ਭਾਈ ਇੰਦਰਜੀਤ ਸਿੰਘ ਸਿਰਸੇ ਵਾਲਿਆਂ ਦੇ ਰਾਗੀ ਜੱਥੇ , ਭਾਈ ਭੁਪਿੰਦਰ ਸਿੰਘ ਜੀ ਪ੍ਰੀਤ ਪਾਰਸਮਨੀ ਢਾਡੀ ਜੱਥੇ, ਗੁਰਦੁਆਰਾ ਸਾਹਿਬ ਦੇ ਹਜੂਰੀ ਜੱਥੇ ਦੁਆਰਾ ਸੰਗਤਾਂ ਨੂੰ ਕੀਤਾ ਨਿਹਾਲ।
ਬਰੇਸ਼ੀਆ 1 ਜਨਵਰੀ ( ਦਲਵੀਰ ਸਿੰਘ ਕੈਂਥ ) – ਸਾਲ 2023 ਦੀ ਆਖਰੀ ਸ਼ਾਮ 31 ਦਸੰਬਰ ਨੂੰ ਰਾਤਰੀ ਦੇ ਦੀਵਾਨ ਇਟਲੀ ਦੇ ਗੁਰੂ ਘਰਾਂ ਵਿਚ ਸਜਾਏ ਗਏ, ਬਰੇਸ਼ੀਆ ਦੇ ਪ੍ਰਮੁੱਖ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਵੀ ਨਵੇਂ ਸਾਲ ਨੂੰ ਜੀ ਆਇਆਂ ਆਖਣ ਲਈ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਗੁਰੂ ਘਰ ਦੇ ਹਜੂਰੀ ਜੱਥਾ ਭਾਈ ਚੰਚਲ ਸਿੰਘ, ਭਾਈ ਕੁਲਬੀਰ ਸਿੰਘ ਅਤੇ ਭਾਈ ਤਜਿੰਦਰ ਸਿੰਘ ਦੁਆਰਾ ਕਥਾ ਕੀਰਤਨ ਰਾਹੀਂ ਕੀਰਤਨ ਦੀ ਆਰੰਭਤਾ ਕੀਤੀ ਗਈ,
ਇਸ ਤੋਂ ਬਾਦ ਭਾਈ ਪਰਮਜੀਤ ਸਿੰਘ ਦਾ ਜੱਥਾ, ਭਾਈ ਇੰਦਰਜੀਤ ਸਿੰਘ ਸਿਰਸੇ ਵਾਲਿਆਂ ਦੇ ਰਾਗੀ ਜੱਥੇ ਅਤੇ ਭਾਈ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦੇ ਢਾਡੀ ਜੱਥੇ ਵਲੋਂ ਗੁਰਬਾਣੀ ਅਤੇ ਇਤਿਹਾਸ ਸ੍ਰਵਣ ਕਰਵਾ ਕੇ ਨਵੇਂ ਸਾਲ ਨੂੰ ਜੀ ਆਇਆਂ ਆਖਿਆ ਗਿਆ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਵਿਖੇ ਆਈ ਸਾਧ ਸੰਗਤ ਨੂੰ ਜੀ ਆਇਆਂ ਕਿਹਾ ਗਿਆ ਅਤੇ ਸੰਗਤਾਂ ਦੇ ਪ੍ਰਬੰਧ ਲਈ ਲੰਗਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਅਤੇ ਛੋਲੇ ਪੂਰੀਆਂ ਦੇ ਲੰਗਰਾਂ ਨਾਲ ਨਵੇਂ ਸਾਲ ਨੂੰ ਵੈੱਲ ਕੰਮ ਕੀਤਾ ਗਿਆ, ਰਾਤ ਦੇ 12 ਵੱਜਦੇ ਹੀ ਪੂਰੇ ਇਟਲੀ ਵਿਚ ਆਤਿਸ਼ਬਾਜੀ ਕੀਤੀ ਗਈ, ਬਰੇਸ਼ੀਆ ਵੀ ਰਾਤ ਨੂੰ ਜਗਮੱਗ ਕਰਨ ਲਾ ਦਿੱਤਾ, ਜਿਧਰ ਵੀ ਨਜਰ ਪੈ ਰਹੀ ਸੀ ਉਧਰ ਹੀ ਪਾਟਾਖੇ ਵੱਜ ਰਹੇ ਸਨ।ਭਾਵੇ ਕਿ ਮੌਸਮ ਬਰਸਾਤ ਵਾਲਾ ਸੀ ਫਿਰ ਵੀ ਪਟਾਖਿਆਂ ਵਿਚ ਕਮੀ ਨਹੀਂ ਆਈ ਤੇ ਲੋਕਾਂ ਨੇ ਰੱਜ ਕੇ ਨਵੇਂ ਸਾਲ ਦਾ ਚਾਅ ਮਨਾਇਆ।
ਗੁਰੂ ਘਰ ਵਿਖੇ ਵਿਸ਼ਵ ਦੀ ਤੰਦਰੁਸਤੀ ਤੇ ਪਿਆਰ ਭਾਵਨਾ ਦੀ ਅਰਦਾਸ ਕੀਤਾ ਗਈ, ਵਾਹਿਗੁਰੂ ਕਰੇ ਕਿ ਨਵਾਂ ਸਾਲ 2024 ਖੁਸ਼ੀਆਂ ਵਾਲਾ ਹੋਵੇ, ਵਿਸ਼ਵ ਭਰ ਵਿਚ ਆਪਸੀ ਪਿਆਰ ਮੁਹੱਬਤ ਸ਼ਾਂਤੀ ਬਣੀ ਰਹੇ, ਕੰਮਾਂ ਕਾਰਾਂ ਵਿਚ ਚੜ੍ਹਦੀ ਰਹੇ, ਸੁੱਖ ਦਾ ਚੜੇ੍ਹ ਅਤੇ ਸੁੱਖ ਦਾ ਬੀਤੇ। ਗੁਰੂ ਘਰ ਦੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ ਨੇ ਆਈ ਹੋਈ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਜੱਥਿਆਂ ਦਾ ਧੰਨਵਾਦ ਕੀਤਾ, ਲੰਗਰ ਦੇ ਸੇਵਾਦਾਰਾਂ ਵਲੋ੍ਹਂ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਈ ਅਤੇ ਅਤੁੱਟ ਲੰਗਰ ਵਰਤਾਏ ਗਏ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਜਨਰਲ ਸਕੱਤਰ ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਸਵਰਨ ਸਿੰਘ ਲਾਲੋਵਾਲ, ਭੁਪਿੰਦਰ ਸਿੰਘ ਰਾਵਾਲੀ, ਬਿੱਲਾ ਨੂਰਪੁਰੀ, ਲੱਖਵਿੰਦਰ ਸਿੰਘ ਬਹਿਰਗਾਮ, ਅਮਰੀਕ ਸਿੰਘ ਚੌਹਾਨ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਲੰਗਰ ਦੇ ਸੇਵਾਦਾਰਾਂ ਵਲੋਂ ਵੀ ਸਮੂਹ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਨਵਾਂ ਸਾਲ 2024 ਦੀਆ ਬਹੁਤ ਬਹੁਤ ਮੁਬਾਰਕਾਂ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ
Author: Gurbhej Singh Anandpuri
ਮੁੱਖ ਸੰਪਾਦਕ