ਕਰਤਾਰਪੁਰ 22 ਅਗਸਤ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਨੂੰ ਵੇਖਦਿਆਂ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਨੂੰ ਅਮਲੀ ਜਾਮਾ ਤਾਂ ਪਹਿਣਾਇਆ ਗਿਆ ਹੈ ਪਰ ਸਰਕਾਰੀ ਬੱਸਾਂ ਵਾਲੇ ਡਰਾਈਵਰ ਦੂਰੋਂ ਹੀ ਔਰਤਾਂ ਨੂੰ ਵੇਖ ਕੇ ਬੱਸਾਂ ਭਜਾਉੰਦੇ ਅਕਸਰ ਨਜ਼ਰ ਆਉਂਦੇ ਹਨ। ਜਿਸ ਦੇ ਚਲਦਿਆਂ ਅੱਜ ਰੱਖੜੀ ਦਾ ਤਿਉਹਾਰ ਹੋਣ ਕਰਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਲਈ ਆਪਣੇ ਪੇਕੇ ਘਰ ਜਾਣ ਲਈ ਬੱਸਾਂ ਦੀ ਉਡੀਕ ਵਿੱਚ ਘੰਟਿਆਂ ਬੱਦੀ ਬਸ ਸਟੈਂਡ ਦੇ ਖੜੀਆਂ ਨਜ਼ਰ ਆ ਰਹੀਆਂ ਸਨ।
ਇਸ ਮੌਕੇ ਬੱਸਾਂ ਦਾ ਇੰਤਜਾਰ ਕਰਦੀਆਂ ਔਰਤਾਂ ਨੇ ਦੱਸਿਆ ਕਿ ਸਰਕਾਰੀ ਬੱਸਾਂ ਵਾਲੇ ਦੂਰ ਤੋਂ ਹੀ ਵੇਖ ਕੇ ਸਵਾਰੀਆਂ ਉਤਾਰ ਕੇ ਚਲੇ ਜਾਂਦੇ ਹਨ ਤੇ ਸਿਰਫ਼ ਬੰਦਿਆਂ ਨੂੰ ਹੀ ਬੱਸਾਂ ਵਿੱਚ ਚੜਾਇਆ ਜਾਂਦਾ ਹੈ। ਲੋਕਾਂ ਨੇ ਕੈਪਟਨ ਸਾਬ ਨੂੰ ਅਪੀਲ ਕੀਤੀ ਕਿ ਜੇ ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਇਸਨੂੰ ਪੂਰੀ ਤਰਾਂ ਲਾਗੂ ਵੀ ਕੀਤਾ ਜਾਵੇ ਅਤੇ ਹਰੇਕ ਬਸ ਸਟਾਪ ਤੇ ਸਰਕਾਰੀ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ ਅਤੇ ਔਰਤਾਂ ਨੂੰ ਬੱਸਾਂ ਵਿੱਚ ਨਾ ਚੜਾਉਣ ਵਾਲਿਆ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਧਾਰ ਕਾਰਡ ਵਿਖਾ ਕੇ ਸਫ਼ਰ ਕਰਨ ਵਾਲੀਆਂ ਅੌਰਤਾਂ ਤੋਂ ਪਾਸਾ ਵੱਟਣ ਵਾਲੇ ਡਰਾਇਵਰਾਂ ਨੂੰ ਸਬਕ ਮਿਲ ਸਕੇ।
Author: Gurbhej Singh Anandpuri
ਮੁੱਖ ਸੰਪਾਦਕ