ਤਰਨ ਤਾਰਨ 20 ਦਸੰਬਰ ( ਦਿਲਬਾਗ ਸਿੰਘ ਧਾਲੀਵਾਲ ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਇ ਦਸਤਾਰ ਲਹਿਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਦੀ ਲਸਾਨੀ ਸ਼ਹਾਦਤ ਅਤੇ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤਕ ਸ਼ਹੀਦ ਹੋਏ ਸਮੂਹ ਸਿੰਘਾਂ ਅਤੇ ਸਿੰਘਣੀਆਂ ਦੀ ਪਵਿੱਤਰ ਸ਼ਹਾਦਤ ਨੂੰ ਮਨਾਉਂਦਿਆਂ ਹੋਇਆ ਗੁਰਦੁਆਰਾ ਭਾਈ ਕਰਮ ਸਿੰਘ ਹਾਲ ਤਰਨਤਾਰਨ ਵਿਖੇ ਬੱਚਿਆਂ ਦੇ 25ਵਾਂ ਦਸਤਾਰ ਦੁਮਾਲੇ ਅਤੇ ਕਵਿਤਾ ਮੁਕਾਬਲਾ ਕਰਵਾਇਆ ਗਿਆ ।
ਇਹਨਾਂ ਮੁਕਾਬਲਿਆਂ ਵਿੱਚ ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸਕੈਡਰੀ ਸਕੂਲ , ਮਾਊਟ ਲਿਟਰਾ ਸੀਨੀਅਰ ਸੈਕੰਡਰੀ ਸਕੂਲ, ਕਿਊਪਿਡ ਸੀਨੀਅਰ ਸੈਕੰਡਰੀ ਸਕੂਲ , ਐਸ ਐਸ ਰਾਮਗੜ੍ਹੀਆ ਸਕੂਲ, ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਪਬਲਿਕ ਸਕੂਲ, ਐਸ ਡੀ ਸਕੂਲ, ਗਰੀਨ ਫੀਲਡ ਹਾਈ ਸਕੂਲ, ਸਰਕਾਰੀ ਹਾਈ ਸਕੂਲ ਅਲਾਦੀਨਪੁਰ, ਸਰਕਾਰੀ ਸਕੂਲ ਪਲਾਸੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕੀਪੁਰ, ਗੁਰੂ ਨਾਨਕ ਹਾਈ ਸਕੂਲ ਅਤੇ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ 350 ਤੋ ਵੱਧ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ।
ਕਵਿਤਾ ਮੁਕਾਬਲੇ ਛੇਵੀਂ ਤੋਂ ਅੱਠਵੀਂ, ਨੌਵੀਂ ਤੋਂ ਬਾਰਵੀਂ ਜਮਾਤ ਦੇ ਬਚਿਆ ਵਿੱਚ ਕਰਵਾਏ ਗਏ ਅਤੇ ਦਸਤਾਰ ਤੇ ਦੁਮਾਲਾ ਮੁਕਾਬਲੇ ਤੀਸਰੀ ਤੋਂ ਪੰਜਵੀਂ, ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਲੜਕੇ ਅਤੇ ਲੜਕੀਆਂ ਦੇ ਛੇ ਗਰੁੱਪ ਬਣਾ ਕੇ ਕਰਵਾਏ ਗਏ । ਜੇਤੂ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਧਾਰਮਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ । ਭਾਗ ਲੈਣ ਵਾਲੇ ਸਕੂਲਾਂ ਦੇ ਅਧਿਆਪਕ ਸਾਹਿਬਾਨ, ਸਹਿਯੋਗੀ ਸੱਜਣ ਬਾਬਾ ਮਨਜੀਤ ਸਿੰਘ ਮੁਖ ਗ੍ਰੰਥੀ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤਰਨ ਤਾਰਨ, ਗੁਰਦੁਆਰਾ ਭਾਈ ਕਰਮ ਸਿੰਘ ਹਾਲ ਹਾਲ ਦੇ ਪ੍ਰਬੰਧਕ ਜਨਾਂ ਦਾ ਸਨਮਾਨ ਕੀਤਾ ਗਿਆ । ਜੱਜਮੈਟ ਦੀ ਭੂਮਿਕਾ ਭਾਈ ਸੰਤੋਖ ਸਿੰਘ ਪੱਟੀ, ਭਾਈ ਸੁਖਪਾਲ ਸਿੰਘ ਠੱਟਾ, ਭਾਈ ਗੁਰਵਿੰਦਰ ਸਿੰਘ ਧੁੰਨ, ਭਾਈ ਰਣਜੋਧ ਸਿੰਘ ਸਮਰਾ, ਵੀਰ ਗੁਰਬਿੰਦਰ ਸਿੰਘ, ਵੀਰ ਮਨਿੰਦਰ ਸਿੰਘ, ਵੀਰ ਗੁਰਿੰਦਰ ਸਿੰਘ , ਵੀਰ ਮਨਵੀਰ ਸਿੰਘ , ਵੀਰ ਹਰਪ੍ਰੀਤ ਸਿੰਘ ਦਸਤਾਰ ਕੋਚ, ਭਾਈ ਕਰਮ ਸਿੰਘ ਅਹਿਮਦਪੁਰ ਨੇ ਬਾਖ਼ੂਬੀ ਨਿਭਾਈ। ਸਟੇਜ ਸੰਚਾਲਕ ਦੀ ਭੂਮਿਕਾ ਭਾਈ ਦਿਲਬਾਗ ਸਿੰਘ ਧਾਰੀਵਾਲ ਨੇ ਸੁਚੱਜੇ ਅਤੇ ਸਲੀਕੇ ਨਾਲ ਨਿਭਾਉਂਦਿਆਂ ਹੋਇਆਂ ਬੱਚਿਆਂ ਨੂੰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ।
ਇਸ ਸਮੇਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਪ੍ਰੋ ਗੁਰਸੇਵਕ ਸਿੰਘ ਬੋਪਾਰਾਏ , ਸਕੱਤਰ ਭਾਈ ਸੁਖਪਾਲ ਸਿੰਘ ਠੱਟਾ, ਖਜ਼ਾਨਚੀ ਭਾਈ ਮਨਦੀਪ ਸਿੰਘ ਘੋਲੀਆ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਰਗਾ ਪੈਗੰਬਰ ਨਾ ਕੋਈ ਦੁਨੀਆ ਤੇ ਹੋਇਆ ਹੈ ਅਤੇ ਨਾਂਹ ਕੋਈ ਹੋ ਸਕਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਖਾਲਸਾ ਪੰਥ ਵੱਲੋਂ ਜੋ ਇਤਿਹਾਸ ਹਰ ਸਾਲ ਦੁਹਰਾਇਆ ਜਾਂਦਾ ਹੈ ਇਤਿਹਾਸ ਉਹੀ ਹੈ ਪਰ ਸਮਝਣ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਣੇ ਪੁਰਖਿਆਂ ਦੀ ਗੱਲ ਤੇ ਪਹਿਰਾ ਕਿੰਨਾਂ ਕੁ ਦਿੱਤਾ, ਉਨ੍ਹਾਂ ਦੇ ਬੋਲਾ ਨੂੰ ਆਪਣੇ ਜੀਵਨ ਵਿੱਚ ਕਿੰਨਾ ਕੁ ਅਪਣਾਇਆ ਹੈ । ਹਕੀਕਤ ਵਿਚ ਜਿਸ ਦਿਨ ਅਸੀਂ ਗੁਰ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਸਾਡੇ ਲਈ ਮਨਾਏ ਹੋਏ ਸ਼ਹੀਦੀਾ ਦਿਨ ਸਾਰਥਕ ਸਿੱਧ ਹੋਣਗੇ। ਅਖੀਰ ਵਿੱਚ ਬੱਚਿਆਂ ਦੀਆਂ ਕਵਿਤਾਵਾਂ ਨੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਾਡਾ ਇਤਿਹਾਸ ਕਿੰਨਾਂ ਮਹਾਨ ਹੈ । ਸਮਾਪਤੀ ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ ।
Bahut bahut dhanwad veera ji