ਗੁਰੂ ਨਾਨਕ ਦੀ ਸਿੱਖੀ ਕਮਾਉਣਾ,
ਗੁਰਮਤਿ ਅਨੁਸਾਰ ਜੀਵਨ ਜਿਉਣਾ।
ਵਾਹਿਗੁਰੂ ਦੀ ਰਜ਼ਾ ‘ਚ ਰਹਿਣਾ,
ਨਾਮ ਪ੍ਰਭੂ ਦਾ ਸਿਮਰਦੇ ਰਹਿਣਾ।
ਗਰੀਬ ਮਜ਼ਲੂਮ ਨੂੰ ਗਲ਼ੇ ਲਗਾਉਣਾ,
ਡਿੱਗਿਆਂ ਹੋਇਆਂ ਨੂੰ ਜਾ ਉਠਾਉਣਾ।
ਜ਼ਾਲਮਾਂ ਨੂੰ ਹੈ ਸਬਕ ਸਿਖਾਉਣਾ,
ਨਾ ਹੈ ਡਰਨਾ ਨਾ ਡਰਾਉਣਾ।
ਦੇਗ ਦੇ ਵਿੱਚ ਉਬਾਲ਼ੇ ਖਾਵੇ
ਧਰਮ ਲਈ ਜੋ ਬੰਦ ਕਟਵਾਵੇ।
ਟੈਂਕਾਂ ਅੱਗੇ ਛਾਤੀ ਡਾਹਵੇ,
ਲੱਖਾਂ ਨਾਲ਼ ਜੋ ‘ਕੱਲਾ’ ਟਕਰਾਵੇ।
ਦੁਸ਼ਮਣ ਵੀ ਜੇ ਸ਼ਰਨੀ ਆਵੇ,
ਉਸ ਨੂੰ ਆਪਣੇ ਗਲ਼ੇ ਲਗਾਵੇ।
ਜੇਕਰ ਵੈਰੀ ਚੜ੍ਹ ਕੇ ਆਵੇ,
ਫਿਰ ਜੋਸ਼ ਨਾਲ਼ ਖੰਡਾ ਖੜਕਾਵੇ।
ਜੋ ਗ਼ੁਲਾਮੀ ਜਰਾ ਨਾ ਜਰਦਾ,
ਹੱਕ ਅਜ਼ਾਦੀ ਖਾਤਰ ਲੜਦਾ।
ਕਿਸੇ ਨਾਲ਼ ਨਾ ਧੱਕਾ ਕਰਦਾ,
ਧੀ-ਭੈਣ ਦੀ ਰਾਖੀ ਕਰਦਾ।
ਸਿੱਖ ਦਾ ਅਰਥ ਸਿੱਖਦੇ ਰਹਿਣਾ,
ਮੰਦਾ ਬੋਲ ਕਦੇ ਨਾ ਕਹਿਣਾ।
‘ਰਣਜੀਤ ਸਿੰਘ’ ਦਾ ਏਹੀ ਕਹਿਣਾ
ਬਾਣੀ-ਬਾਣਾ ਅਸਲੀ ਗਹਿਣਾ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.