ਗੁਰੂਦਵਾਰਾ ਸ਼੍ਰੀ ਜਾਮਨੀ ਸਾਹਿਬ, ਪਿੰਡ ਬਜੀਦਪੁਰ, ਜਿਲ੍ਹਾ ਫ਼ਿਰੋਜ਼ਪੁਰ ਵਿਚ ਸਥਿਤ ਹੈ। ਇਹ ਫਿਰੋਜ਼ਪੁਰ-ਲੁਧਿਆਣਾ ਰੋਡ ਤੇ ਸਥਿਤ ਹੈ, ਜੋ ਫਿਰੋਜ਼ਪੁਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮੁਕਤਸਰ ਸਾਹਿਬ ਦੀ ਲੜਾਈ ਦੇ ਬਾਅਦ ਆਏ ਸਨ। ਇਕ ਜੱਟ ਕਿਸਾਨ ਨੇ ਗੁਰੂ ਸਾਹਿਬ ਦੀ ਗਾਰੰਟੀ ਤੇ ਬ੍ਰਾਹਮਣ ਤੋਂ ਕੁਝ ਪੈਸੇ ਉਧਾਰ ਲਏ। ਪਰ ਉਹਨੇ ਪੈਸੇ ਵਾਪਸ ਨਹੀਂ ਦਿਤੇ ਅਤੇ ਮਰ ਗਿਆ। ਆਪਣੀ ਦੂਜੀ ਜਿੰਦਗੀ ਵਿਚ ਉਹ ਇਕ ਟਿੱਟਰ (ਪੰਛੀ) ਬਣ ਗਿਆ ਅਤੇ ਬ੍ਰਾਹਮਣ ਬਾਜ਼ (ਹੋੱਕ ਪੰਛੀ) ਬਣ ਗਿਆ । ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਉਹਨਾਂ ਨੇ ਬਾਅਜ਼ ਤੋਂ ਟਿੱਟਰ ਪੰਛੀ ਮਾਰਿਆ ਅਤੇ ਉਸ ਮਾਮਲੇ ਵਿਚ ਓਹਨਾਂ ਵਲੋਂ ਦਿੱਤੀਆਂ ਗ੍ਰਾਂਟੀਆਂ ਤੋਂ ਮੁਕਤ ਹੋਏ ਸਨ ।