ਇਸ ਸੰਸਾਰ ਵਿੱਚ ਜੋ ਆਇਆ ਹੈ ਉਸਨੇ ਇਕ ਦਿਨ ਚਲੇ ਜਾਣਾ ਹੈ ਪਰ ਕੁੱਝ ਐਸੀਆਂ ਰੂਹਾਂ ਹੁੰਦੀਆਂ ਹਨ ਜਿਹਨਾਂ ਦੇ ਤੁਰ ਜਾਣ ਮਗਰੋਂ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਹੈ। ਜਿਵੇਂ ਕਿ ਕਰਤਾਰਪੁਰ ਤੋਂ ਉੱਘੇ ਸਮਾਜਸੇਵੀ ਸਵ: ਸ. ਹਰਜੀਤ ਸਿੰਘ ਸਤ ਕਰਤਾਰ ਵਾਲਿਆਂ ਦੀਆਂ ਸਮਾਜ ਪ੍ਰਤੀ ਦਿੱਤੀਆਂ ਨਿਸ਼ਕਾਮ ਸੇਵਾਵਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਪੇਸ਼ੇ ਤੋਂ ਨਾਮਵਰ ਫਰਨੀਚਰ ਦੇ ਕਾਰੋਬਾਰੀ ਸਤ ਕਰਤਾਰ ਇੰਟਰਪ੍ਰਾਈਜਜ਼, ਵਿਸ਼ਵਕਰਮਾ ਮਾਰਕਿਟ ਕਰਤਾਰਪੁਰ ਦੇ ਮਾਲਕ ਸ. ਹਰਜੀਤ ਸਿੰਘ ਜੀ ਦੀ ਗੱਲ ਕਰੀਏ ਤਾਂ ਇਹਨਾਂ ਦਿਆਂ ਯਤਨਾਂ ਸਕਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਕਾਲ ਗੜ ਸਾਹਿਬ ਵਿਖੇ ਅਕਾਲ ਚੈਰੀਟੇਬਲ ਟਰੱਸਟ ਬਣਾਈ ਗਈ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਇਸ ਟਰੱਸਟ ਦੇ ਚੇਅਰਮੈਨ ਬਣਾਇਆ ਗਿਆ। ਇਸ ਬਣੀ ਅਕਾਲ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ ਇਕ ਫਰੀ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ ਗਈ। ਜਿਸਦਾ ਸ਼ਹਿਰਵਾਸੀਆਂ ਤੋਂ ਇਲਾਵਾ ਲਾਗਲੇ ਪਿੰਡਾਂ ਨੂੰ ਵੀ ਬਹੁਤ ਲਾਭ ਮਿਲਿਆ। ਕੁੱਝ ਸਮਾਂ ਪਾ ਕੇ ਸ. ਹਰਜੀਤ ਸਿੰਘ ਜੀ ਨੇ ਰੋਟਰੀ ਕਲੱਬ ਜਲੰਧਰ ਨਾਲ ਮਿਲਕੇ ਦਰਜਨਾਂ ਕੈਂਪ ਇਸ ਡਿਸਪੈੰਸਰੀ ਵਿੱਚ ਲਗਾਵਾਏ ਅਤੇ ਕਈ ਲੋੜਵੰਦਾਂ ਲਈ ਇਕ ਮਸੀਹਾ ਬਣਕੇ ਸਾਬਿਤ ਹੋਏ। ਕਿਉਂਕਿ ਇਹਨਾਂ ਨੇ ਰੋਟਰੀ ਕਲੱਬ ਨਾਲ ਮਿਲ ਕੇ ਕਈ ਲੋੜਵੰਦਾਂ ਦੇ ਲੱਖਾਂ ਰੁਪਏ ਦੇ ਹੋਣ ਵਾਲੇ ਆਪਰੇਸ਼ਨ ਬਿਲਕੁੱਲ ਮੁਫ਼ਤ ਕਰਵਾਏ। ਸਿਆਸਤ ਤੋਂ ਕੋਹਾਂ ਦੂਰ ਸ. ਹਰਜੀਤ ਸਿੰਘ ਗੁਰੂ ਘਰ ਨਾਲ ਦਿਲੋਂ ਜੁੜੇ ਸਨ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਦੇ ਵੀ ਚੇਅਰਮੈਨ ਸਨ। ਜਿੱਥੇ ਇਹ ਸਮਾਜਸੇਵਾ ਵਿੱਚ ਮੋਢੀ ਸਨ ਉੱਥੇ ਆਪਣੇ ਪਰਿਵਾਰ ਦੇ ਮੁਖੀ ਵਜੋਂ ਆਪਣੇ ਬੱਚਿਆਂ ਨੂੰ ਉੱਚੇਰੀ ਸਿੱਖਿਆ ਦਿਵਾ ਕੇ ਆਪਣੇ ਪੈਰਾਂ ਤੇ ਖੜੇ ਕੀਤਾ। ਇਹਨਾਂ ਨੇ ਆਪਣੇ ਹੱਥੀਂ ਆਪਣੀ ਬੇਟੀ ਅਤੇ ਦੋਵੇਂ ਬੇਟਿਆਂ ਦਾ ਅਨੰਦ ਕਾਰਜ ਕਰਵਾ ਕੇ ਆਪਣੀ ਇਹ ਵੀ ਜਿੰਮੇਵਾਰੀ ਪੂਰੀ ਤਰ੍ਹਾਂ ਨਿਭਾਈ। ਪਰ ਰੱਬ ਦਾ ਭਾਣਾ ਸੀ ਇਹਨਾਂ ਦੇ ਪਰਿਵਾਰ ਨੂੰ ਮੰਨਣਾ ਪਿਆ ਜੋ 22 ਅਗਸਤ 2020 ਨੂੰ ਇਕ ਛੋਟੀ ਜਿਹੀ ਬਿਮਾਰੀ ਹੀ ਇਹਨਾਂ ਨੂੰ ਸਦਾ ਲਈ ਪਰਿਵਾਰ ਤੋਂ ਵੱਖ ਕਰ ਗਈ। ਜਿਸ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਤੇ ਅਕਸਰ ਵੇਖਣ ਵਿੱਚ ਆਉੰਦਾ ਹੈ ਕਿ ਪਰਿਵਾਰ ਵਾਲੇ ਹਰ ਪਲ ਕਿਸੇ ਨਾ ਕਿਸੇ ਗੱਲ ਤੇ ਇਹਨਾਂ ਨੂੰ ਯਾਦ ਕਰਕੇ ਇਹਨਾਂ ਦੀ ਕਦੇ ਨਾ ਪੂਰੀ ਹੋਣ ਵਾਲੀ ਕਮੀ ਨੂੰ ਮਹਿਸੂਸ ਕਰਦੇ ਨਜ਼ਰ ਆਉਂਦੇ ਹਨ। ਵਾਹਿਗੁਰੂ ਜੀ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ ਜੀ।
ਭੁਪਿੰਦਰ ਸਿੰਘ ਮਾਹੀ
ਇੰਚਾਰਜ ਦੋਆਬਾ ਜ਼ੋਨ
ਨਜ਼ਰਾਨਾ ਨਿਊਜ਼ ਅਤੇ ਨਜ਼ਰਾਨਾ ਟੀ.ਵੀ.
Author: Gurbhej Singh Anandpuri
ਮੁੱਖ ਸੰਪਾਦਕ