Home » ਜੀਵਨ ਸ਼ੈਲੀ » ਸਿਹਤ » ਕਰੋਗੇ ਗੱਲ ਨਿਕਲੇਗਾ ਹੱਲ ।

ਕਰੋਗੇ ਗੱਲ ਨਿਕਲੇਗਾ ਹੱਲ ।

85 Views

ਉਹ ਸਰਕਾਰੀ ਨੋਕਰੀ ਕਰਦੀ ਸੀ, ਘਰਵਾਲਾ ਪਰਾਈਵੇਟ ਜੋਬ ਕਰਦਾ ਸੀ, ਸਹੁਰੇ ਪਰਿਵਾਰ ਚ ਨਿੱਤ ਦੇ ਕਲੇਸ਼ਾ ਤੋ ਤੰਗ ਆ ਕੇ ਬਿਨਾ ਕੁੱਝ ਲਏ, ਜਮੀਨਾਂ ਜਾਇਦਾਦਾਂ ਨੂੰ ਲੱਤ ਮਾਰ ਕੇ ਦੋਨਾਂ ਨੇ ਨਵੀਂ ਜਿੰਦਗੀ ਦੀ ਸ਼ੁਰੂਵਾਤ ਕਰ ਲਈ … ਪਲਾਟ ਲੈ ਕੇ ਉਸਦੇ ਅਧਾਰ ਤੇ ਲੋਨ ਲੈ ਕੇ ਪਿੱਛਲੇ ਸਾਲ ਮਕਾਂਨ ਵੀ ਬਣਾਂ ਲਿਆ ਸੀ ।ਇਕੋ ਇੱਕ ਲੜਕਾ ਸੀ, ਛੋਟਾਂ ਸੀ ਪਰ ਸਮਝਦਾਰ ਸੀ ।ਤਿੰਨੋ ਜੀਅ ਵਧੀਆ ਜਿੰਦਗੀ ਗੁਜ਼ਾਰ ਰਹੇ ਸੀ ।

ਪਰਸੋ ਉਨਾਂ ਦੀ ਮੈਰਿਜ਼ ਅਨਵਰਸਰੀ ਸੀ, ਬਹੁਤ ਖੁਸ਼ ਸਨ ਆਉਣ ਵਾਲੇ ਦਿਨ ਲਈ, ਮਾਂ ਬੇਟੇ ਨੇ ਪ੍ਰੋਗਰਾਮ ਬਣਾਇਆ ਸੀ ਕਿ ਬਾਹਰ ਰੋਟੀ ਖਾਣ ਜਾਵਾਂਗੇ, ਉਨ੍ਹਾਂ ਦੋਵਾਂ ਨੇ ਬਜ਼ਾਰ ਜਾ ਕੇ ਘਰਵਾਲ਼ੇ ਲਈ ਮਹਿੰਗੀ ਪੈਂਟ ਸ਼ਰਟ ਵੀ ਲਿਆਉਦੀ ਸੀ, ਬੇਸ਼ੱਕ ਕਮੀ ਤੇ ਉਨ੍ਹਾਂ ਕੋਲ ਨਹੀ ਸੀ ਪਰ ਤਨਖਾਹ ਦਾ ਵੱਡਾ ਹਿਸਾ ਲੋਨ ਦੀ ਕਿਸ਼ਤ ਚ ਜਾਣ ਕਰਕੇ ਥੋੜਾ ਕਿਰਸ ਨਾਲ ਹੀ ਚੱਲਦੇ ਸੀ ।ਦਿਨ ਤਿਉਹਾਰਾਂ ਦੇ ਮੋਕੇ ਤੇ ਮਾਂ ਬੇਟਾ ਚਾਅ ਜਰੂਰ ਲਾਉਂਦੇ ਸਨ, ਇਹ ਦਿਨ ਤਿਉਹਾਰ ਦੇ ਮੋਕੇ ਹੀ ਉਨ੍ਹਾਂ ਦੀ ਜਿੰਦਗੀ ਦੇ ਖੁਸ਼ਨੁਮਾਂ ਮੋਕੇ ਹੁੰਦੇ ਸਨ ਜਿਸ ਵੇਲੇ ਉਹ ਬੇਫ਼ਿਕਰੀ ਨਾਲ ਅਨੰਦ ਲੈਂਦੇਂ ਸਨ ।

ਉਸਦੀ ਤਨਖਾਹ ਚਾਹੇ ਪਤੀ ਤੋ ਜ਼ਿਆਦਾ ਸੀ ਪਰ ਉਸਦੇ ਮਨ ਵਿੱਚ ਕੋਈ ਫ਼ਰਕ ਨਹੀ ਸੀ, ਘਰਵਾਲਾ ਪਿਆਰਾਂ ਇਨਸਾਨ ਸੀ, ਉਸਨੂੰ ਪਿਆਰ ਵੀ ਕਰਦਾ ਸੀ ਪਰ ਘਰ ਵਿੱਚ ਉਸਦੇ ਮੰਮੀ ਡੈਡੀ ਵੱਡੇ ਭਰਾ ਦੇ ਕਹਿਣੇ ਚ ਸਨ, ਹਮੇਸ਼ਾ ਉਨਾਂ ਦੋਨਾਂ ਨਾਲ ਮਤਰੇਆ ਵਿਵਹਾਰ ਕਰਦੇ ਸਨ ..ਸਹੁਰੇ ਘਰ ਚ ਪਿਆਰ, ਮਾਣ ਨਾਂ ਮਿਲਨ ਕਰਕੇ ਵੀ ਉਸਦੀ ਖਾਤਿਰ ਜਰ ਲੈਂਦੀ ਸੀ।ਜਦ ਕੋਈ ਚਾਰਾ ਨਾ ਬੱਚਿਆ ਤੇ ੳੇਸਦੇ ਘਰਵਾਲੇ ਨੇ ਹੀ ਫੈਸਲਾ ਲਿਆ ਅਲੱਗ ਹੋਣ ਦਾ ਤੇ ਬਗੈਰ ਕੁਝ ਲਏ ਕਿਰਾਏ ਦੇ ਮਕਾਨ ਚ ਚਲੇ ਗਏ, ਉਦੋਂ ਉਨ੍ਹਾਂ ਦਾ ਲੜਕਾ ਵੀ ਮਸੇ ਦੋ ਸਾਲ ਦਾ ਸੀ ।ਉਹ ਕੁੱਝ ਨਹੀ ਬੋਲੀ ਸੀ, ਠੱਗਿਆ ਠੱਗਿਆ ਮਹਿਸੂਸ ਤੇ ਕਰਦੀ ਸੀ, ਰੜਕ ਵੀ ਸੀ ਵਿਆਹ ਤੋ ਬਾਅਦ ਤਨਖਾਹ ਸਹੁਰੇ ਘਰ ਦੇ ਕੇ, ਛੋਟੀ ਛੋਟੀ ਜਰੂਰਤ ਲਈ ਉਨ੍ਹਾਂ ਦੇ ਮੂੰਹ ਵੱਲ ਦੇਖਣਾਂ ਪੈਂਦਾ ਤੇ ਪਿਆਰ ਵੀ ਨਾਂ ਮਿਲਦਾ …ਅਲੱਗ ਹੋਣ ਤੇ ਉਨ੍ਹਾਂ ਕੋਲ ਕੋਈ ਸੇਵਿੰਗ ਵੀ ਨਹੀ ਸੀ ….ਪਰ ਉਹਨੇ ਘਰਵਾਲ਼ੇ ਨਾਲ ਰੋਸ਼ ਨਹੀ ਸੀ ਕੀਤਾ ।

ਦਿਲ ਦੇ ਕਿਸੇ ਕੋਨੇ ਚ ਗਮ ਜਾਂ ਘਰਵਾਲੇ ਪ੍ਰਤੀ ਰੋਸ਼ ਸੀ ਉਸਨੇ ਮਾਪਿਆਂ ਤੋ ਆਪਣੇ ਲਈ ਕੁਝ ਵੀ ਨਹੀ ਮੰਗਿਆਂ ਸੀ ।ਉਸਨੇ ਕਦੇ ਘਰਵਾਲੇ ਨੂੰ ਕਦੇ ਆਖਿਆ ਨਹੀ ਸੀ ਪਰ ਮੁਆਫ਼ ਵੀ ਨਹੀ ਕੀਤਾ ਸੀ ।

ਅੱਜ ਜਿਵੇ ਹੀ ਉਹਦਾ ਘਰਵਾਲਾ ਆਇਆ, ਬੜੇ ਚਾਅਵਾਂ ਨਾਲ ਆਪਣੇ ਬੇਟੇ ਨਾਲ ਉਹ ਪੈਕਟ ਉਸਦੇ ਸਾਹਮਣੇ ਜਾ ਰੱਖਿਆਂ ਤੇ ਖੋਹਲਣ ਲਈ ਕਿਹਾ, ਘਰਵਾਲੇ ਨੇ ਬੇ ਦਿਲੀ ਜਿਹੇ ਨਾਲ ਖੋਹਲਿਆ, ਮਹਿੰਗਾਂ ਬਰੈਂਡ ਦੇਖ ਕੇ ਤਲਖੀ ਜਿਹੀ ਨਾਲ ਬੋਲਿਆ ਬੱਸ ਫੂਕੀ ਜਾਉ ਪੈਸੇ ।ਮਾਂ ਪੁੱਤਰ ਅਵਾਕ ਜਿਹੇ ਹੋ ਗਏ, ਪੁੱਤਰ ਵੀ ਸਹਿਮ ਗਿਆਂ ਪਰ ਬੇ ਪਰਵਾਹ ਹੋ ਕੇ ਕਹਿੰਦਾ ਪਾਪਾ ਬਸ ਇਹ ਪਾ ਕੇ ਤਿਆਰ ਹੋ ਜਾਊ ਬਾਹਰ ਰੋਟੀ ਖਾਣ ਜਾਣਾਂ ਹੈ ।ਬਹਿ ਜਾਊ ਟਿੱਕ ਕੇ ਕਿਤੇ ਨਹੀ ਜਾਂਣਾਂ ਜੂਣਾਂ ਬਾਹਰ… ਉਜਾੜਾਂ ਧਰਿਆ ਹੋਇਆ ਤੁਸੀ ।

ਮਾਂ ਪੁੱਤ ਦੋਵੇਂ ਰੋਂਦੇ ਰੋਂਦੇ ਆਪੌ ਆਪਣੇਂ ਕਮਰੇ ਚ ਚਲੇ ਗਏ, ਮੈਰਿਜ ਅਨਵਰਸਰੀ ਦਾ ਸਾਰਾ ਚਾਅ ਉਡ ਚੁੱਕਾ ਸੀ ….ਕਾਫੀ ਚਿਰ ਉਹ ਆਪਣੇ ਕਮਰੇ ਚ ਰੋਂਦੀ ਰਹੀ, ਰੋਟੀ ਪਕਾਈ ਵੀ ਨਹੀ ।ਘਰਵਾਲਾ ਬਾਹਰ ਡਰਾਇੰਗ ਰੂਮ ਚ ਸੋਫੇ ਤੇ ਲੰਮੇ ਪੈ ਗਿਆ ਸੀ ।

ਅਜੇ ਉਹ ਕਮਰੇ ਚ ਲੰਬੀ ਪਈ ਹੋਈ ਸੀ, ਉਸਦੀ ਭੈਣ ਦਾ ਫੋਨ ਆ ਗਿਆ …ਭੈਣ ਨੇ ਕਿਹਾਂ ਹੈਪੀ ਮੈਰਿਜ਼ ਅਨਵਰਸਰੀ ।ਉਹ ਰੋਣ ਲੱਗ ਪਈ ਕਹਿੰਦੀ ਕਾਹਦੀ ਵਧਾਈ, ਰੋ ਰੋ ਕੇ ੳੇਸ ਸਾਰੀ ਗੱਲ ਦੱਸੀ, ਨਾਲ ਹੀ ਪੁਰਾਣੇ ਗਿਲੇ ਵੀ ਜੁਬਾਨ ਤੇ ਆ ਗਏ, ਕਿੰਨਾ ਚਿਰ ਉਹ ਬੋਲਦੀ ਰਹੀ, ਭੈਣ ਨੇ ਟੋਕਿਆ ਵੀ ਨਾਂ ਸੁਣਦੀ ਰਹੀ, ਉਹ ਬੋਲਦੀ ਰਹੀ ਭਲਾ ਸਾਡਾ ਕਸੂਰ ਕੀ ਏ …ਕਾਫੀ ਸਮੇ ਤੋ ਬਾਅਦ ਭੈਣ ਬੋਲੀ ਕਹਿੰਦੀ ਚਲੋ ਕੋਈ ਨਾਂ ਉਹ ਹੋਰ ਭੜ੍ਹਕ ਗਈ, ਲੈ ਕੋਈ ਕਿਵੇ ਨਾਂ .. ਕੁੱਝ ਦੇਰ ਉਹ ਹੋਰ ਬੋਲਦੀ ਰਹੀ ।ਭੈਣ ਕਹਿੰਦੀ ਗੱਲ ਤੇ ਤੇਰੀ ਠੀਕ ਪਰ ਮੇਰਾ ਇੱਕ ਕਹਿਣਾਂ ਮੰਨੇਗੀ, ਕਹਿੰਦੀ ਤੁਹਾਡਾ ਕਹਿਣਾਂ ਮੈ ਟਾਲ ਨਹੀ ਸਕਦੀ, ਤੁਸੀ ਵੱਡੀ ਭੈਣ ਨਹੀ ਮਾਂ ਹੋ ਮੇਰੀ ।ਭੈਣ ਕਹਿੰਦੀ ਹੁਣ ਇੰਝ ਕਰ ਕੋਈ ਗੱਲ ਨਹੀ ਕਰਨੀ, ਰੋਟੀ ਬਣਾਂ ਤੇ ਬਾਹਰ ਉਸ ਕੋਲ ਚਲੀ ਜਾ …ਕਹਿੰਦੀ ਮੈਂ ਨਹੀ ਉਸ ਕੋਲ ਹੁਣ ਜਾਣਾ ..ਭੈਣ ਕਹਿੰਦੀ ਬੱਸ ਰੋਟੀ ਬਣਾ ਗਲ ਭਾਵੇ ਨਾ ਕਰੀ, ਬੱਸ ਇੰਨਾ ਕਹੀ ਬੇਟੇ ਨੂੰ ਅਵਾਜ ਮਾਰ ਕੇ ਕਹੋ ਰੋਟੀ ਖਾ ਲਵੇ ।

ਉਹ ਅਣਮੰਨੇ ਜਿਹੇ ਢੰਗ ਨਾਲ਼ ਰਸੋਈ ਚ ਚਲੀ ਗਈ, ਅੰਦਰੋ ਅੰਦਰ ਸੋਚ ਰਹੀ ਇਹੋ ਜਿਹੇ ਮਨੁੱਖ ਨਾਲ ਕੋਈ ਕਿਵੇਂ ਰਹਿ ਸਕਦਾ ਹੈ? ਘਰਵਾਲਾ ਬਾਹਰ ਪਿਆ ਹੋਇਆ ਸੀ ਉਝ ਹੀ, ਬੇਟਾ ਵੀ ਅੰਦਰ ਗੁਮਸੁਮ ਮਨ ਵਿੱਚ ਪਿਉ ਨੂੰ ਗਾਹਲਾਂ ਕੱਢ ਰਿਹਾ ਸੀ ।ਉਸ ਰੋਟੀ ਪਕਾਈ ਤੇ ਘਰਵਾਲੇ ਦੇ ਕੋਲ ਜਾ ਕੇ ਕਹਿੰਦੀ ਖਾ ਲਵੋ ।

ਘਰਵਾਲੇ ਨੇ ਉਸ ਵੱਲ ਦੇਖਿਆ, ਉਸਦੀਆਂ ਅੱਖਾਂ ਚ ਅੱਥਰੂ ਸਨ, ਘਰਵਾਲੇ ਨੇ ਕਿਹਾ ਤੇਰੀ ਰੋਟੀ ਕਿੱਥੇ ਹੈ, ਕਹਿੰਦੀ ਮੈਂ ਨਹੀ ਖਾਣੀ ਤੇ ਅੰਦਰ ਜਾਣ ਲੱਗੀ ..ਘਰਵਾਲੇ ਨੇ ਉਸਦੀ ਬਾਂਹ ਫੜ ਲਈ ਤੇ ਕਹਿਣ ਲੱਗਾ …ਤੈਨੂੰ ਪਤਾ ਹੈ ਫੈਕਟਰੀ ਬਹੁਤ ਹਲਚਲ ਹੋ ਰਹੀ ਹੈ, ਸ਼ਾਇਦ ਇਕ ਦੋ ਦਿਨ ਤੀਕ ਜਵਾਬ ਮਿਲ ਜਾਵੇ, ਮੈਂ ਦੱਸਣਾ ਨਹੀ ਸੀ ਚਾਹੁੰਦਾਂ, ਅਜੇ ਪਿੱਛਲੇ ਦੋ ਮਹੀਨੇ ਤੋ ਤਨਖਾਹ ਵੀ ਨਹੀ ਮਿਲੀ, ਫੈਕਟਰੀ ਦੇ ਮਾਲਕਾ ਦਾ ਆਪਸ ਵਿੱਚ ਝਗੜਾ ਹੈ … ਮੈਂ ਸੋਚ ਰਿਹਾ ਸੀ ਕਿਵੇ ਖਰਚੇ ਸਹਿਣ ਕਰਾਗੇ …ਉਹ ਇਕ ਦੱਮ ਅਵਾਕ ਰਹਿ ਗਈ, ਘਰਵਾਲਾ ਤੇ ਕਿੰਨੇ ਬੋਝ ਚੋ ਨਿਕਲ ਰਿਹਾ ਸੀ ਤੇ ਮੈ ਐਵੇ ਉਸ ਨੂੰ ਗਲਤ ਸਮਝਦੀ ਰਹੀ, ਉਸਨੇ ਰੋਦੇ ਹੋਏ ਘਰਵਾਲੇ ਨੂੰ ਕਿਹਾ, ਚਿੰਤਾਂ ਕਾਹਦੀ ਮੈਂ ਕਮਾ ਰਹੀ ਹਾਂ, ਕੀ ਫਰਕ ਪੈਦਾਂ ..ਜਦ ਤੀਕ ਇਥੇ ਮਾਹੋਲ ਠੀਕ ਨਹੀ ਹੁੰਦਾਂ ਜਾਂ ਤਹਾਨੂੰ ਕਿਤੇ ਹੋਰ ਨੋਕਰੀ ਨਹੀ ਮਿਲਦੀ ਆਪਾਂ ਹੱਥ ਘੁੱਟ ਕੇ ਚੱਲ ਲਵਾਗੇ ।

ਥੋੜੀ ਦੇਰ ਬਾਦ ਤਿੰਨੇ ੲਕਿੱਠੇ ਰੋਟੀ ਖਾਹ ਰਹੇ ਸਨ ਤੇ ਪੁਰਾਣੀਆਂ ਹੁਸੀਨ ਯਾਦਾਂ ਤਾਜ਼ਾ ਕਰ ਰਹੇ ਸਨ ਤੇ ਦੋਵੇ ਬੇਟੇ ਨੂੰ ਜਿੰਦਗੀ ਦੇ ਇਮਤਿਹਾਨਾਂ ਬਾਰੇ ਦੱਸ ਰਹੇ ਸਨ ।ਅਜੇ ਗੱਲਾਂ ਕਰ ਹੀ ਰਹੇ ਸਨ ਫੋਨ ਦੀ ਘੰਟੀ ਦੁਬਾਰਾ ਵੱਜੀ ਉਸਦੀ ਭੈਣ ਦਾ ਫੋਨ ਸੀ ।ਕਹਿੰਦੀ ਦੀਦੀ ਧੰਨਵਾਦ ਤੁਸੀ ਬਚਾ ਤਾ, ਜੇ ਮੈਂ ਤੁਹਾਡਾ ਕਿਹਾ ਨਾ ਮੰਨਦੀ ਤੇ ਉਨ੍ਹਾਂ ਨਾਲ ਲੜ ਪੈਣਾ ਸੀ, ਬਹੁਤ ਬੋਲਣਾ ਸੀ, ਹੋ ਸਕਦਾ ਉਹ ਵੀ ਬੋਲਦੇ ….ਉਸਦੀ ਭੈਣ ਨੇ ਕਿਹਾ ਦੇਖ ਜਦੋ ਸਾਡੀ ਸੋਚ ਤੋ ਉਲਟਾ ਕੋਈ ਪ੍ਰਤੀਕਿਰਿਆ ਹੁੰਦੀ ਹੈ ਤੇ ਗੁੱਸੇ ਚ ਆਉਣਾ ਸੁਭਾਵਿਕ ਹੁੰਦਾਂ ਹੈ, ਜੇ ਗੁੱਸੇ ਚ ਬੋਲ ਦਿੱਤਾ ਤੇ ਬੋਲ ਵਾਪਸ ਨਹੀ ਪਰਤਦੇ ਤੇ ਰਿਸ਼ਤੇ ਚ ਖਟਾਸ ਆ ਜਾਂਦੀ ਹੈ ਪਰ ਜੇ ਉਸ ਵਕਤ ਥੋੜਾ ਕੰਟਰੋਲ ਕਰਕੇ ਕੁਝ ਸਮਾਂ ਨਿਕਾਲ ਲਇਆ ਜਾਵੇ, ਆਪੇ ਹੀ ਗੱਲ ਚ ਤਨਾਅ ਦੂਰ ਹੋ ਜਾਂਦਾ ਹੈ ਤੇ ਉਸ ਵਕਤ ਜੇ ਕਿਸੇ ਚੰਗੇ ਦੋਸਤ ਨਾਲ ਗਲਬਾਤ ਕਰ ਲਈ ਜਾਵੇ ਤੇ ਵਿਰੇਚਨ ਹੋ ਜਾਂਦਾ ਹੈ ..ਬੰਦਾ ਦੂਸਰੇ ਨੂੰ ਸਮਝ ਜਾਂਦਾਂ ਹੈ …ਕਰੋਗੇ ਗੱਲ ਨਿਕਲੇਗਾ ਹੱਲ ।

ਕਰਮ ਜੀਤ ਸਿੰਘ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?