ਕਵੀਸ਼ਰ ਗੁਰਜੀਤ ਸਿੰਘ ਭੱਠਲ ਨੂੰ ਸਦਮਾ, ਪਿਤਾ ਦਾ ਦਿਹਾਂਤ

11

ਨੌਸ਼ਹਿਰਾ ਪੰਨੂੰਆਂ 10 ਅਗਸਤ (ਡਾਕਟਰ ਜਗਜੀਤ ਸਿੰਘ ਬੱਬੂ) ਪੰਥਕ ਕਵੀਸ਼ਰ ਗਿਆਨੀ ਗੁਰਜੀਤ ਸਿੰਘ ਭੱਠਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ.ਜਗੀਰ ਸਿੰਘ ਭੱਠਲ ਲੰਮੀ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ !

ਵੱਖ ਵੱਖ ਧਾਰਮਿਕ ਅਤੇ ਸਿਆਸੀ ਸ਼ਖਸ਼ੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ । ਸ.ਸੁਖਵਰਸ਼ ਸਿੰਘ ਪੰਨੂੰ ਮੈਂਬਰ ਧਰਮ ਪ੍ਰਚਾਰ ਕਮੇਟੀ ,ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ.ਗੁਰਮਹਾਂਬੀਰ ਸਿੰਘ ਸੰਧੂ ਸਾਬਕਾ ਚੇਅਰਮੈਨ ,ਹਲਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ, ਨਜ਼ਰਾਨਾ ਨਿਊਜ਼ ਦੇ ਮੁੱਖ ਸੰਪਾਦਕ ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ ,ਪ੍ਰਚਾਰਕ ਸਰਬਜੀਤ ਕੌਰ ਅਨੰਦਪੁਰੀ,ਪ੍ਰਚਾਰਕ ਹਰਜੀਤ ਸਿੰਘ ਸੁਲਤਾਨਪੁਰ ਲੋਧੀ ,ਕਵੀਸ਼ਰ ਰਣਜੀਤ ਸਿੰਘ ਚੋਹਲਾ,ਗਿਆਨੀ ਗੁਰਦੇਵ ਸਿੰਘ ਮੁੰਡਾ ਪਿੰਡ , ਪ੍ਰਚਾਰਕ ਸਰਬਜੀਤ ਸਿੰਘ ਢੋਟੀਆੰ, ਪ੍ਰਚਾਰਕ ਸਤਨਾਮ ਸਿੰਘ ਢੋਟੀਆਂ ,ਕਵੀਸ਼ਰ ਗੁਰਜੀਤ ਸਿੰਘ ਵਰਿਆਂਹ ,ਗੁਰੂ ਗੋਬਿੰਦ ਸਿੰਘ ਕਵੀਸ਼ਰੀ ਸਭਾ ਵੱਲੋਂਕਵੀਸ਼ਰ ਭਾਈ ਲਖਮੀਰ ਸਿੰਘ ਮਸਤ ਕਾਹਲਵਾਂ ਵਾਲੇ,
ਕਵੀਸ਼ਰ ਦਵਿੰਦਰ ਸਿੰਘ ਸੁਲਤਾਨਵਿੰਡ,ਕਵੀਸ਼ਰ ਗੁਰਜੀਤ ਸਿੰਘ ਤੱਲੇ,ਸੁੱਚਾ ਸਿੰਘ ਡੇਰਾ ਪਠਾਣਾਂ,ਕਵੀਸ਼ਰ ਸਤਨਾਮ ਸਿੰਘ ਬੱਲੋਵਾਲੀਆ,ਕਵੀਸ਼ਰ ਜਸਬੀਰ ਸਿੰਘ ਮੋਹਲੇਕੇ, ਅਤੇ ਕਵੀਸ਼ਰ ਮੱਸਾ ਸਿੰਘ ਸਭਰਾ ਆਦਿ ਨੇ ਕਵੀਸ਼ਰ ਗੁਰਜੀਤ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਹੈ । ਕਵੀਸ਼ਰ ਗੁਰਜੀਤ ਸਿੰਘ ਭੱਠਲ ਨੇ ਜਾਣਕਾਰੀ ਦੇੰਦਿਆਂ ਦੱਸਿਆ ਕਿ ਪਿਤਾ ਜੀ ਦੇ ਨਮਿੱਤ ਅਖੰਡ ਪਾਠ ਦਾ ਭੋਗ ਅਤੇ ਗੁਰਮਤਿ ਸਮਾਗਮ ਮਿਤੀ 17 ਅਗਸਤ ਦਿਨ ਮੰਗਲਵਾਰ ਪਿੰਡ ਭੱਠਲ ਭਾਈਕੇ ਤਰਨ ਤਾਰਨ ਵਿਖੇ ਹੋਵੇਗਾ ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights