17 ਜੁਲਾਈ 2021 (ਨਜ਼ਰਾਨਾ ਨਿਊਜ਼ ਬਿਊਰੋ) ਕਲਗੀਧਰ ਟਰੱਸਟ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਇਪੁਰ ਪੀਰ ਬਖਸ਼ ਵਾਲਾ ਵਿਖੇ ਵਿਦਿਆਰਥੀਆਂ ਦਾ ਇੰਟਰ ਹਾਊਸ ਮੈਥ ਕੁਇੱਜ਼ ਕਰਵਾਇਆ ਗਿਆ। ਇਹ ਕੁਇਜ਼ ਤੀਸਰੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀ। ਇਸ ਵਿੱਚ ਕਰਮਵਾਰ ਅਭੈ,ਅਜੈ,ਅਮੁੱਲ ਅਤੇ ਅਤੁਲ ਹਾਊਸ ਦੇ ਬੱਚਿਆਂ ਨੇ ਭਾਗ ਲਿਆ। ਇਸ ਵਿਚ ਬੱਚਿਆਂ ਕੋਲੋਂ ਉਨ੍ਹਾਂ ਦੇ ਗਣਿਤ ਦੇ ਸਿਲੇਬਸ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਕੁਇਜ਼ ਦੇ ਨਤੀਜੇ ਅਨੁਸਾਰ ਜਮਾਤ ਨੌਵੀਂ ਤੋਂ ਬਾਰਵੀਂ ਵਿੱਚ ਅਭੈ ,ਅਜੈ,ਅਤੁਲ ਹਾਊਸ ਦੇ ਬੱਚਿਆਂ ਨੇ ਕਰਮਵਾਰ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਤੀਸਰੀ ਤੋਂ ਪੰਜਵੀਂ ਜਮਾਤ ਵਿੱਚ ਅਭੈ,ਅਮੁਲ ਅਤੇ ਅਜੈ ਹਾਊਸ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਮਾਤ ਛੇਵੀਂ ਤੋਂ ਅੱਠਵੀਂ ਵਿੱਚ ਅਮੁੱਲ, ਅਜੈ ਅਤੇ ਅਭੈ ਹਾਊਸ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਦੌਰਾਨ ਪਲਕ ਸਿੰਧਰਾ ( ਦਸਵੀਂ ) ਜਪੁਜੀ ਕੌਰ ( ਪੰਜਵੀਂ ) ਅਤੇ ਸਵਰੀਤ ਕੌਰ ( ਅੱਠਵੀਂ ) ਨੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਕੁਇਜ਼ ਦੌਰਾਨ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਉਹਨਾਂ ਨਾਲ ਮੌਜੂਦ ਸਨ। ਉਹਨਾਂ ਨੇ ਬੱਚਿਆਂ ਅਤੇ ਅਧਿਆਪਕਾ ਨਾਲ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ ਅਤੇ ਅਕਾਦਮੀ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਚੁੱਕੇ ਗਏ ਇਸ ਕਦਮ ਦੀ ਸਲਾਘਾ ਕੀਤੀ। ਐਕਟੀਵਿਟੀ ਇੰਚਾਰਜ ਪੱਲਵੀ ਭਾਟੀਆ ਨੇ ਕੁਇਜ਼ ਦਾ ਨਤੀਜਾ ਦਸਦੇ ਹੋਏ ਬੱਚਿਆਂ ਨੂੰ ਵਧਾਈ ਦਿੱਤੀ। ਇਸ ਕੁਇਜ਼ ਦਾ ਆਯੋਜਨ ਬੰਦਨਾ ਠਾਕੁਰ, ਮਨਦੀਪ ਕੁਮਾਰ, ਕੋਮਲਪ੍ਰੀਤ ਕੌਰ ਅਤੇ ਮੈਡਮ ਪ੍ਰਭਜੋਤ ਕੌਰ ਦੁਆਰਾ ਕੀਤਾ ਗਿਆ । ਅਕਾਦਮੀ ਦੇ ਪ੍ਰਿੰਸੀਪਲ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ। ਇਸੇ ਤਰ੍ਹਾਂ ਪੜ੍ਹਾਈ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿੱਥੇ ਅਕਾਲ ਅਕੈਡਮੀ ਘਰ ਬੈਠੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜ ਰਹੀ ਹੈ ਉਥੇ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ ਸਮੇਂ ਤੇ ਇਹੋ ਜਿਹੇ ਮੁਕਾਬਲਿਆਂ ਦਾ ਆਯੋਜਨ ਕਰ ਰਹੀ ਹੈ ਜਿਸ ਰਾਂਹੀ ਬੱਚੇ ਸਕੂਲ ਅਤੇ ਸਕੂਲ ਦੀਆਂ ਗਤੀਵਿਧੀਆਂ ਦੇ ਨਾਲ ਜੁੜੇ ਰਹਿਣਗੇ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਬਣਿਆ ਰਹੇਗਾ ।
Author: Gurbhej Singh Anandpuri
ਮੁੱਖ ਸੰਪਾਦਕ