Home » ਅੰਤਰਰਾਸ਼ਟਰੀ » ਅਸੀਂ ਸਿੱਖ ਹਾਂ, ਖ਼ਾਲਿਸਤਾਨੀ ਹਾਂ। ਅਸੀਂ ਨਾ ਤਾਂ ਹਿੰਦੂਆਂ ਦਾ ਹਿੱਸਾ ਹਾਂ ਤੇ ਨਾ ਹੀ ਹਿੰਦੂਆਂ ‘ਚੋਂ ਨਿਕਲੇ ਹਾਂ – ਰਣਜੀਤ ਸਿੰਘ ਦਮਦਮੀ ਟਕਸਲ਼

ਅਸੀਂ ਸਿੱਖ ਹਾਂ, ਖ਼ਾਲਿਸਤਾਨੀ ਹਾਂ। ਅਸੀਂ ਨਾ ਤਾਂ ਹਿੰਦੂਆਂ ਦਾ ਹਿੱਸਾ ਹਾਂ ਤੇ ਨਾ ਹੀ ਹਿੰਦੂਆਂ ‘ਚੋਂ ਨਿਕਲੇ ਹਾਂ – ਰਣਜੀਤ ਸਿੰਘ ਦਮਦਮੀ ਟਕਸਲ਼

55 Views

ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ “ਭਾਰਤ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਹਨ।”

ਪਰ ਅਸੀਂ ਨਾ ਤਾਂ ਹਿੰਦੂ ਹਾਂ ਅਤੇ ਨਾ ਹੀ ਭਾਰਤੀ। ਅਸੀਂ ਸਿੱਖ ਹਾਂ, ਖ਼ਾਲਿਸਤਾਨੀ ਹਾਂ। ਅਸੀਂ ਨਾ ਤਾਂ ਹਿੰਦੂਆਂ ਦਾ ਹਿੱਸਾ ਹਾਂ ਤੇ ਨਾ ਹੀ ਹਿੰਦੂਆਂ ‘ਚੋਂ ਨਿਕਲੇ ਹਾਂ। ਸਿੱਖ ਇੱਕ ਵੱਖਰੀ ਅਤੇ ਸੰਪੂਰਨ ਕੌਮ ਹੈ, ਜੋ ਅਕਾਲ ਪੁਰਖ ਦੇ ਹੁਕਮ ‘ਚ ਪ੍ਰਗਟ ਹੋਈ ਹੈ।

ਜਿਵੇਂ ਪਾਕਿਸਤਾਨ ਜਾਂ ਅਰਬ ਦੇਸ਼ਾਂ ‘ਚ ਰਹਿਣ ਨਾਲ ਕੋਈ ਮੁਸਲਮਾਨ ਨਹੀਂ ਬਣ ਜਾਂਦਾ, ਇੰਗਲੈਂਡ-ਅਮਰੀਕਾ-ਕੈਨੇਡਾ ਜਾਂ ਯੂਰਪ ਦੇਸ਼ਾਂ ‘ਚ ਰਹਿਣ ਨਾਲ ਸਾਰੇ ਈਸਾਈ ਨਹੀਂ ਬਣ ਜਾਂਦੇ, ਇਜ਼ਰਾਈਲ ‘ਚ ਰਹਿਣ ਨਾਲ ਕੋਈ ਯਹੂਦੀ ਨਹੀਂ ਬਣ ਜਾਂਦਾ ਇਵੇਂ ਹੀ ਭਾਰਤ ‘ਚ ਰਹਿਣ ਕਰਕੇ ਕੋਈ ਹਿੰਦੂ ਨਹੀਂ ਬਣ ਜਾਂਦਾ।

ਮੋਹਨ ਭਾਗਵਤ ਨੇ ਇਹ ਕੋਈ ਪਹਿਲੀ ਵਾਰ ਗੱਲ ਨਹੀਂ ਕੀਤੀ, ਪਹਿਲਾਂ ਵੀ ਆਰ ਐਸ ਐਸ ਦੇ ਆਗੂ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਇਹ ਉਹਨਾਂ ਦੀ ਲਿਖਤੀ ਨੀਤੀ ਦਾ ਹਿੱਸਾ ਹੈ ਤਾਂ ਜੋ ਦੂਜੀਆਂ ਕੌਮਾਂ ਦੀ ਪਛਾਣ ਨੂੰ ਹੜੱਪਿਆ ਜਾ ਸਕੇ। ਆਰ ਐੱਸ ਐੱਸ ਦੇ ਕਹਿਣ ਨਾਲ ਸਿੱਖ, ਮੁਸਲਮਾਨ, ਇਸਾਈ, ਬੋਧੀ ਜਾਂ ਜੈਨੀ ਕੋਈ ਵੀ ਹਿੰਦੂ ਨਹੀਂ ਬਣ ਗਿਆ।

ਇਹੋ ਜਿਹੇ ਬਿਆਨ ਦੇ ਕੇ ਮੋਹਨ ਭਾਗਵਤ ਨੇ ਸਿਰਫ ਆਪਣੇ ਅੰਦਰ ਦੀ ਜ਼ਹਿਰ ਦਾ ਇੱਕ ਵਾਰ ਫੇਰ ਛੱਟਾ ਮਾਰਿਆ ਹੈ। ਅਜਿਹੇ ਬਿਆਨ ਤਾਂ ਦਿੱਤੇ ਜਾ ਰਹੇ ਹਨ ਕਿਉਂਕਿ ਆਰ ਐੱਸ ਐੱਸ ਭਾਰਤ ਨੂੰ ਹਿੰਦੂ ਰਾਸ਼ਟਰ ‘ਚ ਬਦਲਣਾ ਚਾਹੁੰਦੀ ਹੈ ਪਰ ਦੇਸ਼ ਪੰਜਾਬ ਕਦੇ ਵੀ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ ਅਤੇ ਅਸੀਂ ਭਾਰਤ ਤੋਂ ਅਜ਼ਾਦੀ ਲੈ ਕੇ ਹੀ ਦਮ ਲਵਾਂਗੇ।

ਪੰਜਾਬ ਇੱਕ ਅਲੱਗ ਦੇਸ਼ ਸੀ ਜਿਸ ‘ਤੇ ਭਾਰਤ ਨੇ ਕਬਜਾ ਕੀਤਾ ਹੋਇਆ ਹੈ, ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਰਿਹਾ। ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੂਰਨ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਅਤੇ ਖ਼ਾਲਿਸਤਾਨ ਦੇ ਵਿੱਚ ਕਿਸੇ ਕੌਮ ਤੇ ਧਰਮ ਦੀ ਪਛਾਣ ਨੂੰ ਖੋਹਿਆ ਨਹੀਂ ਜਾਵੇਗਾ, ਖ਼ਾਲਿਸਤਾਨ ‘ਚ ਸਿੱਖ, ਮੁਸਲਮਾਨ, ਹਿੰਦੂ, ਈਸਾਈ, ਜੈਨੀ, ਬੋਧੀ, ਪਾਰਸੀ, ਕਾਮਰੇਡ ਸਾਰੇ ਸੁਖੀ ਵਸਣਗੇ।

ਜੂਨ 1984 ਦਾ ਘੱਲੂਘਾਰਾ ਸਿੱਖ-ਹਿੰਦ ਜੰਗ ਸੀ, ਭਾਰਤ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਮਗਰੋਂ ਸਿੱਖਾਂ ਅਤੇ ਪੰਜਾਬੀਆਂ ਨੇ ਭਾਰਤ ਵਿਰੁੱਧ ਦਸ ਸਾਲ ਹਥਿਆਰਬੰਦ ਹੋ ਕੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਜੰਗ ਲੜੀ ਹੈ ਜੋ ਅੱਜ ਵੀ ਜ਼ਮਹੂਰੀਅਤ, ਰਾਜਨੀਤਕ, ਸ਼ਾਂਤਮਈ ਢੰਗ ਨਾਲ ਅਤੇ ਸਿਧਾਂਤਕ ਪੱਖੋਂ ਜਾਰੀ ਹੈ, ਅਸੀਂ ਨਾ ਤਾਂ ਹਿੰਦੂ ਹਾਂ ਅਤੇ ਨਾ ਭਾਰਤੀ, ਸਾਡੀ ਕੌਮ ਵੱਖਰੀ ਹੈ ਤੇ ਸਾਡਾ ਦੇਸ਼ ਵੱਖਰਾ ਹੈ, ਧਰਮ ਵੱਖਰਾ ਹੈ, ਗ੍ਰੰਥ ਵੱਖਰਾ ਹੈ, ਸੱਭਿਆਚਾਰ, ਇਤਿਹਾਸ, ਖਾਣ-ਪੀਣ, ਪਹਿਰਾਵਾ, ਬੋਲੀ ਸਭ ਕੁਝ ਹਿੰਦੂਆਂ ਅਤੇ ਭਾਰਤੀਆਂ ਨਾਲੋਂ ਵੱਖਰਾ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883 #SYFB

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਦੇ ਯਾਰ, ਸਿੱਖ ਕੌਮ ਦੇ ਗ਼ਦਾਰ, ਪੰਥ ਦੋਖੀ ਤੇ ਕਾਤਲ ਸੁਖਬੀਰ ਬਾਦਲ ਉੱਤੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਕੀਤਾ ਹਮਲਾ ਖ਼ਾਲਸਾ ਪੰਥ ਦੇ ਰੋਹ ਦਾ ਪ੍ਰਗਟਾਵਾ ਤੇ ਸ਼ਲਾਘਾਯੋਗ ਕਾਰਨਾਮਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

× How can I help you?