ਸਿੱਖ ਨੌਜਵਾਨ ਵਧੀਆ ਕਿਸਮ ਦੇ ਤੇਜਧਾਰ ਸ਼ਸਤਰ ਆਪਣੇ ਤਨ ‘ਤੇ ਸਜਾਉਣ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

42

ਖ਼ਾਲਸਾਈ ਜਾਹੋ ਜਲਾਲ ਨਾਲ ਕਰਵਾਈ ਗਤਕਾ ਪ੍ਰਦਰਸ਼ਨੀ

ਅੰਮ੍ਰਿਤਸਰ, 13 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਬਾਨੀ ਤੇ ਮੁੱਖ ਸੰਸਥਾਪਕ ਸਵ. ਉਸਤਾਦ ਪ੍ਰੇਮ ਸਿੰਘ ਭਾਟੀਆ ਸੁਤੰਤਰਤਾ ਸੈਨਾਨੀ ਤੇ ਸਵ. ਉਸਤਾਦ ਹਰਬੰਸ ਸਿੰਘ ਅਰੋੜਾ ਦੀ ਦਸਵੀਂ ਬਰਸੀ ਗੁਰਦੁਆਰਾ ਮਾਈ ਨਰੈਣੀ , ਸੁਲਤਾਨਵਿੰਡ ਰੋਡ , ਸ੍ਰੀ ਅੰਮ੍ਰਿਤਸਰ ਵਿਖੇ ਮੌਜੂਦਾ ਉਸਤਾਦ ਜਥੇਦਾਰ ਭਾਈ ਹਰੀ ਸਿੰਘ ਖ਼ਾਲਸਾ ਦੀ ਅਗਵਾਈ ‘ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਖ਼ਾਲਸਾਈ ਜਾਹੋ ਜਲਾਲ ਨਾਲ ਗਤਕਾ ਪ੍ਰਦਰਸ਼ਨੀ ਕਰਵਾ ਕੇ ਮਨਾਈ ਗਈ । ਇਸ ਮੌਕੇ ਅਨੇਕਾਂ ਗਤਕਾ ਟੀਮਾਂ ਨੇ ਖ਼ਾਲਸਾਈ ਸ਼ਸਤਰ ਵਿੱਦਿਆ ਦੇ ਸੰਗਤਾਂ ਨੂੰ ਜੋਸ਼ੀਲੇ ਢੰਗ ਨਾਲ ਜੌਹਰ ਵਿਖਾਏ । ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਅ‍ਾਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਅਤੇ ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਮੌਜੂਦਾ ਉਸਤਾਦ ਜਥੇਦਾਰ ਭਾਈ ਹਰੀ ਸਿੰਘ ਖ਼ਾਲਸਾ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਗਤਕਾ ਖਿਡਾਰੀਆਂ ਨੂੰ ਸਿਰੋਪਿਆਂ , ਸ਼ੀਲਡਾਂ ਤੇ ਮੈਡਲਾਂ ਨਾਲ ਖ਼ਾਲਸਾਈ ਜੈਕਾਰਿਆਂ ਦੀ ਗੂੰਜ ‘ਚ ਸਨਮਾਨਿਆ ਗਿਆ । ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸ਼ਸਤਰ ਵਿੱਦਿਆ ਸਿੱਖ ਪੰਥ ਦਾ ਅਹਿਮ ਅੰਗ ਹੈ ਅਤੇ ਸਿੱਖ ਅਤੇ ਸ਼ਸਤਰ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ । ਸਿੱਖ ਧਰਮ ਅੰਦਰ ਭਗਤੀ ਤੇ ਸ਼ਕਤੀ , ਬਾਣੀ ਤੇ ਬਾਣਾ , ਸੰਤ ਤੇ ਸਿਪਾਹੀ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਹੀ ਬਖਸ਼ਿਆ ਹੈ । ਗਤਕਾ ਸਵੈ ਰੱਖਿਆ ਲਈ ਵਰਤਿਆ ਜਾਣਾ ਵਾਲਾ ਸਿੱਖਾਂ ਦੀ ਧਰਮ ਯੁੱਧ ਕਲਾ ਦਾ ਹਿੱਸਾ ਹੈ । ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਵਧੀਆ ਸ਼ਸਤਰ ਰੱਖਣ ਦਾ ਹੁਕਮ ਕੀਤਾ ਹੈ । ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਣ , ਸ਼ਸਤਰਧਾਰੀ-ਕੇਸਾਧਾਰੀ ਹੋਣ ਦੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣਨ ਅਤੇ ਹਰ ਸਿੱਖ ਨੌਜਵਾਨ ਵਧੀਆ ਕਿਸਮ ਦੇ ਤੇਜਧਾਰ ਸ਼ਸਤਰ ਆਪਣੇ ਤਨ ‘ਤੇ ਸਜਾਵੇ । ਭਾਈ ਕੰਵਰ ਚੜ੍ਹਤ ਸਿੰਘ ਨੇ ਕਿਹਾ ਕਿ ਉਹ ਗਤਕਾ ਖੇਡਾਂ ਨੂੰ ਹਰ ਸਕੂਲ, ਕਾਲਜ ਤੇ ਪਿੰਡ-ਸ਼ਹਿਰ ‘ਚ ਪਹੁੰਚਾਉਣ ਲਈ ਯਤਨ ਕਰਨਗੇ ਤੇ ਗਤਕਾ ਅਖਾੜਿਆਂ ਨੂੰ ਹਰ ਪ੍ਰਕਾਰ ਸਹਿਯੋਗ ਦੇਣਗੇ । ਉਸਤਾਦ ਹਰੀ ਸਿੰਘ ਖ਼ਾਲਸਾ ਨੇ ਕਿਹਾ ਕਿ ਸਾਡਾ ਇਹ ਅਖਾੜਾ ਕਈ ਦਹਾਕਿਆਂ ਤੋਂ ਚਲ ਰਿਹਾ ਹੈ ਤੇ ਹਜ਼ਾਰਾਂ ਖਿਡਾਰੀ ਸ਼ਸਤਰ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ ਤੇ ਹੁਣ ਵੀ ਲਗਾਤਾਰ ਨਿਸ਼ਕਾਮ ਕਲਾਸਾਂ ਲਗਦੀਆਂ ਹਨ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਨੂੰ ਪੰਦਰਾਂ ਹਜ਼ਾਰ ਰੁਪਏ ਦੇ ਸ਼ਸਤਰ ਵੀ ਸਤਿਕਾਰ ਸਹਿਤ ਭੇਟ ਕੀਤੇ ਗਏ। ਇਸ ਮੌਕੇ ਭਾਈ ਇੰਦਰ ਸਿੰਘ ਖਲੀਫਾ , ਵਿਕਰਮ ਸਿੰਘ ਖ਼ਾਲਸਾ , ਭਾਈ ਮਹਿੰਦਰ ਸਿੰਘ ਜਥੇਦਾਰ , ਭਾਈ ਹਰਪ੍ਰੀਤ ਸਿੰਘ , ਭਾਈ ਜਸਵਿੰਦਰ ਸਿੰਘ , ਭਾਈ ਸਰਤਾਜ ਸਿੰਘ , ਭਾਈ ਮਨਪ੍ਰੀਤ ਸਿੰਘ ਮੰਨਾ , ਭਾਈ ਧਰਮਿੰਦਰ ਸਿੰਘ ਨਿਜ਼ਾਮਪੁਰ , ਭਾਈ ਸੁਖਵਿੰਦਰ ਸਿੰਘ ਕਿੱਟੂ , ਅਮਨਦੀਪ ਸਿੰਘ , ਹਰਪ੍ਰੀਤ ਸਿੰਘ , ਬੱਬੂ ਔਲਖ , ਹੀਰਾ , ਕਲਸੀ , ਸੁਰਿੰਦਰਪਾਲ ਸਿੰਘ , ਇੰਦਰਜੀਤ ਸਿੰਘ ਜੱਸਲ , ਮੇਹਰਬਾਨ ਸਿੰਘ , ਦਿਲਬਾਗ ਸਿੰਘ , ਹਰਜੀਤ ਸਿੰਘ , ਹਰਪਾਲ ਸਿੰਘ , ਕਸਮੀਰ ਸਿੰਘ , ਤੇਜਬੀਰ ਸਿੰਘ , ਬਲਜੀਤ ਸਿੰਘ ਸੰਧੂ , ਗੁਰਨਾਮ ਸਿੰਘ , ਰਣਜੋਧਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?