36 Views
ਸ਼ਾਹਪੁਰ ਕੰਢੀ 5 ਸਤੰਬਰ ( ਸੁੱਖਵਿੰਦਰ ਜੰਡੀਰ ) ਹਲਕਾ ਸੁਜਾਨਪੁਰ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ ਵਲੋਂ ਆਪਣੀ ਟੀਮ ਦੇ ਨਾਲ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ 2022 ਦੀਆਂ ਆ ਰਹੀਆਂ ਚੋਣਾਂ ਦੇ ਸਬੰਧ ਵਿੱਚ ਖਾਸ ਗੱਲਬਾਤ ਕੀਤੀ ਗਈ , ਠਾਕੁਰ ਅਮਿੰਤ ਮਿੰਟੂ ਨੇ ਕਿਹਾ ਕੀ ਸਰਦਾਰ ਪਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਹੀ ਨਹੀਂ ਪਠਾਨਕੋਟ ਸੁਜਾਨਪੁਰ ਹਲਕੇ ਦੇ ਵੀ ਕਾਫ਼ੀ ਕੰਮ ਕਰਵਾਏ ਹਨ, ਉਨਾ ਕਿਹਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਹਲਕੇ ਦੇ ਲੋਕਾਂ ਦਾ ਅੱਜ ਵੀ ਦਿਲੋਂ ਪਿਆਰ ਹੈ, ਅਮਿਤ ਮੰਟੂ ਨੇ ਸੁਜਾਨਪੁਰ ਹਲਕੇ ਨੂੰ ਆ ਰਹੀਆਂ, ਮੁਸ਼ਕਲਾਂ ਬੈਰਾਜ ਉਸਤੀ ਪਰਵਾਰਾਂ ਨੂੰ ਇਨਸਾਫ ਦੇਣਾ , ਮਕਤੇਸ਼ਵਰ ਧਾਮ ਦਾ ਮਸਲਾ ਅਤੇ ਹੋਰ ਜਰੂਰੀ ਮਸਲਿਆਂ ਦੇ ਸਵੰਧ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ , ਇਸ ਮੌਕੇ ਤੇ ਅਮਿਤ ਮੰਟੂ ਦੇ ਨਾਲ ਨਾਲ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਆਗੂ ਵੀ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ