਡ ਸਿੱਖ ਸੰਸਥਾਵਾਂ ਦੀ ਸੇਵਾ ਕੀਤੀ।
ਉਪਰੰਤ ਸਰਦਾਰ ਹਰੀ ਸਿੰਘ ਨੇ ਸਿੱਖ ਫੌਰਮ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸੰਸਥਾ ਦੇ ਹੋਂਦ ਵਿਚ ਆਉਣ ਬਾਰੇ ਦਸਿਆ ਕਿ ‘ਦ ਸਿੱਖ ਫੋਰਮ’ ਸੰਸਥਾ ਨੂੰ ਵੱਡੇ ਪੱਧਰ ਤੇ ਮੌਜੂਦਾ ਸਿੱਖ ਹਾਲਾਤਾਂ ਤੇ ਵਿਚਾਰ ਗੋਸ਼ਟੀ ਕਰਨ ਵਾਸਤੇ ਉੱਦਮਸ਼ੀਲ ਕੀਤਾ ਜਾਵੇਗਾ। ਸਿੱਖ ਮਰਯਾਦਾ ਤੇ ਸਿੱਖ ਸੰਸਕਾਰਾਂ ਨੂੰ ਪ੍ਰਫੁੱਲਤ ਕਰਨ ਲਈ ਕਾਰਜ ਆਰੰਭੇ ਜਾਣਗੇ। ਮਾਨਵ-ਵਾਦੀ ਸੰਸਕਾਰਾਂ ਤੇ ਵਾਤਾਵਰਣ ਸਬੰਧੀ ਕਾਰਜ ਆਰੰਭੇ ਜਾਣਗੇ।
ਡਾ. ਜੋਗਿੰਦਰ ਸਿੰਘ ਅਰੋੜਾ ਨੇ ਪੰਜ ਮੈਂਬਰ ਕਮੇਟੀ ਵੱਲੋ ਕੀਤੇ ਗਏ ਕਾਰਜਾਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਵਿਧਾਨ ਵਿੱਚ ਕੁਝ ਲੋੜੀਂਦੀਆ ਸੋਧਾਂ ਕੀਤੀਆ ਗਈਆ ਹਨ ਤੇ ਨਾਲ ਹੀ ਫੌਰਮ ਦੇ ਲੋਕਲ ਤੇ ਅੰਤਰਰਾਸ਼ਟਰੀ ਯੂਨਿਟਾਂ ਬਾਰੇ ਵੀ ਫੈਸਲੇ ਲਏ ਗਏ ਹਨ।
ਅਹੁਦੇਦਾਰਾਂ ਦੀ ਚੋਣ ਲਈ ਡਾਕਟਰ ਸਰਬਜੀਤ ਸਿੰਘ ਛੀਨਾ ਵੱਲੋ ਪ੍ਰਧਾਨਗੀ ਦੀ ਸੇਵਾ ਲਈ ਪ੍ਰੋਫੈਸਰ ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦਾ ਨਾਮ ਲਿਆ ਗਿਆ ਜੋ ਸਾਰੇ ਮੈਂਬਰਾਂ ਨੇ ਜੈਕਾਰੇ ਨਾਲ ਪ੍ਰਵਾਨ ਕੀਤਾ। ਨਾਲ ਹੀ ਪ੍ਰੋਫੈਸਰ ਵਰਿਆਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸ ਰਜਿੰਦਰ ਸਿੰਘ ਮਰਵਾ ਮੀਤ ਪ੍ਰਧਾਨ, ਮਨਦੀਪ ਸਿੰਘ ਬੇਦੀ ਆਨਰੇਰੀ ਸਕੱਤਰ, ਸ ਜਸਪਾਲ ਸਿੰਘ PCS ਐੱਡ ਆਨਰੇਰੀ ਸਕੱਤਰ, ਡਾ ਜੋਗਿੰਦਰ ਸਿੰਘ ਅਰੋੜਾ ਮਾਲੀ ਸਕੱਤਰ ਅਤੇ ਡਾ ਜਸਵਿੰਦਰ ਸਿੰਘ ਨੂੰ ਆਫਿਸ ਸਕੱਤਰ ਦੀ ਸੇਵਾ ਸੌਂਪੀ ਗਈ।
ਇਸ ਮੌਕੇ ਪਦਮ-ਭੂਸ਼ਣ ਪ੍ਰੋ. ਸਰਦਾਰਾ ਸਿੰਘ ਜੌਹਲ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ, ਸਾਬਕਾ ਵਾਇਸ ਚਾਂਸਲਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਸਰਪ੍ਰਸਤ ਚੁਣਿਆ ਗਿਆ ਅਤੇ ਉਹਨਾਂ ਅਪਣੇ ਸੰਦੇਸ਼ ਵਿੱਚ ਕਿਹਾ ਕਿ ਸਵਰਗੀ ਸਰਦਾਰ ਭਾਗ ਸਿੰਘ ਅਣਖੀ ਵੱਲੋਂ 2015 ਵਿੱਚ ਸ਼ੁਰੂ ਕੀਤੀ ਗਈ ‘ਦਿ ਸਿੱਖ ਫੌਰਮ’ ਅੰਮ੍ਰਿਤਸਰ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ ਇਸ ਸੰਸਥਾ ਦੇ ਸਿਧਾਂਤ ਸਿੱਖ ਮਰਯਾਦਾ ਤੇ ਪਰੰਪਰਾ ਦੇ ਅਨੁਕੂਲ ਹਨ। ਮੇਰੇ ਘਰ ਚੱਲਕੇ ਆਏ ਇਸ ਦੇ ਪਤਵੰਤੇ ਮੈਂਬਰਾਂ ਦਾ ਮੈਂ ਧੰਨਵਾਦੀ ਹਾਂ ਅਤੇ ਆਦਰ ਸਹਿਤ ਹਾਰਦਿਕ ਸੁਆਗਤ ਕਰਦਾ ਹਾਂ। ਇਹਨਾਂ ਮੈਨੂੰ ਸਰਪ੍ਰਸਤ ਬਣਨ ਵਾਸਤੇ ਬੇਨਤੀ ਕੀਤੀ, ਜੋ ਮੈਂ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ ਹਾਂ ਕਿਉਂਕਿ ਏਸ ਸੰਸਥਾ ਦਾ ਮੂਲ ਆਧਾਰ ‘ਸੇਵਾ ਕਰਤ ਹੋਇ ਨਿਹਕਾਮੀ’ ਮੇਰੀ ਜ਼ਿੰਦਗੀ ਦਾ ਉਦੇਸ਼ ਰਿਹਾ ਹੈ। ਇਸ ਸੰਸਥਾ ਲਈ ਮੇਰੀ ਸਮਰੱਥਾ ਮੁਤਾਬਕ ਮੇਰੀਆਂ ਸੇਵਾਵਾਂ ਹਮੇਸ਼ਾ ਹਾਜ਼ਿਰ ਰਹਿਣਗੀਆਂ। ਗਿਆ।
ਸਿੱਖ ਬੁੱਧੀਜੀਵੀ ਡਾ. ਸਰਬਜੀਤ ਸਿੰਘ ਛੀਨਾ ਨੂੰ ਸਿੱਖ ਫੌਰਮ ਦੇ ਮੁੱਖ ਸਲਾਹਕਾਰ ਦੀ ਸੇਵਾ ਸੌਂਪੀ ਗਈ।
ਪ੍ਰੋਫੈਸਰ ਹਰੀ ਸਿੰਘ ਵੱਲੋ ਫੌਰਮ ਦੀਆ ਗਤੀਵਿਧੀਆਂ ਲਈ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ।
ਸ. ਰਾਜਮਹਿੰਦਰ ਸਿੰਘ ਮਜੀਠਾ ਤੇ ਡਾ. ਛੀਨਾ ਨੇ ਸਮੂਹ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਵਧਾਈ ਦਿੱਤੀ ਤੇ ਵੱਧ ਤੋਂ ਵੱਧ ਸੇਵਾ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮੀਤ ਪ੍ਰਧਾਨ ਬਣੇ ਸ. ਰਜਿੰਦਰ ਸਿੰਘ ਮਰਵਾ ਨੇ 5 ਮੱਤੇ ਪੜ੍ਹੇ ਜਿਨਾਂ ਨੂੰ ਸਮੂਹ ਮੈਂਬਰ ਸਾਹਿਬਾਨ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।
ਮੱਤੇ ਇਸ ਪ੍ਰਕਾਰ ਸਨ-
1. ਹਰ ਸਾਲ ਚੰਗੇ ਪੱਤਰਕਾਰ ਨੂੰ ਪਦਮਸ਼੍ਰੀ ਸਾਧੂ ਸਿੰਘ ਹਮਦਰਦ ਸ਼ਿਰੋਮਣੀ ਪੱਤਰਕਾਰ ਐਵਾਰਡ ਦਿੱਤਾ ਜਾਵੇਗਾ।
2. ਭਾਗ ਸਿੰਘ ਅਣਖੀ ਐਵਾਰਡ ਦਿੱਤਾ ਜਾਵੇਗਾ ਜਿਸਦਾ ਖੇਤਰ ਚੰਗਾ ਰਾਗੀ, ਢਾਡੀ, ਪ੍ਰਚਾਰਕ, ਕਵੀ, ਸਾਹਿਤਕਾਰ, ਗ੍ਰੰਥੀ, ਆਦਿ ਹੋਵੇਗਾ।
3. ਬੰਦੀ ਸਿੰਘਾਂ ਦੀ ਰਿਹਾਈ ਲਈ ਫੌਰਮ ਚਾਰਾਜੋਈ ਕਰੇਗਾ ਤੇ ਸਿੱਖ ਜਥੇਬੰਦੀਆਂ ਨੂੰ ਸਹਿਯੋਗ ਕਰੇਗਾ।
4. ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਿਆਂ ਉਡਾਣਾਂ ਚਾਲੂ ਕੀਤੀਆਂ ਜਾਣ ਤਾਂ ਜੋ ਵਿਦੇਸ਼ ਬੈਠੇ ਸਿੱਖਾਂ ਨੂੰ ਆਸਾਨੀ ਹੋ ਸਕੇ।
5. ਅਣਖੀ ਸਾਹਿਬ ਦੀ ਯਾਦਗਾਰ ਸਥਾਪਿਤ ਕਰਨ ਸਬੰਧੀ ਤੇ ਹਰ ਸਾਲ ਉਹਨਾਂ ਦਾ ਯਾਦਗਾਰੀ ਦਿਨ ਮਨਾਇਆ ਜਾਵੇਗਾ।

ਸ. ਪ੍ਰੀਤਮੋਹਿੰਦਰ ਸਿੰਘ ਅਣਖੀ ਵੱਲੋ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਚੰਗੇ ਨਤੀਜੇ ਹਾਸਿਲ ਕਰਨ ਲਈ ਕੇਹਾ ਅਤੇ ਘਰ ਆਏ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਡਾਕਟਰ ਸੂਬਾ ਸਿੰਘ, ਮੋਹਣਜੀਤ ਸਿੰਘ ਭੱਲਾ, ਡਾਕਟਰ ਹਰਭਜਨ ਸਿੰਘ, ਪ੍ਰੋਫੈਸਰ ਮਲਕਿੰਦਰ ਸਿੰਘ, ਸੁਖਦੀਪ ਸਿੰਘ ਮਜੀਠੀਆ, ਮਨਮੋਹਨ ਸਿੰਘ, ਸੁਖਦੇਵ ਸਿੰਘ ਮੱਤੇਵਾਲ, ਜਸਵਿੰਦਰ ਸਿੰਘ ਬੈਂਕ ਵਾਲੇ, ਹਰਨੀਤ ਸਿੰਘ, ਹਰਪ੍ਰੀਤ ਸਿੰਘ ਕੋਹਲੀ, ਗੁਰਭੇਜ ਸਿੰਘ, ਜਸਪ੍ਰੀਤ ਸਿੰਘ ਬੱਲ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਆਨੰਦ, ਡਾ ਜਲਵੰਤ ਸਿੰਘ, ਬਲਵਿੰਦਰ ਸਿੰਘ ਬਾਵੇਜਾ, ਅਵਤਾਰ ਸਿੰਘ ਘੁਲਾ ਸਮਾਜ ਸੇਵੀ, ਹਰਪਾਲ ਸਿੰਘ ਵਾਲੀਆ, ਰਵਿੰਦਰ ਸਿੰਘ ਕੰਗ, ਰੁਪਿੰਦਰ ਸਿੰਘ, ਆਦਿ 80 ਮੈਂਬਰ ਹਾਜ਼ਿਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?