ਸ਼ਾਹਪੁਰ ਕੰਢੀ 28 ਅਗਸਤ ( ਸੁੱਖਵਿੰਦਰ ਜੰਡੀਰ ) ਪਠਾਨਕੋਟ ਦੇ ਵਾਰਡ ਨੰਬਰ 12 ਸ਼ਿਵ ਵਿਹਾਰ ਕਾਲੋਨੀ ਵਿਚ ਵਾਰਡ ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਪੀਣ ਦੇ ਪਾਣੀ ਦੀ ਮੁਸ਼ਕਲ ਦਾ ਵਾਰਡ ਦੇ ਪਾਰਸ਼ਦ ਬਲਵਿੰਦਰ ਜੋਤੀ ਵੱਲੋਂ ਵਾਰਡ ਵਿਚ ਟਿਊਬਵੈੱਲ ਦੇ ਕੰਮ ਨੂੰ ਸ਼ੁਰੂ ਕਰਵਾ ਕੇ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਪੀਣ ਦੇ ਪਾਣੀ ਦੀ ਮੁਸ਼ਕਲ ਨਾਲ ਜੂਝਣਾ ਪੈ ਰਿਹਾ ਸੀ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਆਪਣੀ ਇਸ ਮੁਸ਼ਕਿਲ ਨੂੰ ਲੈ ਕੇ ਵਾਰਡ ਦੇ ਪਾਰਸ਼ਦ ਬਲਵਿੰਦਰ ਜੋਤੀ ਨੂੰ ਮਿਲੇ ਜਿੱਥੇ ਪਾਰਸ਼ਦ ਬਲਵਿੰਦਰ ਜੋਤੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੇ ਪੀਣ ਦੀ ਪਾਣੀ ਦੀ ਮੁਸ਼ਕਲ ਦਾ ਹੱਲ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਦੇ ਵਾਰਡ ਵਿਚ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਉੱਥੇ ਹੀ ਗੱਲਬਾਤ ਕਰਦਿਅਾਂ ਪਾਰਸ਼ਦ ਬਲਵਿੰਦਰ ਜੋਤੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਵਾਰਡ ਦੇ ਲੋਕਾਂ ਨੂੰ ਆ ਰਹੀ ਪੀਣ ਦੇ ਪਾਣੀ ਦੀ ਮੁਸ਼ਕਲ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਮੁਸ਼ਕਲ ਨੂੰ ਲੈ ਕੇ ਵਿਧਾਇਕ ਅਮਿਤ ਵਿੱਜ ਤੇ ਮੇਅਰ ਪੰਨਾ ਲਾਲ ਭਾਟੀਆ ਨਾਲ ਗੱਲਬਾਤ ਕੀਤੀ ਤੇ ਅੱਜ ਵਿਧਾਇਕ ਤੇ ਮੇਅਰ ਦੇ ਸਹਿਯੋਗ ਨਾਲ ਉਨ੍ਹਾਂ ਦੇ ਵਾਰਡ ਵਿਚ ਟਿਊਬਵੈੱਲ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਮੌਕੇ ਉਨ੍ਹਾਂ ਵਿਧਾਇਕ ਤੇ ਮੇਅਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਅਮਿਤ ਵਿਜ ਲਗਾਤਾਰ ਸ਼ਹਿਰ ਪਠਾਨਕੋਟ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪਠਾਨਕੋਟ ਦੇ ਹਰ ਵਾਰਡ ਦਾ ਵਿਕਾਸ ਹੋ ਰਿਹਾ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਵੀ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾਰੀ ਹਨ ਤੇ ਜੋ ਕੁਝ ਕੰਮ ਅਜੇ ਤਕ ਵਾਰਡ ਵਿਚ ਨਹੀਂ ਹੋਏ ਉਨ੍ਹਾਂ ਨੂੰ ਵੀ ਜਲਦ ਹੀ ਕਰਵਾਇਆ ਜਾਏਗਾ ਇਸ ਮੌਕੇ ਉਥੇ ਮੌਜੂਦ ਵਾਰਡ ਵਾਸੀਆਂ ਵੱਲੋਂ ਵਿਧਾਇਕ ਅਮਿਤ ਵਿਜ ਮੇਅਰ ਪੰਨਾ ਲਾਲ ਭਾਟੀਆ ਦੇ ਨਾਲ ਨਾਲ ਪਾਰਸ਼ਦ ਬਲਵਿੰਦਰ ਜੋਤੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ
Author: Gurbhej Singh Anandpuri
ਮੁੱਖ ਸੰਪਾਦਕ