ਰਾਜਾਸਾਂਸੀ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕੱਢਿਆ ਸ਼ਸਤਰ ਮਾਰਚ ਮਹੱਲਾ
ਅੰਮ੍ਰਿਤਸਰ, 21 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਗੁਰਬਚਨ ਪ੍ਰਕਾਸ਼ ਗੁਰਮਤਿ ਵਿਦਿਆਲਾ ਵੱਲੋਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਦਲ ਪੰਥ ਨਿਹੰਗ ਸਿੰਘਾਂ , ਪੰਥਕ ਜਥੇਬੰਦੀਆਂ , ਸਿੱਖ ਸੰਸਥਾਵਾਂ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਤੋਂ ਰਾਜਾਸਾਂਸੀ ਨਗਰ ‘ਚ ਖ਼ਾਲਸਾਈ ਜਾਹੋ ਜਲਾਲ ਨਾਲ ਸ਼ਸਤਰ ਮਾਰਚ ਮੁਹੱਲਾ ਕੱਢਿਆ ਗਿਆ । ਸ਼ਸਤਰ ਮਾਰਚ ਮਹੱਲੇ ਦੀ ਅਰੰਭਤਾ ‘ਤੇ ਜਥੇਦਾਰ ਬਾਬਾ ਰਘਬੀਰ ਸਿੰਘ ਖਿਆਲਾ ਨਿਹੰਗ ਦਲ ਪੰਥ , ਜਥੇਦਾਰ ਬਾਬਾ ਮਾਨ ਸਿੰਘ ਮੜ੍ਹੀਆਂ ਦਲ ਪੰਥ , ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ , ਵਾਰਿਸ ਪੰਜਾਬ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ , ਕਥਾਵਾਚਕ ਗੁਰਕੀਰਤ ਸਿੰਘ ਨਿਹੰਗ , ਭਾਈ ਜਸਵਿੰਦਰ ਸਿੰਘ ਕਥਾਵਾਚਕ , ਭਾਈ ਹਰਸਿਮਰਨ ਸਿੰਘ ਦਮਦਮੀ ਟਕਸਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਣ , ਸ਼ਸਤਰਧਾਰੀ ਹੋਣ ਤੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣਨ ।
Author: Gurbhej Singh Anandpuri
ਮੁੱਖ ਸੰਪਾਦਕ