ਕਰਤਾਰਪੁਰ 12 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਚਿੰਤਪੁਰਨੀ ਜੀ ਦੀ ਅਪਾਰ ਕਿਰਪਾ ਸਦਕਾ ਕਰਤਾਰਪੁਰ ਲੰਗਰ ਕਮੇਟੀ ਹਰ ਸਾਲ ਮਾਤਾ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਭੰਡਾਰੇ ਦਾ ਆਯੋਜਨ ਕਰਦੀ ਹੈ। ਇਸ ਦੇ ਚਲਦਿਆਂ ਇਸ ਸਾਲ ਵੀ ਕਿਸ਼ਨਗੜ੍ਹ ਰੋਡ ‘ਤੇ 13ਵਾਂ ਸਾਲਾਨਾ ਭੰਡਾਰਾ ਲਗਾਉਣ ਦੀ ਸ਼ੁਰੂਆਤ ਪੂਜਾ ਅਰਚਣਾ ਨਾਲ ਕੀਤੀ ਗਈ। ਭੰਡਾਰੇ ਵਿੱਚ ਸ਼ਰਧਾਲੂਆਂ ਲਈ ਵੱਖ -ਵੱਖ ਪਦਾਰਥਾਂ ਦੇ ਪਕਵਾਨ ਤਿਆਰ ਕੀਤੇ ਜਾ ਰਹੇ ਹਨ। ਇਸ ਸਬੰਧੀ ਚੇਅਰਮੈਨ ਅਨੀਸ਼ ਅਗਰਵਾਲ, ਸਰਪ੍ਰਸਤ ਸੰਜੇ ਅਗਰਵਾਲ ਅਤੇ ਪ੍ਰਧਾਨ ਵਿਕਾਸ ਗੁਪਤਾ ਨੇ ਦੱਸਿਆ ਕਿ ਇਹ ਸਾਲਾਨਾ ਭੰਡਾਰਾ 16 ਅਗਸਤ ਤੱਕ ਦਿਨ ਰਾਤ ਚੱਲੇਗਾ ਅਤੇ ਮਹਾਂਮਾਈ ਦੀ ਚੌਂਕੀ 15 ਅਗਸਤ ਨੂੰ ਕਰਵਾਈ ਜਾਵੇਗੀ। ਜਿਸ ਵਿੱਚ ਰਾਜਨ ਰਾਜ ਖੁਸ਼ਪ੍ਰੀਤ ਐਂਡ ਪਾਰਟੀ ਕਰਤਾਰਪੁਰ ਮਹਾਂਮਾਈ ਦਾ ਗੁਣਗਾਨ ਕਰਨਗੇ। ਇਸ ਦੌਰਾਨ ਬੀਤੀ ਰਾਤ ਦੇ ਲੰਗਰ ਦਾ ਉਦਘਾਟਨ ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਪੂਜਾ ਅਰਚਨਾ ਨਾਲ ਕੀਤਾ। ਇਸ ਮੌਕੇ ਸਹਿਯੋਗੀ ਸੱਜਣਾਂ ਨੂੰ ਲੰਗਰ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸੰਜੇ ਅਗਰਵਾਲ, ਚੇਅਰਮੈਨ ਅਨੀਸ਼ ਅਗਰਵਾਲ, ਪ੍ਰਧਾਨ ਵਿਕਾਸ ਗੁਪਤਾ, ਸੁਦਰਸ਼ਨ ਓਹਰੀ, ਪ੍ਰਿਥਵੀਰਾਜ ਕਾਜਲ, ਸੁਨੀਲ ਕੁਮਾਰ, ਸ਼ਿਆਮ ਲਾਲ ਗੁਪਤਾ, ਸੁਰਿੰਦਰ ਛਾਬੜਾ, ਬਲਰਾਮ ਗੁਪਤਾ, ਸੀਏ ਨਵਦੀਪ ਚੋਪੜਾ, ਗੁਰਚਰਨ ਓਹਰੀ, ਐਡਵੋਕੇਟ ਨਵੀਨ ਜੈਨ, ਲਾਇਨਜ਼ ਕਲੱਬ ਕਰਤਾਰਪੁਰ ਦੇ ਪ੍ਰਧਾਨ ਰਜਨੀਸ਼ ਸੂਦ , ਰਮੇਸ਼ ਸੂਰੀ, ਚਰਨਜੀਤ ਕੋਡਾ, ਰਾਕੇਸ਼ ਕੋਡਾ, ਮਨੀਸ਼ ਅਗਰਵਾਲ, ਦਵਿੰਦਰ ਸਿੰਘ ਸ਼ਿਪਰਾ, ਵਿੱਕੀ ਕਾਜਲ, ਸ਼ਿਆਮ ਲਾਲ ਸ਼ਰਮਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ