ਸ਼ਾਹਪੁਰਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਚ ਆਵਾਰਾ ਪਸ਼ੂਆਂ ਨੂੰ ਲੈ ਕੇ ਆਏ ਦਿਨ ਮੁਸ਼ਕਿਲ ਬਣੀ ਰਹਿੰਦੀ ਹੈ ਜਿਸਦੇ ਚਲਦਿਆਂ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿਚ ਕਦੀ ਮਨੁੱਖ ਤੇ ਕਦੀ ਪਸ਼ੂ ਦਾ ਨੁਕਸਾਨ ਹੁੰਦਾ ਰਹਿੰਦਾ ਹੈ ਉੱਥੇ ਹੀ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ ਚਲਦਿਆਂ ਜੁਗਿਆਲ ਕਲੋਨੀ ਚ ਖੁੱਲ੍ਹੇ ਪਏ ਸੀਵਰੇਜ ਹੋਲ ਵੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਰਣਜੀਤ ਸਾਗਰ ਡੈਮ ਜੁਗਿਆਲ ਕਲੋਨੀ ਵਿੱਚ ਬਣੇ ਸੀਵਰੇਜ ਦੇ ਹੋਲ ਜੋ ਕਿ ਡੈਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਕਈ ਥਾਵਾਂ ਤੋਂ ਖੁੱਲ੍ਹੇ ਪਏ ਹੋਏ ਹਨ ਜਿਸ ਵਿਚ ਇਕ ਗਉ ਡਿੱਗ ਗਈ ਜਦੋਂ ਇਸ ਬਾਰੇ ਉਥੋਂ ਗੁਜ਼ਰ ਰਹੇ ਵਿਅਕਤੀ ਨੇ ਦੇਖਿਆ ਤਾਂ ਉਸ ਨੇ ਮੌਕੇ ਤੇ ਹੀ ਆਰਐਸਡੀ ਯੂਥ ਕਲੱਬ ਨੂੰ ਸੰਪਰਕ ਕਰ ਇਸ ਬਾਰੇ ਦੱਸਿਆ ਪਤਾ ਲੱਗਣ ਤੇ ਆਰ ਐਸ ਡੀ ਯੂਥ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਰਿੰਕੂ ਭਾਰਤੀ ਮਜ਼ਦੂਰ ਸੰਘ ਦੇ ਵਿਭਾਗ ਪ੍ਰਮੁੱਖ ਓ ਪੀ ਵਰਮਾ ਤੇ ਐਡਵੋਕੇਟ ਸਿਮਰਨਜੀਤ ਕੌਰ ਨੇ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਨੂੰ ਦੇਖਿਆ ਜਿੱਥੇ ਆਰਐੱਸਡੀ ਯੂਥ ਕਲੱਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਰਿੰਟੂ ਨੇ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਜਿਸ ਮਗਰੋਂ ਉੱਥੇ ਇੱਕ ਜੇਸੀਬੀ ਤੇ ਰੱਸੀ ਮੰਗਵਾਈ ਗਈ ਜਿਸ ਤੋਂ ਬਾਅਦ ਗਊ ਨੂੰ ਹੋਲ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਕਾਫ਼ੀ ਯਤਨਾਂ ਦੇ ਬਾਅਦ ਗਊ ਨੂੰ ਸੁਰੱਖਿਅਤ ਹੋਲ ਵਿੱਚੋਂ ਬਾਹਰ ਕੱਢਿਆ ਗਿਆ ਉੱਥੇ ਹੀ ਸਥਾਨਿਕ ਲੋਕਾਂ ਨੇ ਦੱਸਿਆ ਕਿ ਗਊ ਨੂੰ ਦੇਖ ਕੇ ਲੱਗਦਾ ਸੀ ਕਿ ਗਊ ਦੋ ਤਿੰਨ ਦਿਨਾਂ ਤੋਂ ਹੋਲ ਵਿੱਚ ਡਿੱਗੀ ਹੋਈ ਹੈ ਤੇ ਭੁੱਖੀ ਹੈ ਇੱਥੇ ਜ਼ਿਕਰਯੋਗ ਹੈ ਕਿ ਜੁਗਿਆਲ ਕਲੋਨੀ ਚ ਬਹੁਤ ਥਾਵਾਂ ਤੇ ਸੀਵਰੇਜ ਹੋਲ ਖੁੱਲ੍ਹੇ ਪਏ ਹਨ ਤੇ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਗਈਆਂ ਹਨ ਪਰ ਡੈਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਸਥਾਨਿਕ ਲੋਕਾਂ ਨੇ ਮੰਗ ਕੀਤੀ ਕਿ ਜੁਗਿਆਲ ਕਾਲੋਨੀ ਚ ਖੁੱਲ੍ਹੇ ਪਏ ਸੀਵਰੇਜ ਨੂੰ ਜਲਦ ਢਕਿਆ ਜਾਵੇ ਇਸ ਮੌਕੇ ਆਰ ਐਸ ਡੀ ਯੂਥ ਕਲੱਬ ਦੇ ਮੈਂਬਰਾਂ ਦੇ ਨਾਲ ਅਧਿਕਾਰੀ ਐਮ ਐਸ ਗਿੱਲ ਐਸਡੀਓ ਸਰਦਾਰ ਹਰ�
Author: Gurbhej Singh Anandpuri
ਮੁੱਖ ਸੰਪਾਦਕ