ਡਾਕਟਰ ਕੰਧਾਰੀ ਵੱਲੋ ਦੁਬਈ ਚ’ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਤੇ ਹੋਰਨਾਂ ਸੇਵਾਵਾਂ ਲਈ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ- ਪ੍ਰੋਫੈਸਰ ਹਰੀ ਸਿੰਘ
ਡਾਕਟਰ ਕੰਧਾਰੀ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ- ਡਾਕਟਰ ਸਰਬਜੀਤ ਸਿੰਘ ਛੀਨਾ
ਅੰਮ੍ਰਿਤਸਰ 06 ਸਤੰਬਰ ( ਹਰਮੇਲ ਸਿੰਘ ਹੁੰਦਲ ) ‘ਦਿ ਸਿੱਖ ਫੌਰਮ ਅੰਮ੍ਰਿਤਸਰ’ ਦੇ ਵਿਸ਼ੇਸ਼ ਸੱਦੇ ਤੇ ਸਵਰਗਵਾਸੀ ਸਰਦਾਰ ਭਾਗ ਸਿੰਘ ਅਣਖੀ ਦੇ ਘਰ ਪਹੁੰਚੇ ਸਰਦਾਰਨੀ ਅਤੇ ਸਰਦਾਰ ਡਾ ਸੁਰੇਂਦਰ ਸਿੰਘ ਕੰਧਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਨ ਸਕੱਤਰ ਮਨਦੀਪ ਸਿੰਘ ਬੇਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਡਾਕਟਰ ਕੰਧਾਰੀ ਜੀ ਨੇ ਅਰਬ ਮੁਲਕਾਂ ਵਿਚ ਜੋ ਸਿੱਖੀ ਦਾ ਝੰਡਾ ਗੱਡਿਆਂ ਹੈ ਅਤੇ ਦੁਬਈ ਵਿੱਚ ਜੋ 2012 ਵਿੱਚ ਗੁਰੂ ਘਰ ਦੀ ਸਥਾਪਨਾ ਕੀਤੀ ਹੈ ਸਮੁੱਚਾ ਸਿੱਖ ਪੰਥ ਉਹਨਾਂ ਦਾ ਧੰਨਵਾਦੀ ਹੈ।
ਫੌਰਮ ਦੇ ਪ੍ਰਧਾਨ ਪ੍ਰੋਫੈਸਰ ਹਰੀ ਸਿੰਘ ਨੇ ਕਿਹਾ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਸਮੁੱਚੀ ਦੁਨੀਆ ਵਿੱਚ ਵਿਲੱਖਣ ਪਛਾਣ ਰੱਖਦਾ ਹੈ। ਡਾ ਕੰਧਾਰੀ ਵੱਲੋ 200 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਇਆ ਅਸਥਾਨ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਹਰ ਧਰਮ ਦੇ ਲੋਗ ਓਥੇ ਲੰਗਰ ਛੱਕਦੇ ਅਤੇ ਸੇਵਾ ਕਰਦੇ ਹਨ। ਪ੍ਰੋਫੈਸਰ ਸਾਹਿਬ ਨੇ ਕਿਹਾ ਸਮਾਜ ਨੂੰ ਡਾ ਕੰਧਾਰੀ ਵਰਗੇ ਸੱਚੇ ਸੇਵਕਾਂ ਦੀ ਲੋੜ ਹੈ ਅਤੇ ਸਿੱਖ ਫੌਰਮ ਅੱਜ ਉਹਨਾਂ ਨੂੰ ਸਨਮਾਨ ਕਰਦਾ ਮਾਣ ਮਹਿਸੂਸ ਕਰਦਾ ਹੈ।
ਫੌਰਮ ਦੇ ਮੁੱਖ ਸਲਾਹਕਾਰ ਡਾਕਟਰ ਸਰਬਜੀਤ ਸਿੰਘ ਛੀਨਾ ਨੇ ਡਾਕਟਰ ਕੰਧਾਰੀ ਦੀ ਆਤਮ-ਕਥਾ ‘ਸਹਿਣਸ਼ੀਲਤਾ ਦਾ ਜਸ਼ਨ’ ਦਾ ਪੰਜਾਬੀ ਚ ਅਨੁਵਾਦ ਕੀਤਾ ਅਤੇ ਕਿਤਾਬ ਰੀਲੀਜ਼ ਕੀਤੀ। ਡਾ ਕੰਧਾਰੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਛੀਨਾ ਨੇ ਉਹਨਾਂ ਦੇ ਸੰਘਰਸ਼ਮਈ ਜੀਵਨ ਯਾਤਰਾ ਦੇ ਕਈ ਕਿੱਸੇ ਮੈਂਬਰਾਂ ਨਾਲ ਸਾਂਝੇ ਕੀਤੇ।
ਉਪਰੰਤ ਡਾਕਟਰ ਕੰਧਾਰੀ ਦਾ ਸਨਮਾਨ ਪੱਤਰ ਪੜ੍ਹਿਆ ਅਤੇ ਉਹਨਾਂ ਨੂੰ ਫੌਰਮ ਵੱਲੋ ‘ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਿਰਪਾਓ ਤੇ ਸ਼ਾਲ ਭੇਂਟ ਕੀਤੀ ਗਈ। ਸਰਦਾਰਨੀ ਕੰਧਾਰੀ ਦਾ ਸਨਮਾਨ ਅਜੀਤ ਕੌਰ ਅਣਖੀ ਅਤੇ ਪ੍ਰੋਫੈਸਰ ਰਾਵਿੰਦਰ ਕੌਰ ਬੇਦੀ ਨੇ ਕੀਤਾ।
ਮਾਲੀ ਸਕੱਤਰ ਡਾਕਟਰ ਜੋਗਿੰਦਰ ਸਿੰਘ ਅਰੋੜਾ ਅਤੇ ਹਰਜਿੰਦਰ ਸਿੰਘ ਮਰਹਾਣਾ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਹਰਿੰਦਰਪਾਲ ਸਿੰਘ ਸਾਬਕਾ ਆਬਕਾਰੀ ਕਮਿਸ਼ਨਰ, ਰਾਬਿੰਦਰਬੀਰ ਸਿੰਘ ਭੱਲਾ, ਜਸਵਿੰਦਰ ਸਿੰਘ ਬੈਂਕ ਵਾਲੇ, ਮੋਹਣਜੀਤ ਸਿੰਘ ਭੱਲਾ, ਇਸ਼ਵਿੰਦਰ ਸਿੰਘ, ਅਮਰਜੀਤ ਸਿੰਘ ਸਰਦਾਰ ਐਕਸਕਲੂਸਿਵ, ਦਿਲਬਾਗ ਸਿੰਘ ਸਿਲਵਰ ਇਸਟੇਟ, ਸ ਪ ਸਿੰਘ ਦੁਬਈ, ਜਸਪ੍ਰੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਆਨੰਦ, ਸਲਵੰਤ ਸਿੰਘ,ਬੇਅੰਤ ਸਿੰਘ, ਜਗਤੇਸ਼ਵਰ ਸਿੰਘ ਬੇਦੀ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ