ਪੰਥਕ ਜੱਥੇਬੰਦੀਆਂ ਨੇ ਬੇਅਦਬੀ,ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਦੋਸੀਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵਿਸ਼ਾਲ ਇਨਸਾਫ਼ ਮਾਰਚ ਕੱਢਿਆ

22

ਬਾਘਾਪੁਰਾਣਾ 13 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਅੱਜ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਮਦਮੀ ਟਕਸਾਲ ਅਜਨਾਲਾ,ਬਾਬਾ ਬਲਦੇਵ ਸਿੰਘ ਜੋਗੇਵਾਲਾ ਦਮਦਮੀ ਟਕਸਾਲ ਜੋਗੇਵਾਲਾ ਅਤੇ ਬਾਬਾ ਰੇਸਮ ਸਿੰਘ ਖੁਖਰਾਣਾ ਦੀ ਅਗਵਾਈ ਵਿੱਚ ਅੱਜ ਬੁਰਜ ਜਵਾਹਰ ਵਾਲਾ ਤੋ ਕੋਟਕਪੂਰਾ ਚੌਕ ਤੱਕ ਇਕ ਵਿਸਾਲ ਇਨਸਾਫ ਮਾਰਚ ਕੱਢਿਆ ਗਿਆ। ਉਸ ਸਬੰਧੀ ਵਿਸ਼ਾਲ ਇਕੱਠ ਗੁਰਦੁਆਰਾ ਜੋਤੀ ਸਰੂਪ ਜੋਗੇਵਾਲਾ ਚ ਹੋਇਆ ਜਿੱਥੋਂ ਸੰਗਤਾਂ ਨੇ ਸੰਤਾਂ ਮਹਾਪੁਰਸਾਂ ਪੰਥਕ ਆਗੂਆਂ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਨੂੰ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਬਾਬਾ ਰੇਸ਼ਮ ਸਿੰਘ ਖੁਖਰਾਣਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਚ ਚਾਲੇ ਮਾਰੇ।

ਇਹਨਾਂ ਅਗੂਆਂ ਨੇ ਬੋਲਦਿਆਂ ਕਿਹਾ ਕਿ ਇਸ ਮਾਰਚ ਦਾ ਅਸਲ ਮਕਸਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਜਗਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਅਤੇ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਨਿਰਾਦਰੀ ਕਰਨ ਵਾਲੇ ਅਖੌਤੀ ਗੁਰੂਡੰਮ ਦੇ ਡੇਰੇ ਪੂਰਨ ਤੌਰ ਤੇ ਪੰਜਾਬ ਵਿੱਚੋਂ ਬੰਦ ਕਰਾਉਣ ਲਈ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀਕਾਂਡ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾੳਣਾ ਹੈ।ਇਹ ਜੋ ਪੰਥਕ ਮੁੱਦੇ ਹਨ। ਇਹਨਾਂ ਨੂੰ ਹਰ ਹਾਲਤ ਹੱਲ ਕਰਨਾ ਪਵੇਗਾ ਜੇ ਨਾ ਕੀਤਾ ਤਾਂ ਭਗਵੰਤ ਮਾਨ ਸਰਕਾਰ ਦਾ ਹਾਲ ਵੀ ਬਾਦਲ ਦੀ ਅਕਾਲੀ ਸਰਕਾਰ ਅਤੇ ਕੈਪਟਨ ਦੀ ਕਾਂਗਰਸ ਸਰਕਾਰ ਵਾਲਾ ਹੀ ਹੋਵੇਗਾ। ਇਹਨਾਂ ਮੁਦਿਆਂ ਕਾਰਨ ਸਿੱਖ ਜਗਤ ਚ ਬੇਚੈਨੀ ਤੇ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ। ਸਿੱਖ ਕੌਮ ਨੂੰ ਧੱਕੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸ ਦੀ ਤਾਜਾ ਮਸ਼ਾਲ ਬਲਾਤਕਾਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਸੌਦਾ ਨੂੰ ਸਾਧ ਤੀਸਰੀ ਵਾਰ ਚਾਲੀ ਦਿਨ ਦੀ ਪੈਰੋਲ ਦੇਣਾ। ਦੂਜੇ ਪਾਸੇ ਸਿੱਖ ਬੰਦੀਆਂ ਨੂੰ ਰਿਹਾ ਕਰਨਾ ਤਾ ਦੂਰ ਦੀ ਗੱਲ ਹੈ ਪੈਰੋਲ ਦੀ ਸੁਵਿਧਾ ਵੀ ਨਹੀ ਦਿੱਤੀ ਜਾਦੀ। ਇਸ ਲਈ ਅਰਦਾਸ ਅਤੇ ਇਨਸਾਫ ਮਾਰਚ ਜੋ ਅੱਜ ਮਿਤੀ ਤੇਰਾਂ ਅਕਤੂਬਰ ਦੋ ਹਜਾਰ ਬਾਈ ਦਿਨ ਵੀਰਵਾਰ ਨੂੰ ਸਵੇਰੇ ਦੱਸ ਵਜੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸੁਰੂ ਹੋ ਕੇ ਮੱਲ ਕੇ ਸਾਹੋ ਕੇ ਪੰਜਗਰਾਈ ਤੋ ਹੁੰਦੇ ਹੋਏ ਕੋਟਕਪੂਰਾ ਚੌਂਕ ਚ ਪਹੁੰਚਿਆ ਪੰਜਾਬ ਦੀਆਂ ਸਮੂਹ ਹੀ ਪੰਜਾਬ ਪ੍ਰਸਤ ਸਿਆਸੀ ਧਿਰਾਂ ਧਾਰਮਿਕ ਸ਼ਖ਼ਸੀਅਤਾਂ ਪੰਜਾਬ ਦੇ ਸਮੂਹ ਵਕੀਲ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦੇ ਪੂਰਨ ਸਹਿਯੋਗ ਨਾਲ ਅਰਦਾਸ ਸਮਾਗਮ ਅਤੇ ਇਨਸਾਫ਼ ਮਾਰਚ ਰੱਖਿਆ ਗਿਆ ਸੀ। ਇਿਸ ਵਿੱਚ ਸਾਰੀਆਂ ਹੀ ਧਾਰਮਕ ਸਮਾਜਕ ਰਾਜਸੀ ਇਨਕਲਾਬੀ ਧਿਰਾਂ ਅਤੇ ਕਿਸਾਨ ਯੂਨੀਅਨਾਂ ਨੌਜਵਾਨ ਯੂਨੀਅਨ ਅਤੇ ਮਨੁੱਖੀ ਅਧਿਕਾਰ ਸੰਗਠਨ ਪਹੁੰਚੇ ਹਨ

ਇਸ ਮੌਕੇ ਜਥੇਦਾਰ ਭਾਈ ਅਮਰੀਕ ਸਿੰਘ ਜੀ ਅਜਨਾਲਾ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਬਾਬਾ ਮਹਿੰਦਰ ਸਿੰਘ ਜਨੇਰ ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ ਗਿਆਨੀ ਸਤਿਨਾਮ ਸਿੰਘ ਜਨੇਰ ਭਾਈ ਇਕਬਾਲ ਸਿੰਘ ਕਨੇਡਾ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਭਾੲਜਸਵਿੰਦਰ ਸਿੰਘ ਟਿੰਡਵਾਂ ਗਿਆਨੀ ਅਮ੍ਰੀਕ ਸਿੰਘ ਕੱਚਰਭੰਨ ਬਾਬਾ ਰੇਸ਼ਮ ਸਿੰਘ ਖੁਖਰਾਣਾ ਭਾਈ ਗੁਰਦਿਆਲ ਸਿੰਘ ਲੰਗੇਆਣਾ ਭਾਈ ਅਵਤਾਰ ਸਿੰਘ ਜੀ ਘੋਲੀਆ ਜੱਥਾ ਪੰਜ ਪਿਆਰੇ ਸਾਹਿਬਾਨ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਸਰਦਾਰ ਅਮਰ ਸਿੰਘ ਝੋਕ ਹਰੀਹਰ ਭਾਈ ਜ਼ੋਰਾ ਸਿੰਘ ਮਾਛੀ ਬੁਗਰਾ ਭਾਈ ਬਾਜ ਸਿੰਘ ਗ੍ਰੰਥੀ ਸਭਾ ਦੇ ਪ੍ਰਧਾਨ ਸਰਦਾਰ ਦਲੇਰ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਲਵਿੰਦਰ ਸਿੰਘ ਰੋਡੇ ਮੁੱਖ ਬੁਲਾਰਾ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਰਣਜੀਤ ਸਿੰਘ ਲੰਗੇਆਣਾ ਜ਼ਿਲ੍ਹਾ ਪ੍ਰਧਾਨ ਫੈਡਰੇਸ਼ਨ ਜਥੇਦਾਰ ਬੂਟਾ ਸਿੰਘ ਰਣਸੀਂਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਰਤੀ ਸਰਦਾਰ ਗੁਰਦੀਪ ਸਿੰਘ ਬਠਿੰਡਾ ਅਕਾਲੀ ਦਲ ਵੱਲੋਂ ਯੂਨਾਈਟਿਡ ਅਕਾਲੀ ਦਲ ਵੱਲੋਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਘੋਲੀਆ ਸਕੱਤਰ ਯੂਨਾਈਟਿਡ ਅਕਾਲੀ ਦਲ ਭਾਈ ਦਰਬਾਰਾ ਸਿੰਘ ਗ੍ਰੰਥੀ ਭਾਈ ਲਖਵਿੰਦਰ ਸਿੰਘ ਗ੍ਰੰਥੀ ਭਾਈ ਲਖਵਿੰਦਰ ਸਿੰਘ ਲੱਖਾ ਰਾਗੀ ਸਮੂਹ ਰਾਗੀ ਅਤੇ ਗ੍ਰੰਥੀ ਸਭਾ ਜ਼ਿਲਾ ਮੋਗਾ ਬਲਜੀਤ ਸਿੰਘ ਜੀ ਖਾਲਸਾ ਭਾਈ ਜਤਿੰਦਰ ਸਿੰਘ ਦੀ ਨਿਹੰਗ ਸਿੰਘ ਕਰਨੈਲ ਸਿੰਘ ਚੜਿੱਕ ਰੋਡ ਸਤਿਕਾਰ ਕਮੇਟੀ ਰਣਜੀਤ ਸਿੰਘ ਵਾਂਦਰ, ਹਰਪ੍ਰੀਤ ਸਿੰਘ ਡੋਨੀ ਅਤੇ ਹੋਰ ਪੰਥ ਪੰਥਕ ਧਿਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਵਿੱਚ ਹੀ ਪੰਥਕ ਹਿਤੈਸ਼ੀ ਧਿਰਾਂ ਸਮੂਹ ਸਿੱਖ ਸੰਗਤਾਂ ਨੇ ਵਧ ਚੜ੍ਹ ਹਿੱਸਾ ਲਿਆ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?