ਅੰਮ੍ਰਿਤਸਰ, 24 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਭਾਈ ਸਤਨਾਮ ਸਿੰਘ ਬਾਗੀ ਦਲ ਪੰਥ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ), ਭਾਈ ਪ੍ਰਭਜੋਤ ਸਿੰਘ ਬੁੱਢਾ ਦਲ, ਭਾਈ ਜੁਗਰਾਜ ਸਿੰਘ ਖ਼ਾਲਸਾ (ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲਾ) ਅਤੇ ਗਿਆਨੀ ਗੁਰਲਾਲ ਸਿੰਘ ਦਮਦਮੀ ਟਕਸਾਲ, ਭਾਈ ਗੁਰਦੀਪ ਸਿੰਘ ਲੋਹਾਰਾ (ਪ੍ਰਧਾਨ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ) ਅਤੇ ਸੋਨੂੰ ਬਾਬਾ ਦੀ ਅਗਵਾਈ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਡੀ.ਸੀ. ਦੇ ਨਾਮ ਯਾਦ ਪੱਤਰ ਦਿੱਤਾ ਗਿਆ।
ਜਿਸ ਵਿੱਚ ਕਿਹਾ ਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗਲਿਆਰੇ ਵਿੱਚ ਜੋ ਹੋਟਲਾਂ ਦੇ ਵਿੱਚ ਜਿਸਮ ਫਰੋਸ਼ੀ ਅਤੇ ਵੇਸਵਾ ਦੇ ਦੁਆਰੇ ਬਣ ਗਏ ਹਨ, ਘੰਟਾ ਘਰ ਦੀ ਮਾਰਕੀਟ ਦੇ ਵਿੱਚ ਪਵਿੱਤਰ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ, ਤੰਮਾਕੂ ਦੀਆਂ ਦੁਕਾਨਾ ਚੱਲ ਰਹੀਆਂ ਹਨ ਅਤੇ ਪ੍ਰਕਰਮਾ ਵਿੱਚ ਗਲਤ ਤਰ੍ਹਾਂ ਦੀ ਵੀਡੀਉ ਜਾਂ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਉਹਨਾਂ ਨੂੰ ਬੰਦ ਕਰਵਾਇਆ ਜਾਵੇ। ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਰਛਪਾਲ ਸਿੰਘ, ਭਾਈ ਗੁਰਪਾਲ ਸਿੰਘ ਅਲਗੋਂ ਕੋਠੀ ਆਦਿ ਹਾਜ਼ਰ ਸਨ।