ਬਾਘਾ ਪੁਰਾਣਾ ,10 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਸਥਾਨਕ ਸ਼ਹਿਰ ਦੀ ਮਹੰਤਾਂ ਵਾਲੀ ਬਸਤੀ ਦਾ ਨੌਜਵਾਨ ਵਸਨੀਕ ਮੋਹਿਤ ( 18 ਸਾਲ ) ਜੋ ਕਿ ਗਣਪਤੀ ਮਹਾਰਾਜ ਦੀ ਮੂਰਤੀ ਨੂੰ ਜਲ ਵਿਸਰਜਨ ਕਰਨ ਲਈ ਭਗਤਾਂ ਦੀ ਮੰਡਲੀ ਨਾਲ ਚੱਨੂੰਵਾਲਾ ਨਹਿਰ ਉੱਪਰ ਗਿਆ ਸੀ,ਵਿਸਰਜਨ ਕਰਦੇ ਸਮੇਂ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ੍ਹ ਗਿਆ। ਇਥੇ ਡਾਕਖਾਨੇ ਵਾਲੀ ਗਲੀ ਵਿਚ ਸ੍ਰੀ ਗਣੇਸ਼ ਜੀ ਮਹਾਰਾਜ ਦੇ ਪੂਜਨ ਉਪਰੰਤ ਜਦ ਭਗਤਾਂ ਦੀ ਮੰਡਲੀ ਗੁਣਗਾਨ ਕਰਦੀ ਹੋਈ ਸ਼ੋਭਾ ਯਾਤਰਾ ਦੌਰਾਨ ਚੱਨੂੰਵਾਲਾ ਨਹਿਰ ਉਪਰ ਪੁੱਜੀ ਤਾਂ ਉਥੇ ਵਿਸਰਜਨ ਕਰਨ ਵੇਲੇ ਮੋਹਿਤ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਮੋਹਿਤ ਨੇ ਪਾਣੀ ਦੇ ਤੇਜ਼ ਵਹਾਅ ਤੋਂ ਬਚਣ ਲਈ ਹੱਥ ਪੈਰ ਤਾਂ ਬਹੁਤ ਮਾਰੇ ਪਰ ਉਸ ਦੀ ਕੋਈ ਪੇਸ਼ ਨਾ ਗਈ। ਲੋਕਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਾਹਰ ਨਾ ਕੱਢਿਆ ਜਾ ਸਕਿਆ। ਮੋਹਿਤ ਦੇ ਮਾਪਿਆਂ ਅਤੇ ਹੋਰਨਾਂ ਭਗਤਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਮੁਖੀ ਜਤਿੰਦਰ ਸਿੰਘ ਨੂੰ ਦਿੱਤੀ। ਪੁਲੀਸ ਦੀ ਟੀਮ ਉਪ ਪੁਲੀਸ ਕਪਤਾਨ ਜਸਜੋਤ ਸਿੰਘ ਦੀ ਅਗਵਾਈ ਹੇਠ ਘਟਨਾ ਸਥਾਨ ਉਪਰ ਪੁੱਜੀ ਅਤੇ ਲਾਸ਼ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ। ਪੁਲੀਸ ਟੀਮਾਂ ਵੱਖ – ਵੱਖ ਥਾਵਾਂ ਉਪਰ ਬਾਂਸਾਂ ਆਦਿ ਦੀਆ ਰੋਕਾਂ ਲਾ ਕੇ ਲਾਸ਼ ਨੂੰ ਬਰਾਮਦ ਕਰਨ ਲਈ ਜੁੱਟ ਗਈਆਂ ।
Author: Gurbhej Singh Anandpuri
ਮੁੱਖ ਸੰਪਾਦਕ