ਅੰਤਿਮ ਸੰਸਕਾਰ 28 ਸਤੰਬਰ (ਮੰਗਲਵਾਰ) ਸਵੇਰੇ 11 ਵਜੇ ਹੋਵੇਗਾ
ਆਦਮਪੁਰ- (ਮਨਪ੍ਰੀਤ ਕੌਰ) ਬਲਾਕ ਪੰਚਾਇਤ ਦਫਤਰ ਆਦਮਪੁਰ ਵਿਖੇ ਤਾਇਨਾਤ ਪੰਚਾਇਤ ਅਫ਼ਸਰ ਸੰਦੀਪ ਮਾਹੀ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦ ਉਹਨਾਂ ਦੇ ਪਿਤਾ ਨੰਬਰਦਾਰ ਸ਼੍ਰੀ ਚਰਨ ਦਾਸ ਮਾਹੀ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਪੰਜ ਤੱਤਾਂ ਵਿਚ ਲੀਨ ਹੋ ਗਏ,ਉਹਨਾਂ ਦੇ ਪਰਿਵਾਰਕ ਸੰਬੰਧਾਂ ਵਿਚਲੇ ਦੋਸਤਾਂ ਮਨਮੋਹਨ ਸਿੰਘ ਬਾਬਾ,ਬਲਬੀਰ ਸਿੰਘ ਅਟਵਾਲ,ਤਰਨਜੋਤ ਸਿੰਘ ਖਾਲਸਾ ਨੇ ਦਸਿਆ ਕਿ ਸ਼੍ਰੀ ਮਾਹੀ ਨੂੰ ਕੁੱਝ ਦਿਨ ਪਹਿਲਾਂ ਅਚਾਨਕ ਅਧਰੰਗ ਦਾ ਅਟੈਕ ਆਇਆ ਜਿਸਤੇ ਉਹਨਾਂ ਨੂੰ ਜਲੰਧਰ ਦੇ ਇਕ ਨਿੱਜੀ ਅਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿਥੇ ਉਹਨਾਂ 26 ਸਤੰਬਰ ਨੂੰ ਸ਼ਾਮ 8:30 ਦੇ ਕਰੀਬ ਆਖਰੀ ਸਾਹ ਲਏ, ਉਹਨਾਂ ਦਾ ਅੰਤਿਮ ਸੰਸਕਾਰ ਭੋਗਪੁਰ ਬਲਾਕ ਦੇ ਜੱਦੀ ਪਿੰਡ ਲੜੋਈ ਵਿਖੇ 28 ਸਤੰਬਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ।ਇਸ ਦੁੱਖ ਦੀ ਘੜੀ ਵਿੱਚ ਸਮੁੱਚੇ ਦਫ਼ਤਰੀ ਸਟਾਫ ਤੋਂ ਇਲਾਵਾ ਇਲਾਕੇ ਦੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਉਹਨਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Author: Gurbhej Singh Anandpuri
ਮੁੱਖ ਸੰਪਾਦਕ