ਅਸਲਾ ਲਾਇਸੰਸ ‘ਤੇ ਦਰਜ ਤੀਸਰਾ ਹਥਿਆਰ ਅਜੇ ਤੱਕ ਵੀ ਵੇਚਣ ਜਾਂ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਇੱਕ ਹੋਰ ਮੌਕਾ ਦਿੱਤਾ-ਏ.ਡੀ.ਸੀ.

25

9 ਦਸੰਬਰ ਤੱਕ ਆਪਣੇ ਅਸਲਾ ਲਾਇਸੰਸ ‘ਤੇ ਦਰਜ ਤੀਸਰੇ ਹਥਿਆਰ ਨੂੰ ਵੇਚਣ ਜਾਂ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ

ਪਟਿਆਲਾ, 3 ਦਸੰਬਰ ( ਬਲਜੀਤ ਸਿੰਘ ਪਟਿਆਲਾ )
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹੇ ਦੇ ਉਨ੍ਹਾਂ ਅਸਲਾ ਲਾਇਸੰਸ ਧਾਰਕਾਂ ਨੂੰ ਇਕ ਹੋਰ ਮੌਕਾ ਦਿੰਦੇ ਹੋਏ ਆਪਣਾ ਤੀਸਰਾ ਹਥਿਆਰ ਵੇਚਣ ਜਾਂ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ, ਜਿਨ੍ਹਾਂ ਨੇ ਅਜੇ ਤੱਕ ਵੀ ਆਪਣੇ ਅਸਲਾ ਲਾਇਸੰਸ ‘ਤੇ ਦਰਜ ਤੀਸਰਾ ਹਥਿਆਰ ਵੇਚਿਆ ਜਾਂ ਜਮ੍ਹਾਂ ਨਹੀਂ ਕਰਵਾਇਆ।
ਅੱਜ ਇੱਕ ਵਿਸ਼ੇਸ਼ ਨੋਟਿਸ ਜਾਰੀ ਕਰਦਿਆਂ ਏ.ਡੀ.ਸੀ. ਨੇ ਅਜਿਹੇ ਅਸਲਾ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਿਤੀ 09 ਦਸੰਬਰ 2022 ਸਮਾਂ ਦੁਪਹਿਰ 12.00 ਵਜੇ ਤੱਕ ਆਪਣੇ ਅਸਲਾ ਲਾਇਸੰਸ ‘ਤੇ ਦਰਜ ਤੀਸਰੇ ਹਥਿਆਰ ਨੂੰ ਵੇਚਣ ਜਾਂ ਜਮ੍ਹਾਂ ਕਰਵਾਉਣ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਅਤੇ ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਅਜਿਹੇ ਲਾਇਸੰਸ ਧਾਰਕਾਂ ਦਾ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਿਰਦੇਸ਼ਾਂ ਮੁਤਾਬਕ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਅਜਿਹੇ 274 ਅਸਲਾ ਲਾਇਸੈਂਸ ਮੁਅੱਤਲ ਕਰਦੇ ਹੋਏ ਇਸ ਨੂੰ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਸਨ, ਜ਼ਿਨ੍ਹਾਂ ਕੋਲ ਤਿੰਨ-ਤਿੰਨ ਹਥਿਆਰ ਸਨ, ਪਰੰਤੂ ਇਨ੍ਹਾਂ ਵਿੱਚੋਂ 52 ਧਾਰਕਾਂ ਨੇ ਲੋੜੀਂਦੀ ਕਾਰਵਾਈ ਮੁਕੰਮਲ ਕਰ ਲਈ ਹੈ ਜਦਕਿ ਬਾਕੀ 222 ਨੂੰ ਮੁੜ ਤੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਆਰਮਜ ਐਕਟ 1959 ਦੀ ਧਾਰਾ 17(3) ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਇਨ੍ਹਾਂ ਅਸਲਾ ਲਾਇਸੰਸ ਧਾਰਕਾਂ ਦਾ ਅਸਲਾ ਲਾਇਸੰਸ ਮੁਅੱਤਲ ਕਰਦੇ ਹੋਏ ਹਦਾਇਤ ਕੀਤੀ ਗਈ ਸੀ ਕਿ ਆਪਣਾ ਤੀਸਰਾ ਅਸਲਾ ਤੁਰੰਤ ਕਿਸੇ ਅਧਿਕਾਰਤ ਅਸਲਾ ਡੀਲਰ ਜਾਂ ਸਬੰਧਤ ਥਾਣੇ ਵਿਚ ਜਮ੍ਹਾਂ ਕਰਵਾ ਕੇ ਰਸੀਦ ਪੇਸ਼ ਕਰਨੀ ਯਕੀਨੀ ਬਣਾਈ ਜਾਵੇ, ਪਰੰਤੂ ਇਨ੍ਹਾਂ ਵੱਲੋ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀ ਕੀਤੀ ਗਈ।
ਗੁਰਪ੍ਰੀਤ ਸਿੰਘ ਥਿੰਦ ਨੇ ਹੋਰ ਦੱਸਿਆ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਦੇ ਪੱਤਰ ਨੰਬਰ 11/38/2019-282/289 ਮਿਤੀ, ਚੰਡੀਗੜ੍ਹ 24-01-2020 ਪ੍ਰਾਪਤ ਹੋਇਆ ਸੀ ਜਿਸ ਵਿੱਚ ਆਰਮਜ਼ ਐਕਟ ਅਮੈਂਡਮੈਂਟ 2019 ਅਨੁਸਾਰ ਜਿਹੜੇ ਅਸਲਾ ਲਾਇਸੰਸ ਧਾਰਕਾਂ ਪਾਸ ਦੋ (2) ਤੋਂ ਵੱਧ ਹਥਿਆਰ ਦਰਜ ਸਨ ਨੂੰ ਇੱਕ ਸਾਲ ਦੇ ਅੰਦਰ-ਅੰਦਰ ਸਬੰਧਤ ਥਾਣੇ ਜਾਂ ਅਧਿਕਾਰਤ ਅਸਲਾ ਡੀਲਰ ਪਾਸ ਜਮ੍ਹਾਂ ਕਰਵਾਉਣ ਦੇ ਹੁਕਮ ਹੋਏ ਹਨ।
ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਸੀ ਕਿ ਆਰਮਜ਼ ਐਕਟ 1959 ਵਿੱਚ ਸੋਧ ਹੋਣ ਕਾਰਨ ਅਸਲਾ ਲਾਇਸੰਸ ਧਾਰਕ ਆਪਣੇ ਲਾਇਸੰਸ ਦੋ (2) ਤੋ ਵੱਧ ਹਥਿਆਰ ਜਮ੍ਹਾਂ ਕਰਵਾਉਣ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ, ਪਟਿਆਲਾ ਵੱਲੋ ਮਿਤੀ 18 ਦਸੰਬਰ 2022 ਨੂੰ ਅਜਿਹੇ ਅਸਲਾ ਧਾਰਕਾਂ ਦੇ ਅਸਲਾ ਲਾਇਸੰਸ ਮੁੱਅਤਲ ਕਰਦੇ ਹੋਏ ਆਪਣੇ ਅਸਲਾ ਲਾਇਸੰਸ ‘ਤੇ ਦਰਜ ਹਥਿਆਰ ਨੂੰ ਕਿਸੇ ਅਧਿਕਾਰਤ ਅਸਲਾ ਡੀਲਰ ਜਾਂ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾ ਕੇ ਰਸੀਦ ਪੇਸ਼ ਕਰਨੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਸੀ। ਪ੍ਰੰਤੂ ਬਹੁਤੇ ਅਸਲਾ ਧਾਰਕਾਂ ਨੇ ਇਸ ਨੋਟਿਸ ਦੇ ਜਾਰੀ ਹੋਣ ਦੇ ਬਾਵਜੂਦ ਹਾਲੇ ਤੱਕ ਕੋਈ ਨਹੀਂ ਸੀ ਕਾਰਵਾਈ ਕੀਤੀ ਜ਼ੋ ਕਿ ਸਿੱਧੇ ਤੋਰ ਉਕਤ ਨਿਯਮਾਂ ਦੀ ਉਲੰਘਣਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?