ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਸਿੱਖਾਂ ਨੂੰ ਚਿੜਾਉਣ ਵਾਲੇ ਕਰਮਜੀਤ ਗਿੱਲ ਨਾਮ ਦੇ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਤਸਵੀਰ ਖਿਚਵਾਈ ਤੇ ਜਨਤਕ ਕੀਤੀ। ਜਿਸ ਦਾ ਸਮਾਜਕ ਮਾਧਿਅਮ ‘ਤੇ ਤਿੱਖਾ ਵਿਰੋਧ ਜਾਰੀ ਹੈ।
ਸ਼੍ਰੋਮਣੀ ਕਮੇਟੀ ਨੇ CCTV ਫੁਟੇਜ਼ ਦੀ ਪੜਤਾਲ ਕੀਤੀ ਹੈ। ਉਕਤ ਵਿਅਕਤੀ ਝੰਡੇ-ਬੁੰਗੇ ਵਾਲੇ ਰਾਹ ਰਾਹੀਂ ਪਰਿਕਰਮਾ ‘ਚ ਦਾਖਲ ਹੋਇਆ। ਉਸ ਵੇਲੇ ਕਰਮਜੀਤ ਗਿੱਲ ਨੇ ਪੂਰੀ ਬਾਂਹ ਦੀ ਚਿੱਟੀ ਕਮੀਜ਼ ਪਾਈ ਸੀ।
ਉਸ ਦੇ ਨਾਲ ਦੋ ਸੁਰੱਖਿਆ ਕਰਮੀ ਸਨ, ਜੋ ਬਾ-ਵਰਦੀ ਸਨ ਤੇ ਉਨ੍ਹਾਂ ਤੋੰ ਇਲਾਵਾ ਦੋ ਹੋਰ ਵਿਅਕਤੀ ਬਿਨਾਂ ਵਰਦੀ ਦੇ ਸਨ। ਬਿਨਾਂ ਵਰਦੀ ਵਾਲੇ ਇਸ ਦੇ ਨਾਲ ਪਰਿਕਰਮਾ ਅੰਦਰ ਦਾਖਲ ਹੋਏ। ਸਮਾਂ ਸਵੇਰ 6 ਵਜ ਕੇ 8 ਮਿੰਟ ਦਾ ਸੀ। ਉਕਤ ਲੋਕਾਂ ਨੇ ਜੋੜੇ ਆਪਣੀ ਗੱਡੀ ਵਿਚ ਹੀ ਉਤਾਰੇ। ਇਹ ਬੰਦਾ ਪੁੱਠੀ ਪਰਿਕਰਮਾ ਕਰਦਾ ਹੋਇਆ ਆਟਾ ਮੰਡੀ ਵਾਲੇ ਰਾਹ ਦੇ ਸਾਹਮਣੇ ਆਣ ਬੈਠਾ, ਇਸ ਦੇ ਸਾਥੀ ਵੀ ਬਹਿ ਗਏ। ਸਵੇਰ ਦੀ ਅਰਦਾਸ ਤੋਂ ਬਾਅਦ ਇਨ੍ਹਾਂ ਇਸ਼ਨਾਨ ਕੀਤਾ। ਇਸ਼ਨਾਨ ਤੋਂ ਬਾਅਦ ਇਸ ਕਰਮਜੀਤ ਗਿੱਲ ਨਾਮੀਂ ਵਿਅਕਤੀ ਨੇ ਜਗਦੀਸ਼ ਟਾਇਟਲਰ ਵਾਲੀ ਟੀ-ਸ਼ਰਟ ਪਾ ਲਈ। ਇਸ ਨੇ ਆਪਣੇ ਸਾਥੀ ਕੋਲੋਂ ਤਸਵੀਰ ਖਿਚਵਾ ਕੇ, ਟੀ-ਸ਼ਰਟ ਉੱਤੇ ਮੁੜ ਪੂਰੀ ਬਾਂਹ ਦੀ ਕਮੀਜ਼ ਪਾ ਲਈ। ਜਦ ਇਹ ਟੀ-ਸ਼ਰਟ ਪਾ ਰਿਹਾ ਸੀ ਜਾਂ ਟੀ-ਸ਼ਰਟ ਨੂੰ ਢੱਕ ਰਿਹਾ ਸੀ ਤਾਂ ਇਸ ਨੇ ਉਸ ਸਮੇਂ ਮੂੰਹ ਸਰੋਵਰ ਵਾਲੇ ਪਾਸੇ ਰੱਖਿਆ। ਸਿਰਫ਼ ਤਸਵੀਰ ਖਿਚਵਾਉਣ ਲਈ ਹੀ ਥੋੜੇ ਜਿਹੇ ਸਮੇੰ ਲਈ ਪਰਿਕਰਮਾ ਵਲ ਮੂੰਹ ਕਰ ਕੇ ਖੜਿਆ।
ਸੋ ਇਹ ਹੈ ਇਸ ਹਰਾਮੀ ਦੀ ਸਾਜਿਸ਼ ਭਰੀ ਸ਼ਾਤਰਤਾ। ਇਹ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਨਹੀਂ ਗਿਆ, ਪਰਿਕਰਮਾ ‘ਚੋਂ ਫੋਟੋ ਖਿਚਵਾ ਕੇ ਵਾਪਸ ਆ ਗਿਆ।
ਸ਼੍ਰੋਮਣੀ ਕਮੇਟੀ ਨੇ ਪ੍ਰਸ਼ਾਸ਼ਨ ਤੋੰ ਇਸ ਵਿਅਕਤੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
www.nazranatv.com
Author: Gurbhej Singh Anandpuri
ਮੁੱਖ ਸੰਪਾਦਕ