ਸ਼ਾਹਪੁਰ ਕੰਢੀ 18 ਮਾਰਚ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਅਮਰਜੀਤ ਸਿੰਘ ਜੰਡੀਰ ਨਾਲ ਬਲਦੇਵ ਸਿੰਘ ਬਾਜਵਾ, ਬਲਜਿੰਦਰ ਸਿੰਘ ਟੀਟੂ, ਦੇਵੀ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ, ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ, ਮੁਲਾਜ਼ਮ ਪਰਵਾਰ ਦੇ ਹਿੱਸੇ ਵਾਂਗ ਖਾਸ ਹਿੱਸਾ ਹੁੰਦਾ ਹੈ, ਉਨ੍ਹਾਂ ਕਿਹਾ ਆਪ ਦੀ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਪਹਿਲ ਦੇ ਤੌਰ ਤੇ ਸੋਚਣਾ ਚਾਹੀਦਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਵਲੋ ਮੁਲਾਜ਼ਮਾਂ ਦਾ ਪੇਂਡੂ ਭੱਤਾ ਕੱਟ ਦਿੱਤਾ ਗਿਆ ਸੀ, ਆਪ ਦੀ ਸਰਕਾਰ ਪੇਂਡੂ ਭੱਤਾ ਮੁਲਾਜ਼ਮਾਂ ਨੂੰ ਦੁਬਾਰਾ ਲਗਾਵੇ, ਇਸ ਦੇ ਸੰਬੰਧ ਵਿੱਚ ਅਮਰਜੀਤ ਸਿੰਘ ਜੰਡੀਰ ਪ੍ਰਧਾਨ ਨੇ ਹਲਕਾ ਸੁਜਾਨਪੁਰ ਆਪ ਦੇ ਇੰਚਾਰਜ ਠਾਕੁਰ ਅਮਿਤ ਮੰਟੂ ਕਿਤੇ ਬਾਹਰ ਹੋਣ ਦੇ ਕਾਰਨ ਮੋਬਾਇਲ ਤੇ ਗੱਲਬਾਤ ਕੀਤੀ ਗਈ ਤਾਂ ਅਮਿਤ ਮੰਟੂ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ, ਉਨ੍ਹਾਂ ਕਿਹਾ ਕੇ ਮੁਲਾਜ਼ਮਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਅਮਿੰਤ ਮੰਟੂ ਨੇ ਕਿਹਾ ਰਣਜੀਤ ਸਾਗਰ ਡੈਮ ਦੇ ਮੁਲਾਜ਼ਮਾ ਦਾ ਇਲਾਕੇ ਦੀ ਕਾਮਯਾਬੀ ਲਈ ਬਹੁਤ ਜ਼ਿਆਦਾ ਸਹਿਯੋਗ ਹੈ ਅਮਿੰਤ ਮੰਟੂ ਨੇ ਕਿਹਾ ਮੁਲਾਜ਼ਮਾਂ ਦੀ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ