ਬਹੁਤ ਸਮਾਂ ਪਹਿਲਾਂ ਅਮਰੀਕਾ ਵਿੱਚ ਇਕ ਬੰਦੇ ਨੇ, ਕਿਸੇ ਚਰਚ ਦੇ ਕੋਲ ਹੀ ਬੀਅਰ ਬਾਰ ਖੋਲ ਲਈ।
ਚਰਚ ਵਿੱਚ ਆਉਣ ਵਾਲਿਆਂ ਲੋਕਾਂ ਨੇ ਉਸ ਬਾਰ ਵਾਲੇ ਕੋਲ ਇਤਰਾਜ਼ ਕੀਤਾ। ਪਰ ਉਸ ਨਾਸਤਿਕ ਕਿਸਮ ਦੇ ਬੰਦੇ ਨੇ ਉਹਨਾਂ ਦੀ ਇਕ ਨਾ ਮੰਨੀ।
ਗੁੱਸੇ ਵਿੱਚ ਆਏ, ਪ੍ਰਬੰਧਕਾਂ ਨੇ ਕਹਿ ਦਿੱਤਾ ਕਿ ਜਾਹ ਤੇਰਾ ਨੁਕਸਾਨ ਹੋਵੇਗਾ। ਜਦੋਂ ਵੀ ਚਰਚ ਵਿੱਚ ਲੋਕਾਂ ਨੇ ਆਉਣਾ, ਤਾਂ ਉਸ ਬਾਰ ਵਾਲੇ ਵਿਰੁੱਧ ਅਰਦਾਸ ਕਰਿਆ ਕਰਨੀ।
ਕੁਦਰਤੀ ਰੱਬ ਦਾ ਭਾਣਾ ਵਰਤਿਆ ਤੇ ਉਸ ਬੀਅਰ ਬਾਰ ਵਿੱਚ ਅੱਗ ਲਗ ਗਈ।
ਬਾਰ ਵਾਲੇ ਨੇ ਚਰਚ ਦੀ ਕਮੇਟੀ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ।
ਚਰਚ ਦੀ ਕਮੇਟੀ ਵਾਲਿਆਂ ਨੇ,ਕੋਰਟ ਵਿੱਚ ਬਿਆਨ ਦਿੱਤਾ ਕਿ-‘ਅਸੀਂ ਇਸ ਤਰਾਂ ਦਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਇਸਦੀ ਦੀ ਬਾਰ ਵਿੱਚ ਅੱਗ ਲਗ ਗਈ ਹੋਵੇ’।
ਪਰ ਬਾਰ ਵਾਲਾ ਚੀਂਕ ਚੀਂਕ ਕੇ ਕਹਿ ਰਿਹਾ ਸੀ, ਇਹਨਾਂ ਦੀ ਅਰਦਾਸ ਦੀ ਸ਼ਕਤੀ ਕਰਕੇ ਹੀ ਮੇਰੀ ਬਾਰ ਵਿੱਚ ਅੱਗ ਲੱਗੀ ਹੈ।
ਕੋਰਟ ਦਾ ਜੱਜ ਵੀ ਆਸਤਿਕ ਅਤੇ ਨਾਸਤਿਕ ਲੋਕਾਂ ਦੇ ਵਿਚਾਰ ਸੁਣ ਕੇ ਪਰੇਸ਼ਾਨ ਹੋ ਗਿਆ।
ਜੱਜ ਨੇ ਅਪਣੇ ਫੈਸਲੇ ਵਿੱਚ ਇੰਨਾ ਹੀ ਲਿਖਿਆ :-
“ਅਜੀਬ ਇਤਿਫਾਕ ਹੈ, ਜੋ ਲੋਕ ਧਰਮੀ ਹਨ ਉਹਨਾਂ ਨੂੰ ਅਪਣੀ ਅਰਦਾਸ ‘ਤੇ ਯਕੀਨ ਨਹੀਂ ਹੈ।
ਅਤੇ ਜਿਹੜਾ ਨਾਸਤਿਕ ਹੈ, ਉਸ ਨੂੰ ਧਰਮੀਆਂ ਦੀ ਅਰਦਾਸ ਉੱਤੇ ਵਿਸ਼ਵਾਸ ਹੈ”।
ਸ਼ੋਸ਼ਲ ਮੀਡੀਆ ਤੋਂ ਧੰਨਵਾਦ ਸਹਿਤ
Author: Gurbhej Singh Anandpuri
ਮੁੱਖ ਸੰਪਾਦਕ