Home » ਧਾਰਮਿਕ » ਇਤਿਹਾਸ » ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਖ਼ਾਲਿਸਤਾਨ ਦੇ ਨਾਅਰਿਆਂ ਦੀ ਗੂੰਜ ‘ਚ ਤਵਾਰੀਖ਼ ਬੱਬਰ ਖ਼ਾਲਸਾ ( ਨਵਾਂ ਰੂਪ ) ਕਿਤਾਬ ਹੋਈ ਜਾਰੀ

ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਖ਼ਾਲਿਸਤਾਨ ਦੇ ਨਾਅਰਿਆਂ ਦੀ ਗੂੰਜ ‘ਚ ਤਵਾਰੀਖ਼ ਬੱਬਰ ਖ਼ਾਲਸਾ ( ਨਵਾਂ ਰੂਪ ) ਕਿਤਾਬ ਹੋਈ ਜਾਰੀ

49 Views

ਅੰਮ੍ਰਿਤਸਰ 10 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਲਿਖੀ ਤਵਾਰੀਖ਼ ਬੱਬਰ ਖ਼ਾਲਸਾ (ਨਵਾਂ ਰੂਪ) ਕਿਤਾਬ ਜਾਰੀ ਕੀਤੀ ਗਈ। ਸ੍ਰੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਵੱਲਾ ਦੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਵਿਖੇ ਕੌਮੀ ਸ਼ਹੀਦਾਂ ਦੇ ਦਸਾਂ ਪਰਿਵਾਰਾਂ, ਲੇਖਕ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ, ਪੰਥਕ ਆਗੂ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਅਰਦਾਸ ਉਪਰੰਤ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਤਵਾਰੀਖ਼ ਬੱਬਰ ਖ਼ਾਲਸਾ ਨਵਾਂ ਰੂਪ (ਭਾਗ ਪਹਿਲਾ) ਕਿਤਾਬ ਰਿਲੀਜ਼ ਕੀਤੀ ਗਈ।

ਇਸ ਮੌਕੇ ਜਥੇਬੰਦੀ ਵੱਲੋਂ ਸ਼ਹੀਦ ਭਾਈ ਤਰਸੇਮ ਸਿੰਘ ਬੱਬਰ, ਸ਼ਹੀਦ ਭਾਈ ਕੰਵਲਜੀਤ ਸਿੰਘ ਛਿੰਦਾ, ਸ਼ਹੀਦ ਭਾਈ ਪੂਰਨ ਸਿੰਘ ਚਾਚੋਵਾਲੀ, ਸ਼ਹੀਦ ਭਾਈ ਬਲਜੀਤ ਸਿੰਘ ਟੁੰਡੀਲਾਟ, ਸ਼ਹੀਦ ਭਾਈ ਬਖ਼ਸ਼ੀਸ਼ ਸਿੰਘ ਮੂਲਿਆਂਵਾਲ, ਸ਼ਹੀਦ ਭਾਈ ਰਣਜੀਤ ਸਿੰਘ ਤਰਸਿੱਕਾ, ਸ਼ਹੀਦ ਭਾਈ ਅਵਤਾਰ ਸਿੰਘ ਕੱਥੂਨੰਗਲ, ਸ਼ਹੀਦ ਭਾਈ ਜੁਗਰਾਜ ਸਿੰਘ ਜੋਗਾ, ਸ਼ਹੀਦ ਭਾਈ ਗੁਰਮੇਜ ਸਿੰਘ ਦਲੀਪ, ਸ਼ਹੀਦ ਭਾਈ ਰਣਜੀਤ ਸਿੰਘ ਘਣੀਏ ਕੇ ਬਾਂਗਰ ਦੇ ਪਰਿਵਾਰਾਂ ਦਾ ਸਿਰੋਪਿਆਂ, ਲੋਈਆਂ , ਸ਼ਾਲਾਂ ਤੇ ਮਾਇਕੀ ਸਹਾਇਤਾ ਨਾਲ ਵਿਸ਼ੇਸ਼ ਤੌਰ ‘ਤੇ ਮਾਣ-ਸਨਮਾਨ ਵੀ ਕੀਤਾ ਗਿਆ।

ਲੇਖਕ ਭਾਈ ਕਰਮਜੀਤ ਸਿੱਖਾਂਵਾਲਾ ਨੇ ਕਿਹਾ ਕਿ ਸਿੱਖ ਸੰਘਰਸ਼ ਦੌਰਾਨ ਅਨੇਕਾਂ ਸਿੰਘਾਂ-ਸਿੰਘਣੀਆਂ ਨੇ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਤੇ ਹਨ ਉਹਨਾਂ ਦੀ ਗਾਥਾ ਲਿਖਣ ਦਾ ਕਾਰਜ ਬਹੁਤ ਜ਼ਰੂਰੀ ਸੀ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੇਗਾ। ਉਹਨਾਂ ਕਿਹਾ ਕਿ ਇਹ ਕਿਤਾਬ ਉਹਨਾਂ ਜੁਝਾਰੂ ਤੇ ਸਿਦਕੀ ਸਿੱਖਾਂ ਬਾਰੇ ਹੈ ਜਿਹੜੇ ਅਪ੍ਰੈਲ 1978 ਅਤੇ ਜੂਨ 1984 ਦੇ ਘੱਲੂਘਾਰੇ ਮਗਰੋਂ ਕੌਮੀ ਘਰ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ‘ਚ ਕੁੱਦੇ ਸਨ। ਹਕੂਮਤ ਨੇ ਉਸ ਦੌਰ ਨੂੰ ਕਾਲ਼ਾ ਦੌਰ ਗਰਦਾਨਣ ‘ਚ ਕੋਈ ਕਸਰ ਨਹੀਂ ਛੱਡੀ ਪਰ ਉਹ ਸੁਨਹਿਰੀ ਦੌਰ ਸੀ।

ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਇਹ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਇਹਨਾਂ ਸਿੰਘਾਂ ਦਾ ਇਤਿਹਾਸ ਲਿਖ ਕੇ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਨੇ ਇਤਿਹਾਸਕ ਕਾਰਜ ਕਰ ਵਿਖਾਇਆ ਤੇ ਉਸ ਕਥਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ ਕਿ ਸਿੱਖ ਇਤਿਹਾਸ ਸਿਰਜਣਾ ਜਾਣਦੇ ਹਨ ਪਰ ਲਿਖਣਾ ਨਹੀਂ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦਾਂ ਦਾ ਇਤਿਹਾਸ ਲਿਖਣਾ ਬਿਖੜੇ ਪੈਂਡੇ, ਲੰਮੇਰੇ ਸੰਘਰਸ਼, ਕਰੜੀ ਘਾਲਣਾ ਜਾਂ ਤਪੱਸਿਆ ਨਾਲੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਤਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਹੁੰਦੇ ਓਦੋਂ ਤਕ ਹਮੇਸ਼ਾਂ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਲਿਖੀ ਜਾਵੇਗੀ, ਸ਼ੇਰ ਦੀ ਨਿਰਭੈਅਤਾ ਦੀ ਕਹਾਣੀ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਨਹੀਂ, ਇਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ ਤੇ ਭਾਈ ਕਰਮਜੀਤ ਸਿੰਘ ਸਿੱਖਾਂਵਾਲਾ ਨੇ ਜੁਝਾਰੂ ਸਿੰਘਾਂ ਦਾ ਹਮਦਰਦ ਬਣ ਕੇ ਇਤਿਹਾਸ ਪੰਥ ਦੀ ਝੋਲ਼ੀ ਪਾਇਆ ਹੈ।

ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਮਲਕੀਤ ਸਿੰਘ ਖ਼ਾਲਸਾ, ਮਨਿੰਦਰ ਸਿੰਘ, ਹਰਪਾਲ ਸਿੰਘ ਬਹੋੜੂ, ਬਲਬੀਰ ਸਿੰਘ ਡੱਲਾ, ਅਰਮਿੰਦਰ ਕੌਰ, ਤਨਵੀਰ ਕੌਰ ਆਦਿ ਹਾਜ਼ਰ ਸਨ।

ਕਿਤਾਬ ਜਾਰੀ ਕਰਨ ਸਮੇਂ ਸ਼ਹੀਦਾਂ ਦੇ ਪਰਿਵਾਰ, ਲੇਖਕ ਕਰਮਜੀਤ ਸਿੰਘ ਸਿੱਖਾਂਵਾਲਾ, ਭੁਪਿੰਦਰ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ ਤੇ ਹੋਰ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?