ਸ਼ਿਵਮ ਪ੍ਰਭਾਕਰ ਪੁੱਤਰ ਸ਼ਾਲੂ ਵਾਸੀ ਮੱਛੀ ਚੌਂਕ ਕਪੂਰਥਲਾ ਮੇਰੇ ਗਲੇ ਤੋਂ ਸੋਨੇ ਦੀ ਚੇਨੀ ਵੀ ਖਿੱਚ ਕੇ ਲੈ ਗਿਆ -ਪੀੜਿਤ ਧੀਰੇਨ ਸਲਵਾਨ
ਕਪੂਰਥਲਾ 21 ਅਗਸਤ ( ਗੁਰਦੇਵ ਸਿੰਘ ਅੰਬਰਸਰੀਆ ) ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਾਸਮਖਾਸ ਮੰਨੇ ਜਾਂਦੇ ਇਕ ਕੌਂਸਲਰ ਅਤੇ ਮਹਿਲਾ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਦੇ ਪੁੱਤਰਾਂ ਵਿਚਾਲੇ ਦੇਰ ਰਾਤ ਤਕਰਾਰ ਹੋ ਗਈ। ਜਿਸ ਵਿੱਚ ਮਹਿਲਾ ਕੌਂਸਲਰ ਅਤੇ ਸ਼ਹਿਰੀ ਪ੍ਰਧਾਨ ਦੇ ਪੁੱਤਰ ਦੇ ਗੰਭੀਰ ਸੱਟਾਂ ਲੱਗੀਆਂ ਹਨ। ਮਹਿਲਾ ਕੌਂਸਲਰ ਦੇ ਪੁੱਤਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਿਟੀ ‘ਚ ਸ਼ਿਕਾਇਤ ਦੇਣ ਤੋਂ ਬਾਅਦ ਕੌਂਸਲਰ ਵਿਕਾਸ ਸ਼ਰਮਾ ਦੇ ਲੜਕੇ ਸਮੇਤ 5 ਨੂੰ ਨਾਮਜ਼ਦ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਸੁਲਤਾਨਪੁਰ ਲੋਧੀ ਰੋਡ ’ਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਅਤੇ ਕੌਂਸਲਰ ਵੀਨਾ ਸਲਵਾਨ ਦੇ ਪੁੱਤਰ ਧੀਰੇਨ ਸਲਵਾਨ ’ਤੇ ਕਾਂਗਰਸੀ ਕੌਂਸਲਰ ਵਿਕਾਸ ਸ਼ਰਮਾ ਦੇ ਪੁੱਤਰ ਅਭਿਸ਼ੇਕ ਸ਼ਰਮਾ ਨੇ ਸਾਥੀਆਂ ਸਮੇਤ ਹਮਲਾ ਕਰ ਦਿੱਤਾ। ਜਿਸ ਵਿੱਚ ਸ਼ਹਿਰੀ ਮੁਖੀ ਦੇ ਪੁੱਤਰ ਧੀਰੇਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਸ ਨੇ ਕਾਂਗਰਸੀ ਕੌਂਸਲਰ ਵਿਕਾਸ ਸ਼ਰਮਾ ਦੇ ਲੜਕੇ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਧੀਰੇਨ ਅਤੇ ਕੌਂਸਲਰ ਵਿਕਾਸ ਦੇ ਲੜਕੇ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਕਾਰਨ ਧੀਰੇਨ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਘਟਨਾ ਤੋਂ ਬਾਅਦ ਮਾਮਲੇ ਦੀ ਪੂਰੀ ਜਾਣਕਾਰੀ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ। ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਧੀਰੇਨ ਪੁੱਤਰ ਦੀਪਕ ਸਲਵਾਨ ਨੇ ਦੱਸਿਆ ਕਿ ਉਹ ਬੀਤੀ ਰਾਤ ਸੁਲਤਾਨਪੁਰ ਲੋਧੀ ਰੋਡ ’ਤੇ ਕੁਝ ਸਾਮਾਨ ਲੈਣ ਗਿਆ ਸੀ। ਜਦੋਂ ਉਸ ਨੇ ਆਪਣੀ ਕਾਰ ਇੱਕ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜ੍ਹੀ ਕੀਤੀ ਤਾਂ ਪੰਜ ਨੌਜਵਾਨਾਂ ਅਭਿਸ਼ੇਕ ਸ਼ਰਮਾ ਪੁੱਤਰ ਵਿਕਾਸ ਸ਼ਰਮਾ (ਕੌਂਸਲਰ )ਵਾਸੀ ਗੋਲਡਨ ਐਵੇਨਿਊ ਕਪੂਰਥਲਾ,ਗਗਨ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਵਾਸੀ ਲਕਸ਼ਮੀ ਨਗਰ ਕਪੂਰਥਲਾ ,ਨਿਤਿਨ ਪੁੱਤਰ ਭੱਟੂ ਵਾਸੀ ਕਸਾਬਾਂ ਮੁਹੱਲਾ ਕਪੂਰਥਲਾ,ਸ਼ਿਵਮ ਪ੍ਰਭਾਕਰ ਪੁੱਤਰ ਸ਼ਾਲੂ ਵਾਸੀ ਮੱਛੀ ਚੌਂਕ ਕਪੂਰਥਲਾ ਅਤੇ ਪ੍ਰਥਮ ਮਾਹਨਾ ਪੁੱਤਰ ਸੋਨੂੰ ਵਾਸੀ ਮੁਹੱਲਾ ਸ਼ਹਿਰੀਆਂ ਕਪੂਰਥਲਾ ਨੇ ਮੈਨੂੰ ਇਕਦਮ ਘੇਰ ਲਿਆ ਤੇ ਅਭਿਸ਼ੇਕ ਸ਼ਰਮਾ ਪੁੱਤਰ ਵਿਕਾਸ ਸ਼ਰਮਾ (ਕੌਂਸਲਰ )ਵਾਸੀ ਗੋਲਡਨ ਐਵੇਨਿਊ ਕਪੂਰਥਲਾ ਨੇ ਲਲਕਾਰਾਂ ਮਾਰਿਆ ਇਹਨੂੰ ਫੜ ਲੋ ਅੱਜ ਇਹ ਬੱਚ ਕੇ ਨਾ ਜਾਏ ਜਿਸਤੇ ਗਗਨ ਸ਼ਰਮਾ ਪੁੱਤਰ ਸੰਜੀਵ ਸ਼ਰਮਾ ਵਾਸੀ ਲਕਸ਼ਮੀ ਨਗਰ ਕਪੂਰਥਲਾ
ਨੇ ਮੇਰੇ ਤੇ ਦਾਤਰ ਨਾਲ ਵਾਰ ਕੀਤਾ ਵਾਰ ਤੋਂ ਬਚਣ ਲਈ ਮੈਂ ਅੱਗੇ ਹੱਥ ਕੀਤਾ ਤੇ ਦਾਤਰ ਮੇਰੇ ਸੱਜੇ ਹੱਥ ਦੀ ਤਿੰਨ ਉਂਗਲਾਂ ਤੇ ਲੱਗਿਆ ਤੇ ਨਿਤਿਨ ਪੁੱਤਰ ਭੱਟੂ ਵਾਸੀ ਕਸਾਬਾਂ ਮੁਹੱਲਾ ਕਪੂਰਥਲਾ ਨੇ ਕਿਰਪਾਨ ਨਾਲ ਦੋ ਵਾਰ ਮੇਰੇ ਸੱਜੇ ਪੱਟ ਤੇ ਸੱਜੇ ਗੋਡੇ ਤੇ ਪੁੱਠੀ ਕਿਰਪਾਨ ਦੇ ਕੀਤੇ ਸ਼ਿਵਮ ਪ੍ਰਭਾਕਰ ਪੁੱਤਰ ਸ਼ਾਲੂ ਵਾਸੀ ਮੱਛੀ ਚੌਂਕ ਕਪੂਰਥਲਾ
ਨੇ ਬੇਸਬਾਲ ਮੇਰੇ ਮੋਰਾ ਤੇ ਸੱਜੀ ਬਾਂਹ ਤੇ ਮਾਰਿਆ ਅਤੇ ਪ੍ਰਥਮ ਮਾਹਨਾ ਪੁੱਤਰ ਸੋਨੂੰ ਵਾਸੀ ਮੁਹੱਲਾ ਸ਼ਹਿਰੀਆਂ ਕਪੂਰਥਲਾ
ਨੇ ਮੇਰੇ ਮੂੰਹ ਤੇ ਘਸੁਨ ਮਾਰੇ ਜਦੋਂ ਮੈਂ ਰੌਲਾ ਪਾਇਆ ਕਿ ਮੈਨੂੰ ਬਚਾਓ ਤਾਂ ਉਥੇ ਕਾਫੀ ਲੋਕ ਇਕੱਠੇ ਹੋਣ ਪਏ ਤੇ ਟ੍ਰੈਫ਼ਿਕ ਜਾਮ ਲਗ ਗਿਆ ਇਹ ਦੇਖ ਇਹ ਸਾਰੇ ਮੇਰੀ ਕੁੱਟਮਾਰ ਕਰਕੇ ਮੌਕੇ ਤੋਂ ਭੱਜ ਗਏ। ਅਤੇ ਜਾਂਦੇ ਸਮੇਂ ਸ਼ਿਵਮ ਪ੍ਰਭਾਕਰ ਪੁੱਤਰ ਸ਼ਾਲੂ ਵਾਸੀ ਮੱਛੀ ਚੌਂਕ ਕਪੂਰਥਲਾ ਮੇਰੇ ਗਲੇ ਤੋਂ ਸੋਨੇ ਦੀ ਚੇਨੀ ਵੀ ਖਿੱਚ ਕੇ ਲੈ ਗਿਆ ਮੌਕੇ ਤੇ ਮੇਰੇ ਪਿਤਾ ਵੀ ਪਹੁੰਚ ਗਏ ਜਿਨ੍ਹਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਪੁਲਿਸ ਨੇ ਧੀਰੇਨ ਦੇ ਬਿਆਨਾਂ ’ਤੇ ਕਾਂਗਰਸੀ ਕੌਂਸਲਰ ਵਿਕਾਸ ਸ਼ਰਮਾ ਦੇ ਲੜਕੇ ਸਮੇਤ 5 ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਸਾਰੇ ਮੁਜ਼ਰਿਮ
ਹਜੇ ਫਰਾਰ ਹਨ ਕਿਸੇ ਦੀ ਗਿਰਫਤਾਰੀ ਨਹੀਂ ਹੋਈ
Author: Gurbhej Singh Anandpuri
ਮੁੱਖ ਸੰਪਾਦਕ