Home » ਧਾਰਮਿਕ » ਇਤਿਹਾਸ » ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ…..

ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ…..

44 Views

ਮੱਸੇ ਰੰਗੜ ਦਾ ਸਿਰ ਲਾਹੁਣ ਵਾਲਾ ਸੂਰਮਾ ਸੁੱਖਾ ਸਿੰਘ ਮਾੜੀ ਕੰਬੋਕੀਆ ਵਾਲਾ ਸਿੱਖ ਯੋਧਿਆਂ ਵਿਚੋਂ ਸਿਰਮੌਰ ਸੀ,,, ਇਸਨੇ ਕੲੀ ਅਜਿਹੇ ਕਾਰਨਾਮੇ ਕੀਤੇ ਜਿਸ ਕਾਰਨ ਦੁਸ਼ਮਨਾਂ ਨੂੰ ਇਸਦਾ ਨਾਮ ਸੁਣਕੇ ਈ ਮੁੜਕਾ ਚਿਉਣ ਲੱਗਦਾ ਸੀ,,ਇਕ ਵਾਰ ਅਬਦਾਲੀ ਲਾਹੌਰ ਜਿੱਤ ਕੇ ਆਪ ਦਿੱਲੀ ਨੂੰ ਨਿਕਲ ਗਿਆ,, ਆਪਣੇ ਖਾਸ ਗਿਲਜੀਆਂ ਦੀ ਫੌਜ ਇਥੇ ਲਾਹੌਰ ਛੱਡ ਗਿਆ,,ਇਹ ਗਿਣਤੀ ਗਿਣੇ ਚੁਣੇ ਸੂਰਬੀਰਾਂ ਦੀ ਫੌਜ ਸੀ,, ਇਹਨਾਂ ਨੂੰ ਆਪਣੀ ਤਾਕਤ ਦਾ ਬਹੁਤ ਹੰਕਾਰ ਸੀ,, ਕੋਈ ਇਹਨਾਂ ਮੂਹਰੇ ਕੁਸਕਦਾ ਨਹੀਂ ਸੀ ਲਾਹੌਰ ਚ,,,
ਇਹਨਾਂ ਨੂੰ ਕਿਸੇ ਨੇ ਸਿੰਘਾਂ ਬਾਰੇ ਦੱਸਿਆ ਤਾਂ ਮਨ ਵਿਚ ਇਸਾ ਹੋਈ ਕਿ ਬਹਾਦਰ ਸਿੰਘਾਂ ਦਾ ਮੁਕਾਬਲਾ ਕਰਨਾ ਚਾਹੀਦਾ,,ਇਹਨਾ ਹਲਕਾਰੇ ਭੇਜੇ ਸਿੰਘਾਂ ਦੀ ਠਾਹਰ ਲੱਭਣ ਲਈ,,ਬੁਢਾ ਕੋਟ ਜਿਥੋ ਸਤਲੁਜ ਲੰਘਦਾ ਸਿੰਘ ਦਰਿਆ ਕਿਨਾਰੇ ਰਹਿਦੇ ਸਨ,,ਹਲਕਾਰਿਆ ਤੋਂ ਪਤਾ ਲੱਗਣ ਤੇ ਗਿਲਜਿਆ ਏਧਰ ਆਣ ਹੱਲਾ ਬੋਲ ਦਿੱਤਾ,, ਸਿੰਘਾਂ ਨੂੰ ਪਤਾ ਲੱਗਾ ਸਿੰਘ ਸੰਭ ਕੇ ਦਰਿਆ ਪਾਰ ਕਰਕੇ ਅੱਗੇ ਦੂਜੇ ਪਾਸੇ ਚੱਲੇ ਗਏ,,
ਅਬਦਾਲੀ ਦੇ ਗਿਲਜਿਆ ਨੇ ਆਪਣਾ ਇਕ ਏਲਚੀ ਚਿਠੀ ਦੇ ਕੇ ਸਿੰਘਾਂ ਵੱਲ ਭੇਜਿਆ,,ਜਿਸ ਵਿਚ ਲਿਖਿਆ ਸੀ ਕਿ ਅਸੀ ਤੁਹਾਡੀ ਬਹਾਦਰੀ ਵੇਖਣ ਆਏ ਸੀ ਪਰ ਤੁਸੀਂ ਗਿਦੜਾਂ ਵਾਂਗ ਭੱਜ ਨਿਕਲ਼ੇ,,ਸੁਣਿਆ ਸੀ ਕੱਲਾ ਸਿੰਘ ਸ਼ੇਰ ਵਾਂਗ ਦਲੇਰ ਹੈਂ ਪਰ ਤੁਸੀਂ ਤਾਂ ਗਿਦੜਾਂ ਵਰਗੇ ਹੋ,, ਤੁਸੀਂ ਆਪਣਾ ਕੋਈ ਸੂਰਮਾ ਭੇਜੋ ਮੁਕਾਬਲਾ ਕਰਨ ਇਧਰੋਂ ਸਾਡਾ ਇਕ ਸਿਪਾਹੀ ਆਵੇਂਗਾ,,,ਦੋਵਾ ਦੇ ਮੁਕਾਬਲੇ ਨਾਲ ਫੈਸਲਾ ਹੋ ਜਾਵੇਗਾ,,
ਖਾਲਸੇ ਨੇ ਜਵਾਬ ਭੇਜਿਆ ਕਿ ਸਾਡੇ ਕੋਲ ਢਾਲਾ, ਕਿਰਪਾਨ ਤੇ ਰਾਮਜੰਗੇ ਹੋਣਗੇ, ਤੁਸੀਂ ਬਰਾਬਰ ਦੇ ਸ਼ਸਤਰ ਲੈਕੇ ਆਓ,,ਅਸੀ ਪੰਜ ਸਿੰਘ ਭੇਜਦੇ ਹਾ ਤੁਸੀਂ ਦੱਸ ਬੰਦੇ ਭੇਜ ਦੇਵੋਂ,,
ਅਫਗਾਨਾਂ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੈ,, ਉਹਨਾਂ ਨੂੰ ਪਤਾ ਕੀ ਸਿੰਘਾਂ ਦੀਆਂ ਬੰਦੂਕਾਂ ਮੂਹਰੇ ਉਹਨਾਂ ਦੀ ਤਾਕਤ ਨਹੀਂ ਚੱਲਣੀ,,ਓਹ ਤਲਵਾਰਾਂ ਢਾਲਾ ਦੀ ਲੜਾਈ ਦੇ ਹਕ ਵਿੱਚ ਹਨ ਕਿਉਂਕਿ ਗਿਲਜੇ ਲੋਹੇ ਦੀਆ ਸੰਜੋਆ ਵਿਚ ਮੜੇ ਹੋਏ ਆ ਪਰ ਸਿੰਘਾਂ ਕੋਲ ਸੰਜੋਆਂ ਨਹੀਂ,, ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ,,ਇਕ ਦਿਨ ਤੇ ਰਾਤ ਇਸ ਤਰ੍ਹਾਂ ਬਹਿਸ ਵਿੱਚ ਲੱਗ ਗਈ,,
ਅਗਲੀ ਸਵੇਰ ਗਿਲਜਿਆਂ ਆਪਣਾ ਚੋਟੀ ਦਾ ਬਹਾਦਰ ਸ਼ਸਤਰਾਂ ਨਾਲ ਸਜਿਆ ਮੈਦਾਨ ਵਿਚ ਖੜ੍ਹਾ ਕਰ ਦਿੱਤਾ,, ਤਲਵਾਰਾਂ ਖੁਢੀਆ ਕਰ ਦੇਣ ਵਾਲੀ ਸੰਜੋਅ ਉਸਨੇ ਤਨ ਤੇ ਸਜਾਈ ਹੋਈ ਆ,, ਸਤਲੁਜ ਪਾਰ ਰੇਤ ਤੇ ਖਲੋਤਾ ਇਹ ਸਿੰਘਾਂ ਨੂੰ ਵੰਗਾਰ ਰਿਹਾ,,
ਇਧਰ ਮੁਛ ਫੁਟ ਜਵਾਨ ਚੜ੍ਹਤ ਸਿੰਘ ਨੇ ਅਫਗਾਨ ਦੀ ਵੰਗਾਰ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਤਾਂ
ਚੜ੍ਹਤ ਸਿੰਘ ਨੇ ਕਿਹਾ:
ਖੋਟੋ ਬਚਨ ਵਹਿ ਮੁਖੋਂ ਉਚਾਰੇ
ਹਮ ਜੀਵਤ ਵਹਿ ਪੰਥ ਧਰਕਾਰੇ।
ਪੰਥ ਨਿਦਯਾ ਹਮ ਸੁਨੇਂ ਕਿਮ ਕਾਨ,
ਇਮ ਕਰ ਮੈਂ ਲਰਤ ਜੋਂ ਪਰਾਨ।
~ਪੰਥ ਪ੍ਰਕਾਸ਼
ਇਹ ਸੁਣ ਸੁੱਖਾ ਸਿੰਘ ਨੇ ਕਿਹਾ ਕਿ ਤੇਰੀ ਭਾਵਨਾ ਬਹੁਤ ਉੱਤਮ ਹੈl ਚੜ੍ਹਤ ਸਿੰਘ ਜਾਣ ਲੱਗਾ ਤਾ ਸੁੱਖਾ ਸਿੰਘ ਨੇ ਉਸਨੂੰ ਰੋਕ ਕੇ ਕਿਹਾ,, ਖਾਲਸੇ ਨੂੰ ਹਾਲੇ ਤੇਰੀ ਲੋੜ ਆ ਭੁਝੰਗੀਆਂ,, ਤੂੰ ਵੱਡੀਆਂ ਮੁਹਿੰਮਾਂ ਸਰ ਕਰਨੀਆਂ,,
ਸੁੱਖਾ ਸਿੰਘ ਜਾਣਦਾ ਕੀ ਚੜ੍ਹਤ ਸਿੰਘ ਚ ਅਫਗਾਨ ਦਾ ਮੁਕਾਬਲਾ ਕਰਨ ਦਾ ਰੋਹ ਤੇ ਜੋਸ ਹੈਂ ਪਰ ਸਜੋਅ ਪਾੜਨ ਦੀ ਹਾਲੇ ਤਾਕਤ ਨਹੀਂ,,
ਸੁੱਖਾ ਸਿੰਘ ਨੇ ਚੜ੍ਹਤ ਸਿੰਘ ਨੂੰ ਕਿਹਾ ਔਹ ਜਿਹੜਾ ਸਾਹਮਣੇ ਬੋਹੜ ਆ ਉਥੇ ਇਕ ਸੰਜੋਅ ਤੇ ਫੌਲਾਦੀ ਦਸਤਾਨੇ ਦੱਬੇ ਹੋਏ ਆ,,ਭੱਜ ਕੇ ਚੱਕ ਲਿਆ,,ਇਸ ਅਬਦਾਲੀ ਦੇ ਗਿਲਜੇ ਦੀ ਵੰਗਾਰ ਦਾ ਜਵਾਬ ਮੈਂ ਦੇਵਾਂਗਾ,,
ਪਰ ਸੰਜੋਅ ਤੁਹਾਡੇ ਕੋਲ ਕਿਥੋਂ ਆਈ,, ਚੜ੍ਹਤ ਸਿੰਘ ਨੇਂ ਹੈਰਾਨ ਹੋ ਕੇ ਪੁਛਿਆ,,
ਕੁਝ ਦਿਨ ਪਹਿਲਾਂ ਇਕ ਅਫਗਾਨ ਨਾਲ ਟੱਕਰ ਹੋ ਗਈ ਸੀ ਉਸੇ ਦੀ ਆ,, ਸੁੱਖਾ ਸਿੰਘ ਨੇ ਮੁਸਕਰਾਉਂਦਿਆਂ ਬੋਲਿਆ,,
ਸੰਜੋਅ ਪਾਕੇ,,ਫੌਲਾਦੀ ਦਸਤਾਨੇ ਪਹਿਨ ਕੇ,, ਕਮਰਕੱਸਾ ਕਰ ਸੁੱਖਾ ਸਿੰਘ ਤਿਆਰੀ ਕਰ ਲਈ,,
ਰਾਜਸਥਾਨ ਦੀ ਸਿਰੋਹੀ ਹੱਥਾ ਵਿੱਚ ਫੜਕੇ ਸੁੱਖਾਂ ਸਿੰਘ ਨੇ ਮੱਥੇ ਨਾਲ ਲਾਕੇ ਨਮਸਕਾਰ ਕੀਤੀ,,, ਘੋੜੇ ਤੇ ਚੜ੍ਹ ਸੁੱਖਾ ਸਿੰਘ ਰੇਤੇ ਦੇ ਢੇਰ ਤੇ ਗਿਲਜੇ ਸਾਹਮਣੇ ਜਾ ਖੜ੍ਹਾ ਹੋਇਆ,,,
ਇਕ ਦੂਜੇ ਨੇਂ ਵੰਗਾਰਦੇ ਦੋਵੇਂ ਸੂਰਮੇ ਇਕ ਦੂਜੇ ਦੇ ਨੇੜੇ ਆ ਗਏ,,ਦੋਵਾ ਨੇ ਵਾਰ ਕੀਤਾ ਤੇ ਢਾਲਾ ਤੇ ਰੋਕ ਲਿਆ,,ਤਾੜ ਤਾੜ ਕਰਦੀਆਂ ਤਲਵਾਰਾਂ ਢਾਲਾ ਤੇ੍ ਵੱਜ ਰਹੀਆਂ ਹਨ,,ਇਝ ਲੱਗਦਾ ਜਿਵੇਂ ਅਹਿਰਨ ਤੇ ਹਥੌੜਾ ਵੱਜ ਰਿਹਾ,,ਦੋਵਾ ਦੀਆ ਢਾਲ੍ਹਾ ਚੂਰ ਹੋ ਗੲੀਆਂ,, ਹੁਣ ਸੰਜੋਆਂ ਤੇ ਵਾਰ ਹੋ ਰਹੇ ਆ,, ਸੰਜੋਆਂ ਵੀ ਕੲੀ ਥਾਵਾਂ ਤੋਂ ਪਾਟ ਗੲੀਆਂ,, ਘੋੜੇ ਇਕ ਦੂਜੇ ਦੇ ਦੁਲੱਤੇ ਮਾਰ ਰਹੇ ਹਨ,, ਤਲਵਾਰਾਂ ਚੋ ਬੁਰਕ ਨਿਕਲ ਰਹੇ ਆ,,ਜਦ ਤਲਵਾਰਾਂ ਜਵਾਬ ਦੇ ਗੲੀਆਂ,, ਤਾਂ ਦੋਹਾ ਇਕ ਦੂਜੇ ਨੂੰ ਜੱਫਾ ਪਾ ਕੇ ਹੇਠਾਂ ਸੁੱਟ ਲਿਆ,, ਸਰੀਰਾਂ ਤੇ ਸੈਂਕੜੇ ਜਖਮ ਪਹਿਲਾਂ ਹੀ ਹੋ ਚੁੱਕੇ ਆ,, ਦੋਵੇਂ ਰੇਤੇ ਤੇ ਡਿੱਗੇ ਤੇ ਬੇਹੋਸ਼ੀ ਵਿਚ ਚਲੇ ਗਏ,,
ਕੁਝ ਪਲ ਮਾਨੋਂ ਸਤਲੁਜ ਵੀ ਖਲੋ ਗਿਆ,,ਪਾਣੀ ਦੀ ਇਕ ਛੱਲ ਦੇ ਛਿਟਿਆਂ ਨੇ ਸੁੱਖਾ ਸਿੰਘ ਦੀ ਨੀਦ ਤੋੜੀ,, ਸੁੱਖਾ ਸਿੰਘ ਨੇ ਅਫਗਾਨ ਨੂੰ ਵੰਗਾਰਿਆ,, ਫਿਰ ਸਰੋਹੀ ਦਾ ਇਕ ਜ਼ੋਰਦਾਰ ਵਾਰ ਕੀਤਾ,,ਗਿਲਜੇ ਦੇ ਢਿੱਡ ਵਿਚੋਂ ਲ਼ਹੂ ਦਾ ਪਰਨਾਲਾ ਵਹਿ ਪਿਆ,,
ਸੁੱਖਾ ਸਿੰਘ ਨੇ ਫਤਹਿ ਬੁਲਾਈ,,ਗਿਲਜੇ ਦੇ ਮਰਦੇ ਹੀ ਅਫਗਾਨਾਂ ਹੱਲਾ ਕਰ ਦਿੱਤਾ,, ਸੁੱਖਾ ਸਿੰਘ ਨੇ ਗਿਲਜੇ ਦਾ ਸਿਰ ਨੇਜ਼ੇ ਤੇ ਟੰਗਿਆ ਤੇ ਪੰਥ ਵੱਲ ਵਧਿਆ,,ਇਧਰ ਸਿੰਘਾਂ ਦੀ ਪਹਿਲਾਂ ਈ ਤਿਆਰੀ ਸੀ ਉਹਨਾਂ ਰਾਮਜੰਗਿਆ ਦੇ ਮੂੰਹ ਅਫਗਾਨਾਂ ਵੱਲ ਖੋਲ ਦਿੱਤੇ,, ਸਿੰਘਾਂ ਦੀਆਂ ਬੰਦੂਕਾਂ ਨੇਂ ਪਹਿਲੇ ਹੱਲੇ ਈ ਕੲੀ ਗਿਲਜੇ ਢੇਰ ਕਰ ਦਿੱਤੇ,,ਬਾਕੀ ਦਰਿਆ ਪਾਰ ਕਰ ਭੱਜ ਨਿਕਲੇ,,
ਸਿੰਘਾਂ ਸੁੱਖਾ ਸਿੰਘ ਨੂੰ ਇਸ ਬਹਾਦਰੀ ਲਈ ਘੋੜੇ ਇਨਾਮ ਵਜੋਂ ਦਿੱਤੇ,, ਸੁੱਖਾ ਸਿੰਘ ਨੇ ਜਥੇਦਾਰ ਸਾਮ ਸਿੰਘ ਨਾਰਲੀਵਾਲੇ ਦਾ ਘੋੜਾ ਰੱਖ ਲਿਆ,,ਬਾਕੀ ਸਿੰਘਾਂ ਦੇ ਘੋੜੇ ਮੋੜ ਦਿੱਤੇ ਕਿਹਾ ਕਿ ਜਦੋਂ ਲੋੜ ਹੋਵੇਗੀ ਲੈਅ ਲਵੇਗਾ।

ਭਾਈ ਗੁਰਦੇਵ ਸਿੰਘ ਮੁੰਡਾ ਪਿੰਡ ਦੀ ਫੇਸਬੁੱਕ ਕੰਧ ਤੋਂ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?