ਕਰਤਾਰਪੁਰ 1 ਅਕਤੂਬਰ (ਭੁਪਿੰਦਰ ਸਿੰਘ ਮਾਹੀ): ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਨੇ ਅੱਜ ਕਰਤਾਰਪੁਰ ਦੇ ਪ੍ਰਸਿੱਧ ਸਮਾਜਸੇਵੀ ਮਕੱੜ ਪਰਿਵਾਰ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਰਤਾਰਪੁਰ ਦੇ ਬਾਰ੍ਹਵੀਁ ਸ਼੍ਰੇਣੀ ਦੇ 12 ਵਿਦਿਆਰਥੀਆਂ ਨੂੰ 2100 ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਵਿਦਿਆ ਸਹਾਇਤਾ ਚੈੱਕ ਵੰਡੇ ਅਤੇ ਮਕੱੜ ਪਰਿਵਾਰ ਵੱਲੋਂ ਹੀ ਵਿਦਿਆਰਥੀਆਂ ਨੂੰ ਵਰਦੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸਰਬਜੀਤ ਸਿੰਘ ਮਕੱੜ ਅਤੇ ਸਿਮਰਨਪ੍ਰੀਤ ਮਕੱੜ ਵੱਲੋਂ ਹੋਸ਼ਿਆਰ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ, ਸਕੂਲ ਪ੍ਰਿੰਸੀਪਲ ਨਵਤੇਜ ਸਿੰਘ ਬੱਲ ਅਤੇ ਸਕੂਲ ਸਟਾਫ ਨੇ ਮਕੱੜ ਪਰਿਵਾਰ ਦੇ ਸਰਬਜੀਤ ਸਿੰਘ ਮਕੱੜ, ਮਨਜੀਤ ਕੌਰ ਮਕੱੜ, ਸਿਮਰਨਜੀਤ ਸਿੰਘ ਮਕੱੜ, ਮਨਿੰਦਰਜੀਤ ਸਿੰਘ ਮਕੱੜ, ਸਿਮਰਨਪ੍ਰੀਤ ਮਕੱੜ, ਰੋਹਿਨੀ ਵਾਲੀਆ ਮਕੱੜ ਦਾ ਇਸ ਨੇਕੀ ਦੇ ਕੰਮ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਨਵਤੇਜ ਸਿੰਘ ਬੱਲ, ਸਰਬਜੀਤ ਸਿੰਘ ਮਕੱੜ, ਸਿਮਰਨਪ੍ਰੀਤ ਮਕੱੜ, ਮਾਸਟਰ ਅਮਰੀਕ ਸਿੰਘ, ਲੈਕ: ਅਜੈ ਵਾਹਰੀ, ਲੈਕ: ਕੁਲਦੀਪ ਕੌਰ, ਅਨਹਦ ਪੁਰੀ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ, ਅਮਨਦੀਪ ਕੌਰ ਅਤੇ ਸਕੂਲ ਸਟਾਫ ਹਾਜ਼ਰ ਸੀ।
Author: Gurbhej Singh Anandpuri
ਮੁੱਖ ਸੰਪਾਦਕ