ਪੰਡਿਤ ਦੀਨ ਦਿਆਲ ਉਪਾਧਿਆਏ ਦੀ 106ਵੀਂ ਜਯੰਤੀ ਤੇ ਭਾਜਪਾ ਆਗੂਆਂ ਨੇ ਕੀਤਾ ਯਾਦ
ਕਪੂਰਥਲਾ 28 ਸਤੰਬਰ ( ਗੁਰਦੇਵ ਸਿੰਘ ਅੰਬਰਸਰੀਆ ) ਹਲਕਾ ਕਪੂਰਥਲਾ ਦੇ ਪਿੰਡ ਇਬੱਣ ਦੇ ਗੁਰਦੁਆਰਾ ਵਾਲਮੀਕਿ ਧਰਮ ਸਭਾ ਵਿਖੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਏ ਦਾ 160ਵਾਂ ਜਨਮ ਦਿਹਾੜਾ ਏਕਤਾ ਮਾਨਵਤਾ ਤੇ ਜ਼ੋਰ ਦਿੰਦਿਆਂ ਭਾਜਪਾ ਆਗੂਆਂ ਨੇ ਮਨਾਇਆ।ਇਸ ਮੌਕੇ ਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਤੇ ਸੂਬਾ ਕਾਰਜਕਾਰਨੀ ਮੈਂਬਰ ਯਗਦੱਤ ਐਰੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਤਸਵੀਰ ਤੇ ਹਾਰ ਪਾ ਕੇ ਦੀਪ ਜਗਾਇਆ।ਇਸ ਮੌਕੇ ਤੇ ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ , ਭਾਜਪਾ ਯੁਵਾ ਮੋਰਚਾ ਦੇ ਜਰਨਲ ਸਕੱਤਰ ਵਿਵੇਕ ਸਿੰਘ ਸਨੀ ਬੇਂਸ , ਸਰਬਜੀਤ ਸਿੰਘ ਦਿਓਲ , ਮਹਿੰਦਰ ਸਿੰਘ ਬਲੇਰ , ਵਿਜੈ ਕੁਮਾਰ ਨਿੱਕਾ , ਕੌਂਸਲਰ ਪ੍ਰਦੀਪ ਸਿੰਘ ਲਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਤੇ ਸੂਬਾ ਕਾਰਜਕਾਰਨੀ ਮੈਂਬਰ ਯਗਦੱਤ ਐਰੀ ਨੇ ਵਰਕਰਾਂ ਨੂੰ ਪੰਡਿਤ ਦੀਨਦਿਆਲ ਜੀ ਦੇ ਸਿਧਾਂਤ , ਅਖੰਡ ਮਾਨਵਵਾਦ , ਅੰਤੋਦਿਆ ਅਤੇ ਰਾਸ਼ਟਰਵਾਦ ਤੇ ਸੇਧ ਦਿੱਤੀ।ਖੋਜੇਵਾਲ ਨੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਰ. ਐੱਸ. ਐੱਸ. ਦੇ ਚਿੰਤਕ ਸਨ । ਉਹ ਭਾਰਤੀ ਜਨ ਸੰਘ ਦੇ ਪ੍ਰਧਾਨ ਵੀ ਰਹੇ ਹਨ । ਉਨ੍ਹਾਂ ਨੇ ਭਾਰਤ ਦੀ ਸਨਾਤਨ ਵਿਚਾਰਧਾਰਾ ਨੂੰ ਯੁੱਗ-ਪੱਖੀ ਢੰਗ ਨਾਲ ਪੇਸ਼ ਕੀਤਾ ਅਤੇ ਦੇਸ਼ ਨੂੰ ਏਕਤਾ ਬਣਾਇਆ ਤੇ ਮਾਨਵਵਾਦ ਨਾਮ ਦੀ ਵਿਚਾਰਧਾਰਾ ਦਿੱਤੀ ।ਉਨ੍ਹਾਂ ਕਿਹਾ ਕਿ ਦੀਨਦਿਆਲ ਉਪਾਧਿਆਏ ਦੇ ਜੀਵਨ ਚਰਿੱਤਰ ਦੇ ਆਧਾਰ ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿਚ ਜਾ ਕੇ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ । ਯੁਗ ਦੱਤ ਐਰੀ ਨੇ ਕਿਹਾ ਕਿ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਪਾਰਟੀ ਦਾ ਹਰ ਵਰਕਰ ਰਾਸ਼ਟਰ ਹਿੱਤ ਦੀ ਭਾਵਨਾ ਨਾਲ ਲਗਾਤਾਰ ਲੋਕ ਸੇਵਾ ਵਿੱਚ ਜੁਟਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਮਜ਼ਬੂਤ ਅਤੇ ਪ੍ਰਗਤੀਸ਼ੀਲ ਭਾਰਤ ਦੇ ਨਿਰਮਾਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਤੇ ਨਮਨ ਕਰਦੇ ਹਨ । ਯਗ ਦੱਤ ਐਰੀ ਨੇ ਕਿਹਾ ਕਿ ਤਿੰਨ ਸਾਲ ਦੀ ਉਮਰ ਵਿੱਚ ਉਨ੍ਹਾਂਦੇ ਪਿਤਾ ਭਗਵਤੀ ਅਤੇ ਸੱਤਾ ਸਾਲ ਦੀ ਉਮਰ ਵਿੱਚ ਮਾਤਾ ਰਾਮ ਪਿਆਰੀ ਦਾ ਦਿਹਾਂਤ ਹੋ ਗਿਆ ਸੀ।ਬੜੇ ਔਖੇ ਹਾਲਾਤਾਂ ਵਿੱਚ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਇਸੇ ਦੌਰਾਨ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਪਰਕ ਵਿਚ ਆਏ । ਇਥੋਂ ਉਨ੍ਹਾਂ ਦੇ ਜੀਵਨ ਨੇ ਸਹੀ ਦਿਸ਼ਾ ਲੈ ਲਈ ਅਤੇ ਜਨਸੰਘ ਪਾਰਟੀ ਦੀ ਸਥਾਪਨਾ ਕੀਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਵੀ ਜਿੱਤੇ,ਪਰ ਕਦੇ ਵੀ ਰਾਜਨੀਤੀ ਦੀ ਦੁਰਵਰਤੋਂ ਨਹੀਂ ਕੀਤੀ।ਸਾਦਾ ਜੀਵਨ ਜਿਊਣ ਲਈ । ਹਮੇਸ਼ਾ ਸਾਦਾ ਜੀਵਨ ਬਤੀਤ ਕਰਨ ਨੂੰ ਪਹਿਲ ਦਿੱਤੀ।ਇਸ ਮੌਕੇ ਸੁਖਜਿੰਦਰ ਸਿੰਘ ਮਹਿੰਦਰ ਸਿੰਘ ਬਲੇਰ , ਨਿੱਕਾ ਇਬਨ , ਸੁਖਜਿੰਦਰ ਸਿੰਘ , ਸੁਸ਼ੀਲ ਸ਼ਾਇਰਾ ਇਬਨ ,ਧਰਮਵੀਰ ਸਿੰਘ ਦਿਓਲ ,ਹਰਦੀਪ ਸਿੰਘ ਬਡਿਆਲ ਆਦਿ ਹਾਜ਼ਰ ਸਨ।