ਬੇਅਦਬੀ ਲਫ਼ਜ਼ ਸੁਣਦੇ ਸਾਰ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਹੋਈਆਂ ਬੇਅਦਬੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ। ਜਿਸ ਗੁਰੂ ਨੂੰ ਸਿੱਖ ਸੀਸ ਨਿਵਾਉਂਦੇ ਹੋਣ, ਦਾਤਾਂ ਮੰਗਦੇ ਹੋਣ, ਆਪਣਾ ਸਭ ਕੁਝ ਅਰਪਣ ਕਰਦੇ ਹੋਣ ਉਸ ਗੁਰੂ ਦਾ ਅਪਮਾਨ ਸਿੱਖ ਕਿਵੇਂ ਸਹਾਰ ਸਕਦੇ ਹਨ। ਜਦ-ਜਦ ਵੀ ਪਾਪੀਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਤਾਂ ਖ਼ਾਲਸਾ ਪੰਥ ‘ਚ ਰੋਹ ਅਤੇ ਰੋਸ ਦਾ ਫੁਟਾਲਾ ਉੱਠ ਖੜ੍ਹਿਆ। ਜੇ ਸਿੱਖ ਸੜਕਾਂ ‘ਤੇ ਆ ਕੇ, ਸੰਘਰਸ਼ ਕਰਕੇ ਦਬਾਅ ਨਾ ਬਣਾਉਣ ਤਾਂ ਸਰਕਾਰਾਂ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਲਈ ਵੀ ਤਿਆਰ ਨਹੀਂ ਹੁੰਦੀਆਂ।
ਸਵਾਲ ਇਹ ਹੈ ਕਿ ਸਰਕਾਰ ਜਾਂ ਪੁਲਿਸ ਬੇਅਦਬੀ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਦੀ ? ਸਖ਼ਤ ਸਜ਼ਾਵਾਂ ਕਿਉਂ ਨਹੀਂ ਦਿੰਦੀ ? ਜ਼ਮਾਨਤਾਂ ‘ਤੇ ਜਲਦ ਰਿਹਾਅ ਕਿਉਂ ਕਰ ਦਿੰਦੀ ਹੈ ? ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਿਉਂ ਕਰਦੀ ਹੈ ? ਸੁਰੱਖਿਆ ਕਿਉਂ ਦਿੰਦੀ ਹੈ ?
ਅਸਲ ‘ਚ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਅ ਕੇ ਸਰਕਾਰ ਸਿੱਖਾਂ ਨੂੰ ਸੰਤਾਪ ਦੇਣਾ ਚਾਹੁੰਦੀ ਹੈ, ਸਿੱਖਾਂ ਨੂੰ ਜਾਣਬੁੱਝ ਕੇ ਚਿੜਾਉਂਦੀ ਹੈ, ਸਿੱਖਾਂ ਦਾ ਕਰੰਟ ਚੈੱਕ ਕਰਦੀ ਹੈ, ਸਿੱਖਾਂ ਨੂੰ ਮਰਨ-ਮਾਰਨ ਦੀ ਸਥਿਤੀ ‘ਤੇ ਲਿਆਉਣੀ ਚਾਹੁੰਦੀ ਹੈ, ਸਿੱਖਾਂ ਨੂੰ ਹਿੰਸਕ ਬਣਾਉਣੀ ਚਾਹੁੰਦੀ ਹੈ, ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਉਲ਼ਟਾ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣਾ ਚਾਹੁੰਦੀ ਹੈ, ਸਿੱਖਾਂ ਨੂੰ ਖ਼ੂਨ-ਖਰਾਬੇ ਵਾਲ਼ੇ ਪੇਸ਼ ਕਰਨਾ ਚਾਹੁੰਦੀ ਹੈ, ਸਿੱਖਾਂ ਨੂੰ ਚੈਨ ਨਾਲ਼ ਨਹੀਂ ਬੈਠਣ ਦੇਣਾ ਚਾਹੁੰਦੀ।
ਸਰਕਾਰ ਨੂੰ ਪਤਾ ਹੈ ਕਿ ਜੇ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਤਾਂ ਸਿੱਖ ਜ਼ਰੂਰ ਦੇਣਗੇ, ਸਿੱਖ ਹੱਥ ‘ਤੇ ਹੱਥ ਧਰ ਕੇ ਨਹੀਂ ਬੈਠਣਗੇ। ਸਰਕਾਰ ਜਾਣਦੀ ਹੈ ਕਿ ਸਿੱਖ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਹਨ, ਕਿੰਨਾ ਸਤਿਕਾਰ ਕਰਦੇ ਹਨ, ਉਹ ਆਪਣੇ ਗੁਰੂ ਲਈ ਆਰੇ ਨਾਲ ਚੀਰੇ ਜਾਂਦੇ ਹਨ, ਰੂੰ ਵਿੱਚ ਸੜ ਜਾਂਦੇ ਹਨ, ਦੇਗ ਵਿੱਚ ਉਬਲ਼ ਜਾਂਦੇ ਹਨ, ਨੀਂਹਾਂ ਵਿੱਚ ਚਿਣੇ ਜਾਂਦੇ ਹਨ, ਬੰਦ-ਬੰਦ ਕਟਵਾ ਲੈਂਦੇ ਹਨ, ਖੋਪਰ ਉਤਰਵਾ ਲੈਂਦੇ ਹਨ, ਆਰਿਆਂ ਨਾਲ਼ ਚੀਰੇ ਜਾਂਦੇ ਹਨ, ਪੁੱਠੀਆਂ ਖੱਲਾਂ ਲੁਹਾ ਲੈਂਦੇ ਹਨ, ਟੈਂਕਾਂ-ਤੋਪਾਂ ਅੱਗੇ ਛਾਤੀਆਂ ਡਾਹ ਦਿੰਦੇ ਹਨ, ਹਰ ਪ੍ਰਕਾਰ ਦਾ ਜ਼ੁਲਮ-ਤਸ਼ੱਦਦ ਝੱਲ ਲੈਂਦੇ ਹਨ, ਦਹਾਕਿਆਂ ਬੱਧੀ ਜੇਲ੍ਹਾਂ ਕੱਟ ਲੈਂਦੇ ਹਨ ਲੇਕਿਨ ਆਪਣੇ ਗੁਰੂ ਦਾ ਅਦਬ ਕਾਇਮ ਰੱਖਦੇ ਹਨ।
ਹੁਣ ਸਰਕਾਰ ਚਾਹੁੰਦੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਸੀੰ ਨਹੀਂ, ਬਲਕਿ ਸਿੱਖ ਖੁਦ ਹੀ ਦੇਣ। ਕਿਉਂਕਿ ਅਣਖ਼ੀਲੀ ਅਤੇ ਸਰਗਰਮ ਸਿੱਖ ਜਵਾਨੀ ਜਿਹੜੀ ਸਰਕਾਰ ਨੂੰ ਵਖ਼ਤ ਪਾਈ ਰੱਖਦੀ ਹੈ, ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਲੜਦੀ ਹੈ, ਪੰਥਕ ਮੁੱਦਿਆਂ ‘ਤੇ ਡਟ ਕੇ ਸੰਘਰਸ਼ ਕਰਦੀ ਹੈ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਆਵਾਜ਼ ਬੁਲੰਦ ਕਰਦੀ ਹੈ। ਇਹ ਨੌਜਵਾਨੀ ਨੂੰ ਕਿਸੇ ਬਹਾਨੇ ਜੇਲ੍ਹਾਂ ‘ਚ ਡੱਕ ਕੇ ਰਾਹ ਸਾਫ਼ ਕੀਤਾ ਜਾ ਸਕੇ।
ਜਦੋਂ ਸਿੱਖ ਨੌਜਵਾਨ ਇਹਨਾਂ ਬੇਅਦਬੀਆਂ ਦੇ ਦੁਸ਼ਟਾਂ ਨੂੰ ਖੁਦ ਸਜ਼ਾਵਾਂ ਦੇਣਗੇ ਤਾਂ ਇਸ ਬਹਾਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਪੁਰਾਣੇ ਬੰਦੀ ਸਿੰਘ ਤਾਂ ਸਰਕਾਰ ਰਿਹਾਅ ਨਹੀਂ ਕਰ ਰਹੀ ਤੇ ਨਵੇਂ ਬੰਦੀ ਸਿੰਘ ਤਿਆਰ ਕਰਨ ਲਈ ਮਾਹੌਲ ਸਿਰਜ ਰਹੀ ਹੈ, ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈ।
ਘਵੱਦੀ ‘ਚ ਹੋਈ ਬੇਅਦਬੀ ਦੀ ਇੱਕ ਦੋਸ਼ਣ ਔਰਤ ਨੂੰ ਸੋਧਣ ਕਾਰਨ ਲੰਬੇ ਸਮੇਂ ਤੋਂ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਭਾਈ ਜਸਪ੍ਰੀਤ ਸਿੰਘ ਨਿਹਾਲ ਜੇਲ੍ਹ ‘ਚ ਬੰਦ ਹਨ, ਇਹ ਸੂਰਮੇ ਅਕਸਰ ਹੀ ਪੰਥਕ ਸਰਗਰਮੀਆਂ ‘ਚ ਸੰਘਰਸ਼ਸ਼ੀਲ ਰਹਿੰਦੇ ਸਨ, ਸਰਕਾਰ ਦੀਆਂ ਅੱਖਾਂ ‘ਚ ਪਹਿਲਾਂ ਹੀ ਰੜਕਦੇ ਸਨ, ਸਰਕਾਰ ਖ਼ੁਸ਼ ਹੈ ਕਿ ਇਹ ਯੋਧੇ ਅਸੀਂ ਫੜ ਲਏ ਹਨ।
ਇਸੇ ਤਰ੍ਹਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲ਼ੇ ਰਾਜਸਥਾਨ ਦੇ ਪਖੰਡੀ ਸਾਧ ਸੂਰਜਮੁਨੀ ਦਾ ਸਿਰ ਧੜ ਨਾਲ਼ੋਂ ਅਲੱਗ ਕਰਨ ਵਾਲ਼ੇ ਭਾਈ ਨਿਰਮਲ ਸਿੰਘ ਖਰਲੀਆਂ, ਬਾਬਾ ਨਗਿੰਦਰ ਸਿੰਘ ਸਹਿਣਾ ਅਤੇ ਭਾਈ ਗੁਰਸੇਵਕ ਸਿੰਘ ਧੂੜਕੋਟ ਨੇ ਲੰਬੀ ਕੈਦ ਕੱਟੀ ਹੈ, ਸਾਹਨੇਵਾਲ ਬੇਅਦਬੀ ਕਰਨ ਵਾਲੇ ਭਈਏ ਦੇ ਗੋਲ਼ੀ ਮਾਰਨ ਵਾਲ਼ੇ ਭਾਈ ਮਨਦੀਪ ਸਿੰਘ ਕੁੱਬੇ ਵੀ ਕਾਫ਼ੀ ਸਮਾਂ ਜੇਲ੍ਹ ‘ਚ ਰਹੇ ਹਨ।
ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਵਾਲ਼ਾ ਡੇਰਾ ਸਿਰਸਾ ਪ੍ਰੇਮੀ ਗੁਰਦੇਵ ਸਿਹੁੰ ਜਿਸ ਨੂੰ ਤਿੰਨ ਨੌਜਵਾਨਾਂ ਨੇ ਖ਼ਾਲਸਾਈ ਰਵਾਇਤਾਂ ਅਨੁਸਾਰ ਗੋਲ਼ੀਆਂ ਮਾਰ ਕੇ ਸੋਧ ਦਿੱਤਾ ਉਹਨਾਂ ਨੂੰ ਉਮਰ ਕੈਦ ਹੋ ਚੁੱਕੀ ਹੈ, ਜੇਕਰ ਬਾਦਲਕਿਆਂ ਨੇ ਓਦੋਂ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਤਾਂ ਇਹਨਾਂ ਨੌਜਵਾਨਾਂ ਨੂੰ ਇਹ ਕਦਮ ਨਾ ਚੁੱਕਣੇ ਪੈਂਦੇ। ਹਾਲਾਂਕਿ ਬਾਦਲਾਂ ਨੂੰ ਬੇਅਦਬੀ ਹੋਣ ਮਗਰੋਂ ਰਾਤ ਹੀ ਪਤਾ ਲੱਗ ਗਿਆ ਸੀ ਕਿ ਪਾਵਨ ਸਰੂਪ ਕਿਸ ਨੇ ਚੋਰੀ ਕੀਤਾ, ਚੋਰੀ ਕਰਵਾਉਣ ‘ਚ ਕਿਸ ਨੇ ਮਦਦ ਕੀਤੀ, ਸਰੂਪ ਕਿੱਥੇ ਲੁਕੋਇਆ ਗਿਆ, ਬਾਅਦ ‘ਚ ਕਿਸ-ਕਿਸ ਨੇ ਬੇਅਦਬੀ ਕੀਤੀ, ਕਿਉਂ ਕੀਤੀ ਤੇ ਮਗਰੋਂ ਦੋ ਸਿੱਖਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅੇਅਨੇਕਾਂ ਸੰਗਤਾਂ ਨੂੰ ਜਖ਼ਮੀ ਕਰ ਦਿੱਤਾ। ਫਿਰ ਮਗਰੋਂ ਬਰਗਾੜੀ ਬੇਅਦਬੀ ਦਾ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸਰੀਏ ਮਾਰ ਕੇ ਸਿੰਘਾਂ ਵੱਲੋਂ ਗੱਡੀ ਚੜ੍ਹਾ ਦਿੱਤਾ ਗਿਆ ਤੇ ਹੋਰ ਵੀ ਕਈ ਦੁਸ਼ਟ ਸੋਧੇ ਜਾ ਚੁੱਕੇ ਹਨ।
ਜੇ ਸਰਕਾਰਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਾ ਦਿੱਤੀਆਂ ਤਾਂ ਬਾਕੀਆਂ ਦਾ ਵੀ ਏਹੀ ਹਸ਼ਰ ਹੋ ਸਕਦਾ ਹੈ। ਜੇ ਹੁਣ ਕਿਸੇ ਸ਼ਹਿਰ ਅਤੇ ਇਲਾਕੇ ‘ਚ ਕੁਝ ਸਿੱਖ ਨੌਜਵਾਨ ਸਰਗਰਮ ਹਨ ਜਿਨ੍ਹਾਂ ਦੀਆਂ ਪੰਥਕ ਸਰਗਰਮੀਆਂ ਕਾਰਨ ਸਰਕਾਰ ਦੁਖੀ ਰਹਿੰਦੀ ਹੈ ਤੇ ਭਾਰਤੀ ਏਜੰਸੀਆਂ ਚਾਹੁੰਦੀਆਂ ਹਨ ਕਿ ਇਸ ਇਲਾਕੇ ‘ਚ ਕੋਈ ਬੇਅਦਬੀ ਜਾਂ ਹੋਰ ਅਜਿਹੀ ਘਟਨਾ ਵਾਪਰੇ ਜਿਸ ਨਾਲ ਇਹ ਸਿੱਖ ਨੌਜਵਾਨ ਕੋਈ ਜੁਝਾਰੂ ਕਾਰਵਾਈ ਕਰਨ ਤੇ ਫਿਰ ਇਸ ਬਹਾਨੇ ਉਹਨਾਂ ਨੂੰ ਸਲਾਖਾਂ ਪਿੱਛੇ ਧੱਕ ਕੇ ਇਹਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਸਕੇ। ਪਰ ਜੇ ਸਰਕਾਰ ਦੀ ਏਹੀ ਮਨਸ਼ਾ ਹੈ ਤਾਂ ਕੋਈ ਗੱਲ ਨਹੀਂ, ਸਿੱਖਾਂ ਨਾਲ਼ ਜੋ ਹੋਊਗੀ ਵੇਖੀ ਜਾਊਗੀ ਪਰ ਸਿੱਖ ਆਪਣੇ ਗੁਰੂ ਦਾ ਅਦਬ-ਸਤਿਕਾਰ ਹਰ ਹੀਲੇ ਕਾਇਮ ਰੱਖਣਗੇ। ਬਰਗਾੜੀ ਵਿਖੇ ਮਾਨ ਦਲ ਵੱਲੋਂ ਅਤੇ ਬਹਿਬਲ ਕਲਾਂ ਵਿਖੇ ਸ਼ਹੀਦਾਂ ਦੇ ਵਾਰਸਾਂ ਵੱਲੋਂ ਲੰਬੇ ਸਮੇਂ ਤੋਂ ਸ਼ਾਂਤਮਈ ਮੋਰਚਾ ਚੱਲ ਰਿਹਾ ਹੈ ਪਰ ਸਰਕਾਰਾਂ ਦੀ ਨੀਅਤ ਬਹੁਤ ਖੋਟੀ ਹੈ, ਬੇਅਦਬੀ ਦੇ ਦੋਸ਼ੀਆਂ ਨਾਲ ਖ਼ਾਲਸਾ ਪੰਥ ਖੁਦ ਨਜਿੱਠਣ ਲਈ ਤਿਆਰ ਰਹੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ