56 Views
ਨਵੀਂ ਦਿੱਲੀ, ( ਬਿਊਰੋ ਰਿਪੋਰਟ ) :-
ਅੱਜ ਕਾਂਗਰਸ ਪਾਰਟੀ ਦਾ ਗਾਂਧੀ ਪਰਿਵਾਰ ਤੋਂ ਖਹਿੜਾ ਛੁੱਟ ਗਿਆ ਅਤੇ ਹੁਣ ਮਲਿਕਾਰਜੁਨ ਖੜਗੇ ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਬਣ ਗਏ ਹਨ। ਕਾਂਗਰਸ ਪ੍ਰਧਾਨ ਦੀ ਚੋਣ ਵਿੱਚ ਮਲਿਕਾਰਜੁਨ ਖੜਗੇ ਨੂੰ 7897 ਵੋਟਾਂ ਮਿਲੀਆਂ ਜਦਕਿ ਸ਼ਸ਼ੀ ਥਰੂਰ ਨੂੰ ਸਿਰਫ਼ 1,072 ਵੋਟਾਂ ਮਿਲੀਆਂ। ਕਾਂਗਰਸ ਪ੍ਰਧਾਨ ਦੀ ਚੋਣ ਲਈ ਸੋਮਵਾਰ ਨੂੰ ਵੋਟਿੰਗ ਹੋਈ, ਜਿਸ ਦੇ ਅਧਿਕਾਰਤ ਨਤੀਜੇ ਜਲਦੀ ਹੀ ਐਲਾਨ ਦਿੱਤੇ ਜਾਣਗੇ।
ਕਾਂਗਰਸ ਪ੍ਰਧਾਨ ਦੀ ਚੋਣ ਲਈ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਅਤੇ ਇਸ ਦੇ ਨਾਲ ਹੀ ਗਾਂਧੀ ਪਰਿਵਾਰ ਤੋਂ ਬਾਹਰ ਦਾ ਕੋਈ ਆਗੂ 24 ਸਾਲਾਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਜਾਵੇਗਾ। ਅੱਜ ਸਵੇਰੇ 10 ਵਜੇ ਕਾਂਗਰਸ ਹੈਡਕੁਆਰਟਰ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਇਹ ਮੁਕਾਬਲਾ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸੀ।
Author: Gurbhej Singh Anandpuri
ਮੁੱਖ ਸੰਪਾਦਕ