ਆਹ ਹੁਣ ਕਮਾਲ ਦੀ ਖਬਰ ਪੰਜਾਬ ਦੇ ਅਕਲੀਆਂ ਤਲਵੰਡੀ ਪਿੰਡ ਦੀ ਐ.. ਜਿੱਥੇ ਕੀ ਹੋਇਆ… ਰਮਨਦੀਪ ਸਿੰਘ ਨਾਂ ਦਾ ਕਿਸਾਨ ਐ… ਓਹਦੇ ਘਰਵਾਲੀ ਬੀਬੀ ਵੀਰਪਾਲ ਕੌਰ ਕੋਲ ਜੁਆਕ ਹੋਣ ਆਲ਼ਾ ਸੀ… ਓਹਨੇ ਘਰਦੀ ਨੂੰ ਹਸਪਤਾਲ਼ ਦਾਖਲ ਕਰਾਤਾ.. ਵੀਰਪਾਲ ਕੌਰ ਨੇ ਦੋ ਜੌੜੀਆਂ ਕੁੜੀਆਂ ਨੂੰ ਜਨਮ ਦਿੱਤਾ… ਪਹਿਲਾਂ ਵੀ ਇੱਕ ਕੁੜੀ ਸੀ ਓਹਨਾਂ ਦੇ.. ਦੋ ਜੌੜੀਆਂ ਹੁਣ ਹੋਗੀਆਂ… ਪਰ ਜਨਮ ਦੇਣ ਤੋਂ ਬਾਦ ਵੀਰਪਾਲ ਦੇ ਪਿਸ਼ਾਬ ਨਲੀ ਚ ਬਲੌਕੇਜ ਹੋਗੀ.. ਸਰੀਰ ਚ ਇਨਫੈਕਸ਼ਨ ਫੈਲੀ.. ਤੇ ਬੀਬੀ ਧੀਆਂ ਨੂੰ ਜਨਮ ਦੇਕੇ ਏਸ ਜੱਗ ਤੋਂ ਤੁਰਗੀ…
ਹੁਣ ਕੀ ਹੋਇਆ… ਬੀਬੀ ਦੇ ਘਰਵਾਲੇ ਰਮਨਦੀਪ ਸਿੰਘ ਨੇ ਪੰਜ ਕਿੱਲੇ ਨਰਮਾ ਬੀਜਿਆ ਹੋਇਆ ਸੀ… ਪਹਿਲਾਂ ਹਸਪਤਾਲ਼ ਚ ਰਹਿਣ ਕਰਕੇ… ਫੇਰ ਘਰਵਾਲੀ ਦੀ ਮੌਤ… ਤਿੰਨ ਧੀਆਂ… ਏਹ ਸਬ ਨੇ ਰਮਨਦੀਪ ਨੂੰ ਐਹਜਾ ਉਲਝਾਇਆ ਕਿ ਖੇਤ ਨਰਮਾ ਵੇਖਣ ਦਾ ਨਾਂ ਸਮਾਂ ਲੱਗਾ… ਨਾਂ ਸ਼ਾਇਦ ਜੀਅ ਕੀਤਾ ਹੋਣਾ… ਨਤੀਜੇ ਵਜੋਂ ਨਰਮੇ ਚ ਬਹੁਤ ਕੱਖ ਕੰਡਾ ਉੱਗ ਪਿਆ.. ਘਰਵਾਲੀ ਕੋਲੋਂ ਚਲੇ ਗਈ… ਹੁਣ ਫਸਲ ਵੀ ਜਾ ਰਹੀ ਸੀ…
ਪਰ ਪਿੰਡ ਦੇ ਲੋਕ ਏਹ ਸਭ ਵੇਖ ਰਹੇ ਸੀ… ਓਹਨਾਂ ਸਾਰੇ ਪਿੰਡ ਦਾ ਕੱਠ ਕੀਤਾ.. ਤੇ ਕਮਾਲ ਦਾ ਫੈਸਲਾ ਕੀਤਾ… ਕਿ ਜਾਤ ਪਾਤ ਤੋਂ ਉੱਤੇ ਉੱਠਕੇ ਹਰੇਕ ਘਰ ਚੋਂ ਇੱਕ ਇੱਕ ਦੋ ਦੋ ਬੰਦੇ ਬੀਬੀਆਂ ਸਭ ਕੱਠੇ ਹੋਏ… ਕਹੀਆਂ ਚੱਕੀਆਂ.. ਸਾਰੇ ਪਿੰਡ ਨੇ ਰਲ਼ਕੇ ਨਰਮੇ ਦੇ ਪੰਜ ਕਿਲਿਆਂ ਚੋਂ ਘੰਟਿਆਂ ਚ ਕੱਖ ਕੱਢਤਾ… ਓਥੇ ਖੇਤ ਵਿੱਚ ਈ ਲੰਗਰ ਤਿਆਰ ਕਰਕੇ ਸਭਨੇ ਛਕਿਆ..ਰਮਨਦੀਪ ਨੂੰ ਹੌਸਲਾਂ ਦਿੱਤਾ ਬੀ ਏਸ ਦੁੱਖ ਦੀ ਘੜੀ ਚ ਤੇਰੇ ਨਾਲ ਆਂ..ਜੋ ਸਰਿਆ ਜਰੂਰ ਕਰਾਂਗੇ… ਤੇ ਨਾਲ਼ ਬਾਕੀ ਪੰਜਾਬ ਨੂੰ ਸਨੇਹਾ ਲਾਤਾ ਬੀ ਆਪਸ ਚ ਪਿਆਰ ਬਣਾਕੇ ਰੱਖੋ.. ਰਲ ਮਿਲ਼ ਕੇ ਰਹੋ… ਧਰਮਾਂ ਜਾਤਾਂ ਦੇ ਨਾਂ ਤੇ ਲੜੌਣ ਆਲ਼ੇ ਲੀਡਰਾਂ ਮਗਰ ਲੱਗਕੇ ਮੋਹ ਦੀਆਂ ਸਾਂਝਾ ਨਾਂ ਤੋੜੋ… ਪਿਆਰ ਤੇ ਏਕੇ ਈ ਬਰਕਤਾਂ ਹੁੰਦੀਆਂ ਨੇ…!!!!!
Author: Gurbhej Singh Anandpuri
ਮੁੱਖ ਸੰਪਾਦਕ