‘ ਭੱਟ ਵਹੀ ਭਾਦਸੋਂ ‘ ਪਰਗਨਾ ਥਾਨੇਸਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਖਰੀ ਸ਼ਬਦ ਅੰਕਿਤ ਹਨ
” ਗੁਰੂ ਹਰਿਕ੍ਰਿਸ਼ਨ ਜੀ ਮਹਲ ਅਠਮਾ ਬੇਟਾ ਹਰਿਰਾਏ ਜੀ ਕਾ….ਸੰਮਤ ਸਤਰਾ ਸੈ ਇਕੀਸ ਚੇਤਰ ਮਾਸੇ ਸੁਦੀ ਚਉਦਸ, ਬੁੱਧਵਾਰ ਕੇ ਦਿਹੁ ਦੀਬਾਨ ਦਰਗਹ ਮਲ ਸੇ ਬਚਨ ਕੀਆ: ” ਗੁਰਿਆਈ ਕੀ ਸਾਮਗ੍ਰੀ ਲੈ ਆਉ।” ਹੁਕਮਿ ਪਾਏ ਦੀਬਾਨ ਜੀ ਲੈ ਆਏ। ਸਤਿਗੁਰਾਂ ਇਸੇ ਹਾਥ ਛੁਹਾਏ ਤੀਨ ਦਫਾ ਦਾਈ ਭੁਜਾ ਹਿਲਾਇ ਧੀਮੀ ਆਬਾਜ ਸੇ ਕਹਾ : ” ਇਸੇ ਬਕਾਲਾ ਨਗਰੀ ਮੇ ਲੇ ਜਾਣਾ । ਪਾਂਚ ਪੈਸੇ ਨਰੀਏਰ ਬਾਬਾ ਤੇਗ ਬਹਾਦਰ ਆਗੇ ਰਾਖ ਹਮਾਰੀ ਤਰਫ਼ ਸੇ ਮਸਤਕ ਟੇਕ ਦੇਣਾ”।
ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਰਾਇਸੀਨਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਮਿਲੇ ਉਪਰੰਤ ਬਾਬਾ ਬਕਾਲਾ ਵਿਖੇ ਆ ਗੲੇ। ਇੱਥੇਂ ਹੀ ਆਪ ਜੀ ਨੂੰ ਅੱਠਵੇਂ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਦੀ ਖ਼ਬਰ ਦੀਵਾਨ ਦਰਗਹ ਮੱਲ ਅਤੇ ਮੁਨਸ਼ੀ ਕਲਿਆਣ ਦਾਸ ਦੇ ਰਾਹੀਂ ਪਹੁੰਚੀ। ਇਸਦੇ ਨਾਲ ਹੀ ਮਾਤਾ ਬੱਸੀ ( ਪਤਨੀ ਬਾਬਾ ਗੁਰਦਿੱਤਾ ਜੀ ) , ਮਾਤਾ ਸੁਲੱਖਣੀ ਜੀ ( ਪਤਨੀ ਗੁਰੂ ਹਰਿਰਾਇ ਜੀ ) , ਚਉਪਤ ਰਾਇ ( ਬੇਟਾ ਪੇਰੇ ਛਿੱਬਰ ਕਾ ) , ਜੇਠਾ ( ਬੇਟਾ ਸਾਈ ਦਾਸ ਜਲਹਾਨੇ ਕਾ ) , ਮਨੀ ਰਾਮ ( ਬੇਟਾ ਮਾਈ ਦਾਸ ਕਾ ) ,ਜਗਤੂ ( ਬੇਟਾ ਪਦਮ ਰਾਮ ਹਜਾਬਤ ਦਾ ) ਆਦਿ ਸਿੱਖਾਂ ਦਾ ਵਫ਼ਦ ੧੧ਅਗਸਤ ੧੬੬੪ ਈ: ਨੂੰ ਆਇਆ ਤੇ ਬਾਬਾ ਗੁਰਦਿੱਤਾ ਜੀ ਨੇ ਸਾਰੀ ਰਸਮ ਨਿਭਾਈ ।
ਲੇਖਕ ਅਨੁਸਾਰ ਗੁਰੂ ਜੀ ਨੇ ਸਪੱਸ਼ਟ ਸ਼ਬਦਾਂ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਲਿਆ ਸੀ।
ਪ੍ਰਚਾਰਕ ਜਗਜੀਤ ਸਿੰਘ ਅਹਿਮਦਪੁਰ
Author: Gurbhej Singh Anandpuri
ਮੁੱਖ ਸੰਪਾਦਕ