ਸਿਖੋ!ਅਜੇ ਕੋਈ ਕਸਰ ਰਹਿੰਦੀ ਹੈ?(ਸਰਬਜੀਤ ਸਿੰਘ ਘੁਮਾਣ 97819-91622)

35

ਜਿਸ ਹਿਸਾਬ ਨਾਲ ਹਿੰਦੂ ਸਾਮਰਾਜ ਨੇ ਸਿਖਾਂ ਨੂੰ ਜਲੀਲ ਕਰਨਾ ਸ਼ੁਰੂ ਕੀਤਾ ਹੋਇਆ ਹੈ ਤੇ ਜਿਵੇਂ ਸਿਖ ਸਮਾਜ ਦਿੱਲੀ ਵਾਲਿਆਂ ਦੀ ਅਧੀਨਗੀ ਕਬੂਲਕੇ 26 ਜਨਵਰੀ ਤੇ 15 ਅਗਸਤ ਨੂੰ ਤਿਰੰਗੇ ਲੈਕੇ ‘ਮੇਰਾ ਦੇਸ਼ ਮਹਾਨ’ ਗਾਂਉਂਦਾ ਹੈ,ਇਹ ਸ਼ਰਮਨਾਕ ਦਿਨ ਦੇਖਣੇ ਸਿਖ ਇਤਿਹਾਸ ਦਾ ਸਭ ਤੋਂ ਕਾਲਾ ਦੌਰ ਹੈ।ਕਿਥੇ ਹੈ ਉਹ ਸਿਖ ਮਾਨਸਿਕਤਾ ਜੋ,ਖਾਲਸਾ-ਬਾਗੀ ਜਾਂ ਬਾਦਸ਼ਾਹ” ਦਾ ਵਰਤਾਰਾ ਸਿਰਜਦੀ ਹੈ।ਹੁਣ ਤਾਂ ਬਹੁਤੇ ਸਿਖਾਂ ਨੇ ਨੀਵੀ ਪਾਕੇ,ਛਿਤਰ ਖਾਣ ਦੀ ਆਦਤ ਪਾ ਲਈ ਹੈ।ਜੋ ਕੁਝ ਸਿਖਾਂ ਨਾਲ ਕਦਮ-ਕਦਮ ਤੇ ਵਾਪਰ ਰਿਹਾ ਹੈ,ਜਿਵੇਂ ਸਿਖਾਂ ਨੂੰ ਜਲੀਲ ਕੀਤਾ ਜਾਂਦਾ ਹੈ, ਸਾਨੂੰ ਅਕਲ ਆ ਜਾਣੀ ਚਾਹੀਦੀ ਹੈ ਕਿ ਗੁਲਾਮੀ ਕਿਥੋਂ ਤੱਕ ਘਰ ਕਰ ਚੁਕੀ ਹੈ।ਹਿੰਦੂਵਾਦੀ ਧਾਰਾ ਨੂੰ ਮੁਲਕ ਦੀ ਮੁਖ ਧਾਰਾ ਕਹਿਕੇ,ਸਿਖੀ ਦੀ ਮੁਖ ਧਾਰਾ ਉਤੇ ਡਟਣ ਵਾਲਿਆਂ ਨੂੰ ਦਰੜਿਆ ਜਾ ਰਿਹਾ ਹੈ ਕਿ ਸਿਖ ਹੋਣ ਦਾ ਮਾਣ ਤਿਆਗੋ। ਤਰਾਸਦੀ ਇਹ ਹੈ ਕਿ ਸਿਖ ਹਰ ਗੱਲ ਟੋਟਿਆਂ ਵਿਚ ਤੋੜਕੇ ਦੇਖਦੇ ਹਨ ਕਿ ਇਹ ਧੱਕਾ ਤਾਂ ਫਲਾਨੇ ਕਰਕੇ ਹੋਇਆ,ਇਹ ਜੁਲਮ ਫਲਾਨੇ ਕਰਕੇ ਹੋਇਆ।ਪਤਾ ਨਹੀ ਕਦੋਂ ਸਿਖ ਸਮਝਣਗੇ ਕਿ ਅਸਲ ਵਿਚ ਸਿਖੀ ਅਤੇ ਸਿਖਾਂ ਦੀ ਦੁਰਗਤੀ ਭਾਰਤੀ ਹਿੰਦੂਤਵੀ ਹਕੂਮਤੀ ਸਿਸਟਮ ਕਰਕੇ ਹੋ ਰਹੀ ਹੈ।ਅਜੇ ਪਤਾ ਨਹੀ ਸਿਖਾਂ ਨੂੰ ਹੋਰ ਕਿੰਨੀਆਂ ਕੁ ਜੁਤੀਆਂ ਦੀ ਕਸਰ ਹੈ?

ਜਿਵੇਂ ਅੱਜਕੱਲ ਸਿਖਾਂ ਦੀ ਹਰ ਥਾਂ ਜਲਾਲਤ ਹੋ ਰਹੀ ਹੈ,ਇਵੇਂ ਹੀ ਇਤਿਹਾਸ ਨੇ ੨੦੦੦ ਸਾਲ ਯਹੂਦੀਆਂ ਦੀ ਜਲਾਲਤ ਦੇਖੀ ਹੈ। ਪਰ ੧੮੯੪ ਵਿਚ ਪੈਰਿਸ ਵਿਚ ਰਹਿੰਦੇ ਇਕ ਯਹੂਦੀ ਪਤਰਕਾਰ ਥਿਓਡਰ ਹਰਜ਼ਲ ਨੇ ਸ਼ਹਿਰ ਦੇ ਇਕ ਚੌਂਕ ਵਿਚ ਇਕ ਯਹੂਦੀ ਫੌਜੀ ਕਪਤਾਨ ਐਲਫਰੈਡ ਡਰਾਈਫ ਦੀ ਸਰੇਆਮ ਲੋਕਾਂ ਵਿਚ ਹੋ ਰਹੀ ਕੁਤੇਖਾਣੀ ਦੇਖੀ । ਸਭ ਨੂੰ ਪਤਾ ਸੀ ਕਿ ਯਹੂਦੀ ਫੌਜੀ ਕਪਤਾਨ ਐਲਫਰੈਡ ਡਰਾਈਫ ਨੂੰ ਝੂਠੇ ਦੋਸ਼ਾਂ ਤਹਿਤ ਉਮਰਕੈਦ ਕਰਵਾਈ ਗਈ ਸੀ ਜਿਵੇਂ ਜਨਰਲ ਸੁਬੇਗ ਸਿੰਘ ਖਿਲਾਫ ਝੂਠੇ ਦੋਸ਼ ਲਾਏ ਗਏ ਸਨ।ਜਿਵੇਂ ਅੱਜਕੱਲ ਵੀ ਸਿਖ ਜੁੱਤੀਆਂ ਖਾਕੇ ਕਹਿੰਦੇ ਰਹਿੰਦੇ ਨੇ,” ਭਾਰਤ ਮਾਤਾ ਕੀ ਜੈ,ਹਿੰਦੋਸਤਾਨ ਜਿੰਦਾਬਾਦ” ਇਵੇਂ ਹੀ ਯਹੂਦੀ ਲੋਕਾਂ ਦਾ ਰਵਈਆ ਸੀ।ਛਿਤਰ ਖਾਕੇ ਵੀ ਜਿੰਦਾਬਾਦ ਉਸੇ ਹਕੂਮਤ ਦੀ ਜਿਹੜਾ ਛਿਤਰ ਮਰਵਾ ਰਿਹਾ ਸੀ।ਯਹੂਦੀਆਂ ਵਿਚ ਵੀ ਬਾਦਲ ਵਰਗੇ ਲੀਡਰ ਸਨ ਜਿਹੜੇ ਆਪਣੇ ਸਵਾਰਥਾਂ ਲਈ ਕੌਮੀ ਭਾਵਨਾਵਾਂ ਦਾ ਘਾਣ ਕਰਦੇ ਸਨ ਤੇ ਜਿਹੜੇ ਲੋਕ ਕੌਮੀ ਦਰਦ ਰੱਖਦੇ ਸਨ ਉਨਾਂ ਵਿਰੁਧ ਆਮ ਲੋਕਾਂ ਨੂੰ ਭੜਕਾਂਉਦੇ ਰਹਿੰਦੇ ਸਨ।ਜਿਵੇਂ ਪੰਥਕ ਸੋਚ ਵਾਲਿਆਂ ਸਿਖਾਂ ਨੂੰ ਬਾਰੇ ‘ਮਾਤਾ ਦਾ ਮਾਲ’ ਬਣੇ ਸਿਖ ਸੋਚਦੇ ਨ ,’ਇਹ ਸਾਡੇ ਵੀ ਜੁਤੀਆਂ ਪਵਾਉਣਗੇ’ਉਵੇਂ ਹੀ ਯਹੂਦੀਆਂ ਵਿਚ ਕੁਝ ਲੋਕ ਸੋਚਦੇ ਸਨ। ਪਰ ਯਹੂਦੀਆਂ ਵਾਂਗ ਸਿਖਾਂ ਵਿਚ ਵੀ ਉਹ ਸੂਰਮੇ ਸਨ ਜਿਹੜੇ ਕਹਿੰਦੇ ਸਨ ਕਿ ਓਨੀਆਂ ਕੁ ਜੁਤੀਆਂ ਉਂਝ ਹੀ ਬਿਨਾ ਗਲੋਂ ਖਾਣ ਨਾਲ,ਕੁਝ ਕਰਕੇ ਖਾਣੀਆਂ ਹੀ ਚੰਗੀਆਂ ਨੇ।ਯਹੂਦੀ ਪਤਰਕਾਰ ਥਿਓਡਰ ਹਰਜਲ ਨੇ ਜਦ ਯਹੂਦੀ ਫੌਜੀ ਕਪਤਾਨ ਐਲਫਰੈਡ ਡਰਾਈਫ ਦੀ ਨਜਾਇਜ ਤੇ ਸ਼ਰੇਆਮ ਜਲਾਲਤ ਹੂੰਦੀ ਦੇਖੀ ਤਾਂ ਉਸਨੇ ਇਕ ਫੈਸਲਾ ਕੀਤਾ ਤੇ ਯਹੂਦੀ ਕੌਮ ਨੂੰ ਜਥੇਬੰਦ ਕਰਕੇ ਆਜਾਦ ਕੌਮੀ ਘਰ ਲਈ ਨਿਕਲ ਪਿਆ।1897 ਵਿਚ ਜਦ ਉਸਨੇ ਯਹੂਦੀਆਂ ਨੂੰ ਸਵਿਟਜਰਲੈਂਡ ਵਿਚ ਇਕਠਾ ਕਰਕੇ ਕਨਵੈਨਸ਼ਨ ਕੀਤੀ ਤਾਂ ਉਥੇ ਯਹੂਦੀਆਂ ਨੂੰ ਇਜ਼ਰਾਈਲ ਪੁਜਣ ਦਾ ਸੱਦਾ ਦਿਤਾ ਗਿਆ।ਇਸ ਦਿਨ ਸ਼ਾਮ ਨੂੰ ਹਰਜ਼ਲ ਬਾਈ ਨੇ ਆਪਣੀ ਡਾਇਰੀ ਵਿਚ ਲਿਖ ਦਿਤਾ ਸੀ, “ਅੱਜ ਮੈਂ ਇਕ ਯਹੂਦੀ ਸਟੇਟ ਦੀ ਨੀਹ ਰੱਖ ਦਿਤੀ ਹੈ.ਅੱਜ ਦੁਨੀਆਂ ਮੇਰੀ ਗੱਲ ਸੁਣਕੇ ਹੱਸ ਸਕਦੀ ਹੈ,ਪਰ ਪੰਜਾਹ ਸਾਲ ਮਗਰੋਂ ਹਰੇਕ ਦੇਖੇਗਾ ਕਿ ਯਹੂਦੀਆਂ ਦਾ ਰਾਜ-ਭਾਗ ਕਾਇਮ ਹੋ ਚੁਕਾ ਹੈ” ਤੇ ਸਚ ਹੀ 1948 ਵਿਚ ਇਜਰਾਈਲ ਹੋਂਦ ਵਿਚ ਆ ਗਿਆ।ਇਸ ਕ੍ਰਿਸ਼ਮੇ ਦੇ ਵਾਪਰਨ ਪਿਛੇ ਕਿਸੇ ਮੰਤਰ ਦਾ ਕਮਾਲ ਨਹੀ ਸਗੋਂ ਯਹੂਦੀਆਂ ਦੇ ਬੇਮਿਸਾਲ ਸੰਘਰਸ਼ ਤੇ ਆਪਣੇ ਰਾਜ ਦੀ ਕਾਇਮੀ ਲਈ ਸਿਦਕ ਦੀ ਦਾਸਤਾਨ ਹੈ।

ਸਾਡੇ ਮਾਲਵੇ ਵਿਚ ਵੱਡੇ ਭਾਈ ਨੂੰ ਪਿਆਰ ਨਾਲ ‘ਬਾਈ’ ਕਹਿੰਦੇ ਨੇ ਤੇ ਮੇਰਾ ਦਿਲ ਥਿਓਡਰ ਹਰਜਲ ਨੂੰ ‘ਬਾਈ” ਕਹਿਣ ਨੂੰ ਕਰਦਾ ਹੈ।ਕਾਸ਼ ਕਿਤੇ ਬਾਈ ਹਰਜ਼ਲ ਨੂੰ ਜੱਫੀ ਪਾਕੇ ਉਹਦੇ ਉਹ ਹਥ ਚੁੰਮ ਸਕਦਾ ਜਿੰਨਾ ਨੇ ਯਹੂਦੀਆਂ ਨੂੰ ਜਗਾਉਣ ਵਾਲੀਆਂ ਲਿਖਤਾਂ ਲਿਖੀਆਂ।ਪਰ ਸਾਡੇ ਸਿੱਖ ਸਮਾਜ ਵਿਚ ਤਾਂ ਲਿਖਕੇ ਜਾਂ ਬੋਲਕੇ ‘ਜਗਾਉਣ ਵਾਲੇ” ਨੂੰ ਹੀ ਸਿਆਪੇ ਦੀ ਜੜ” ਮੰਨ ਲਿਆ ਜਾਂਦਾ ਹੈ। ਸਾਡੇ ਸਿਖ ਆਏ ਦਿਨ ਜੁੱਤੀਆਂ ਖਾਈ ਜਾਂਦੇ ਹਨ ਤੇ ਕਿਸੇ ਸੋਚ ਵਾਲੇ ਦਾ ਸਾਥ ਦੇਣ ਦੀ ਥਾਂ ਕੀੜੇ ਕੱਢੀ ਜਾਣਗੇ।ਗੁੱਸਾ,ਹਾਸਾ ਤੇ ਤਰਸ ਤਾਂ ਉਨਾਂ ਸਿਖਾਂ ਉਤੇ ਆਉਂਦਾ ਹੈ ਜਿਹੜੇ ਅਜੇ ਵੀ ਭਾਰਤੀ ਹਕੂਮਤੀ ਸਿਸਟਮ ਤੋਂ ਇਨਸਾਫ ਭਾਲਦੇ ਨੇ-ਅਖੇ ਜੀ ‘ਇਨਸਾਫ” ਲਈ ਲੜ ਰਹੇ ਹਾਂ”।ਕੋਈ ਵਕੀਲ,ਕੋਈ ਜੱਜ,ਕੋਈ ਆਗੂ ਇਹ ਨਹੀ ਦੱਸਦਾ ਕਿ ਸਿਖੋ! ਕੋਈ ਆਸ ਨਾ ਰੱਖੋ,ਇਸ ਸਿਸਟਮ ਤੋਂ! ਜਿੰਨਾਂ ਸਿਖਾਂ ਨੂੰ ਸਿਖਾਂ ਦੇ ਇਨਾਂ ਮਸਲਿਆਂ ਕਰਕੇ ਬਿਜੀ ਰਹਿਣ ਦਾ ਸਲੀਕਾ ਆ ਗਿਆ ਹੈ ਉਹ ਇਸ ਬੇਕਾਰ ਸਰਗਰਮੀ ਨੂੰ ਹੀ “ਮਹਾਨ ਪੰਥਕ ਸੇਵਾ” ਸਮਝੀ ਬੈਠੇ ਹਨ। ਤੇ ਸਾਡਾ ਭਾਈਚਾਰਾ ਵੀ ਇਹੀ ਕੁਝ ਕਰਨ ਵਾਲਿਆਂ ਨੂੰ ਸੂਝਵਾਨ ਸਿਖ ਸਮਝਦਾ ਹੈ ਤੇ ਜੇਹੜੇ ਸਿਖ ਕਹਿੰਦੇ ਹਨ ਕਿ ਇਸ ਸਿਸਟਮ ਦਾ ਖਹਿੜਾ ਛੱਡੋ,ਉਨਾਂ ਨੂੰ ਦੇਖਕੇ ਕਹਿੰਦੇ ਨੇ, “ਇਹ ਮਰਵਾਉਣਗੇ” ਜਿਵੇਂ ਹੁਣ ਜਿਉਂਦੇ ਹੋਣ!ਹਰ ਰੋਜ ਸਿਖਾਂ ਨੂੰ ਜਲੀਲ ਕੀਤਾ ਜਾਂਦਾ ਹੈ ਤੇ ਕਿਤੇ ਸੁਣਵਾਈ ਨਹੀ ਹੁੰਦੀ।ਸਿਖਾਂ ਨੂੰ ਜਲੀਲ ਕਰਨ ਵਾਲਿਆਂ ਨੂੰ ਪਤਾ ਹੈ ਕਿ ਸਿਖਾਂ ਦੇ ਛਿਤਰ ਫੇਰਨ ਵਾਲਿਆਂ ਮਗਰ ਹਕੂਮਤ ਦੀ ਤਾਕਤ ਖੁਦ-ਬ-ਖੁਦ ਭੁਗਤੇਗੀ।ਸਿਖੀ ਤੇ ਸਿਖਾਂ ਦੇ ਹਰ ਦੋਖੀ ਪਿਛੇ ਹਕੂਮਤ ਦੀ ਸ੍ਰਪਰਸਤੀ ਜਾਂ ਪਹਿਲਾਂ ਹੀ ਹੁੰਦੀ ਹੈ ਜਾਂ ਬਾਅਦ ਵਿਚ ਆ ਜਾਂਦੀ ਹੈ ਤੇ ਸਿਖ ਇਸ ਹਕੂਮਤ ਤੋਂ ਇਨਸਾਫ ਭਾਲਦੇ ਹਨ!ਸਾਡੇ ਸਾਹਮਣੇ ਹੈ ਕਿ ਸਿੱਖੀ ਦੀ ਗੱਲ ਕਰਨ ਵਾਲਾ ਕਿਤੇ ਵੀ ਹੋਵੇ,ਭਾਰਤੀ ਹਕੂਮਤੀ ਪ੍ਰਣਾਲੀ ਦੀ ਨਿਗਾਹ ਵਿਚ ਉਹ ਖਤਰਨਾਕ ਦਹਿਸ਼ਤਗਰਦ ਹੈ,ਜਿਸਦਾ ਸਫਾਇਆਂ ਕਰਨਾ ਜਾਂ ਖਾਮੋਸ਼ ਹੋਣਾ ਸਭ ਤੋਂ ਜਰੂਰੀ ਹੈ।ਭਾਰਤੀ ਹਾਕਮਾਂ ਨੂੰ ਬਾਦਲ ਵਰਗੇ ਸਿੱਖ ਪਰਵਾਨ ਹਨ ਜਿਹੜੇ ਕਹਿਣ ਕਿ ਮੈਨੂੰ ਤਾਂ ਕੁਰਸੀ ਚਾਹੀਦੀ ਹੈ ,ਸਿਖੀ ਦਾ ਜੋ ਮਰਜ਼ੀ ਹਾਲ ਹੋ ਜਾਵੇ!

ਸ਼ੇਰ ਹੁੰਦਾ ਤਾਂ ਸ਼ੇਰ ਹੀ ਹੈ,ਪਰ ਜਦ ਉਹ ਸਰਕਸ ਵਿਚ ਕੰਮ ਕਰਨ ਲੱਗ ਪਵੇ ਤਾਂ ਉਹਦਾ ਕੋਈ ਟੌਅਰ ਨਹੀ ਹੁੰਦਾ!

ਮੈਨੂੰ ਉਨਾਂ ਸਿਖਾਂ ਉਤੇ ਫਖਰ ਹੈ ਜਿੰਨਾਂ ਨੇ “ਸਰਕਸ ਦੇ ਸ਼ੇਰ’ਬਨਣ ਤੋਂ ਨਾਂਹ ਕੀਤੀ ਹੋਈ ਹੈ।ਮੈਨੂੰ ਉਹ ਵਰਤਾਰੇ,ਸਿਖ ਤੇ ਵਿਚਾਰ ਚੰਗੇ ਨਹੀ ਲੱਗਦੇ ਜਿਹੜੇ ਸਿਖ ਮਨਾਂ ਵਿਚ ਗੁਲਾਮੀ ਤੇ ਮਾਯੂਸੀ ਭਰਦੇ ਹੋਣ।ਬਦਕਿਸਮਤੀ ਵੱਸ ਹੁਣ ਸਿਖ ਉਨਾਂ ਲੋਕਾਂ ਨੂੰ ਹੀ ਬਹੁਤੀ ਹਮਾਇਤ ਦਿੰਦੇ ਹਨ ਜੋ ਸਰਕਸ ਦੇ ਸ਼ੇਰ ਬਣਕੇ ਕੌਮ ਵਿਚ ਨਿਰਾਸ਼ਾ ਵਧਾਉਣ ਵਾਲੇ ਵਰਤਾਰੇ ਸਿਰਜਣ।ਪਤਾ ਨਹੀ ਕਿਉਂ ਸਿਖ ਉਨਾਂ ਸਿਖਾਂ,ਵਿਚਾਰਾਂ ਤੇ ਵਰਤਾਰਿਆਂ ਵੱਲੋਂ ਮੂੰਹ ਮੋੜ ਰਹੇ ਨੇ ਜਿਹੜੇ ਜਾਲਮ ਹਕੂਮਤ ਨੂੰ ਸਿਧੇ ਮੱਥੇ ਲਲਕਾਰਦੇ ਹੋਣ!ਸਿਖ ਸਮਾਜ ਦਾ ਵੱਡਾ ਹਿਸਾ ਜੁਝਾਰੂ ਬਿਰਤੀ ਦੀ ਥਾਂ ਦੜ ਵੱਟਣ ਦੀ ਸੋਚ ਰੱਖਦਾ ਹੋਣ ਕਰਕੇ ਅੱਜ ਸਾਡੇ ਟਿਕਾ ਟਿਕਾ ਜੁਤੀਆਂ ਪੈ ਰਹੀਆਂ ਹਨ।

ਆਓ, ਕਿਸੇ ਹੋਰ ਸਿਖ ਦੇ ਛਿਤਰ ਪੈਂਦੇ ਦੀ ਖਬਰ ਦੀ ਉਡੀਕ ਕਰੀਏ,ਕੀ ਪਤਾ ਉਹ ਅਭਾਗਾ ਮੈਂ ਹੋਵਾਂ,ਤੁਸੀ ਹੋਵੋਂ ਜਾਂ ਕੋਈ ਸਾਡਾ ਹੋਰ ਭਰਾ!

ਬਹੁੜੀ ਕਲਗੀ ਵਾਲਿਆ!!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?