ਜੇਕਰ ਪੁਲਿਸ ਨੇ ਪੱਤਰਕਾਰਕਾਰਾਂ ਤੇ ਦਰਜ ਕੇਸ ਵਾਪਿਸ ਨਾ ਲਿਆ ਸਹਿਰ ਬੰਦ ਕਰ ਦਿੱਤਾ ਜਾਵੇਗਾ
ਬਾਘਾ ਪੁਰਾਣਾ, 19 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਬਾਘਾ ਪੁਰਾਣਾ ਅੰਦਰ ਬੀਤੇ ਦਿਨੀ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ’ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਸੰਤ ਬਾਬਾ ਗੁਰਮੇਲ ਸਿੰਘ ਦੇ ਗੁਰਦੁਆਰਾ ਸਾਹਿਬ ਬਾਘਾ ਪੁਰਾਣਾ ’ਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਇਕੱਠੀਆਂ ਹੋਈਆਂ ਵੱਖ-ਵੱਖ ਯੂਨੀਅਨ ’ਚ ਵਪਾਰ ਮੰਡਲ ਬਾਘਾ ਪੁਰਾਣਾ, ਰਾਮਲੀਲਾ ਕਮੇਟੀ, ਸਫਾਈ ਸੇਵਕ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਖੋਸਾ, ਮੈਡੀਕਲ ਐਸੋਸੀਏਸ਼ਨ ਯੂਨੀਅਨ ਬਾਘਾ ਪੁਰਾਣਾ, ਕਾਂਤੀਕਾਰੀ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮੈਡੀਕਲ ਯੂਨੀਅਨ ਸਮਾਲਸਰ, ਮਾਲਵਾ ਕਵੀਸਰ ਢਾਡੀ ਸਾਹਿਤ ਸਭਾ, ਬਾਰ ਐਸੋਸੀਏਸ਼ਨ ਬਾਘਾ ਪੁਰਾਣਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਕਿਰਤੀ ਕਿਸਾਨ ਯੂਨੀਅਨਆਈਲੈਟਸ ਸੈਂਟਰ ਯੂਨੀਅਨ ਬਾਘਾ ਪੁਰਾਣਾ, ਨੰਬਰਦਾਰ ਯੂਨੀਅਨ ਬਾਘਾ ਪੁਰਾਣਾ, ਅਧਿਆਪਕ ਯੁਨੀਅਨ ਬਲਾਕ ਬਾਘਾ ਪੁਰਾਣਾ, ਸਰਪੰਚ ਯੂਨੀਅਨ ਬਾਘਾ ਪੁਰਾਣਾ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਪੰਥਕ ਜਥੇਬੰਦੀਆਂ, ਪਿੰਡਾਂ ਦੀਆਂ ਸਮੂਹ ਕਲੱਬਾਂ, ਜੀ.ਓ ਜੀ ਸੰਸਥਾ, ਵਪਾਰ ਮੰਡਲ ਬਾਘਾ ਪੁਰਾਣਾ, ਕਰਿਆਣਾ ਯੂਨੀਅਨ ਬਾਘਾ ਪੁਰਾਣਾ, ਪੰਜਾਬ ਸਟੂਡੈਂਟ ਯੂਨੀਅਨ ਆਦਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੱਤਰਕਾਰਾਂ ’ਤੇ ਕੀਤੇ ਇਸ ਨਜਾਇਜ ਪਰਚਿਆਂ ਦੀਆਂ ਸਖਤ ਸ਼ਬਦਾਂ ’ਚ ਨਖੇਧੀ ਕੀਤੀ ਅਤੇ ਕਿਹਾ 21 ਸਤੰਬਰ ਨੂੰ ਉਕਤ ਜਥੇਬੰਦੀਆਂ ਵਲੋਂ ਬਾਘਾ ਪੁਰਾਣਾ ਸ਼ਹਿਰ ਅੰਦਰ ਵੱਡੇ ਪੱਧਰ ’ਤੇ ਸ਼ਹਿਰ ਅੰਦਰੋਂ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ।
ਇਸ ਰੋਸ ਮਾਰਚ ’ਚ ਵੱਖ-ਵੱਖ ਯੂਨੀਅਨ ਆਗੂਆਂ ਨੇ ਹਲਕੇ ਦੇ ਲੋਕਾਂ ਨੂੰ ਵੱਡੀ ਗਿਣਤੀ ’ਚ ਇਸ ਰੋਸ ਮਾਰਚ ’ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਨੇ ਐਲਾਨ ਕੀਤਾ ਕਿ ਜੇਕਰ ਪੱਤਰਕਾਰਾਂ ਨੂੰ ਇਨਸਾਫ ਨਾ ਮਿਲਿਆ ਤਾਂ ਸਾਡੀ ਸਮੁੱਚੀ ਜੱਥੇਬੰਦੀਆਂ ਵੱਲੋਂ ਬਾਘਾ ਪੁਰਾਣਾ ਸ਼ਹਿਰ ਦੀ ਇਕ ਦਿਨ ਲਈ ਸਫ਼ਾਈ ਰੋਕ ਦਿੱਤੀ ਜਾਵੇਗੀ ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਵਪਾਰ ਮੰਡਲ ਬਾਘਾ ਪੁਰਾਣਾ ਦੇ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪੱਤਰਕਾਰਾਂ ਤੇ ਦਰਜ ਕੇਸ ਵਾਪਿਸ ਨਾ ਲਿਆ ਤਾਂ ਪੂਰਾ ਸ਼ਹਿਰ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ