੧. ਸਤਿਗੁਰੁ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ , ਸੰਤਾ ਦੇ ਕਾਰਜ ਆਪ ਖਲੋਆ ਇਹ ਉਸਦੀ ਵਡਿਆਈ
ਇਹ ਤੁਕ ਨੂੰ ਵੀ ਲੋਕ ਬਾਣੀ ਦੀ ਤੁਕ ਸਮਝਦੇ ਹਨ। ਇਹ ਤੁਕ ਤੁਹਾਨੂੰ ਲਗਭਗ ਹਰ ਸਿੱਖ ਦੇ ਵਿਆਹ ਵਾਲੇ ਕਾਰਡ ਤੇ ਜਰੂਰ ਮਿਲੇਗੀ। ਹਾਲਤ ਤਾਂ ਇਹ ਹੈ ਕਿ ਸਿੱਖ ਧਰਮ ਦੇ ਮੋਹਤਬਰ ਧਾਰਮਿਕ ਆਗੂ, ਸੰਤ ਬਾਬਿਆਂ ਦੇ ਬੱਚਿਆ ਦੇ ਕਾਰਡਾ ਤੇ ਵੀ ਲਿਖੀ ਹੁੰਦੀ ਹੈ। ਅਸਲ ‘ਚ ਇਹ ਤੁਕ ਸਿੱਖੀ ਚੋ ਖਾਰਜ ਕੀਤੇ ਪ੍ਰਿਥੀਚੰਦ ਦੇ ਪੁਤਰ ਮਿਹਰਬਾਨ ਤੇ ਪੋਤਰੇ ਹਰਿਜੀ ਨੇ ਲਿਖੀ ਸੀ।
੨. ਭੰਗ ਬਤੂਰਾ ਸੁਰਾਪਾਨ, ਉਤਰ ਜਾਏ ਪ੍ਰਭਾਤ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ
ਇਹ ਤੁਕ ਵੀ ਬਾਬੇ ਨਾਨਕ ਦੇ ਨਾਮ ਦੀ ਛਾਪ ਹੋਣ ਕਰਕੇ ਬਾਣੀ ਦਾ ਭੁਲੇਖਾ ਪਾਉਂਦੀ ਹੈ, ਤੇ ਬਹੁਤ ਜਿਯਾਦਾ ਪ੍ਰਚਲਿਤ ਹੈ ਖਾਸ ਕਰਕੇ ਅਖੀਰਲੀ ਲਾਈਨ। ਜੱਟਾਂ ਦੀਆਂ ਟਰਾਲੀਆਂ ਤੇ ਆਮ ਲਿਖੀ ਮਿਲਦੀ ਹੈ। ਇਸਦਾ ਸਬੰਧ ਵੀ ਮੇਹਰਬਾਨ ਦੁਆਰਾ ਲਿਖੀ ਹਥ ਲਿਖਤ ਨਾਲ ਹੈ।
੩ . ਨਾਨਕ ਨੀਵਾ ਜੋ ਚਲੈ ਲਗੇ ਨਾ ਤਤੀ ਵਾਊ ।
ਇਹ ਤੁਕ ਦਾ ਸਬੰਧ ਵੀ ਪ੍ਰਿਥੀ ਚੰਦ ਦੇ ਪੁਤਰ ਮੇਹਬਾਨ ਨਾਲ ਹੈ ਪਰ ਇਨ੍ਹਾਂ ਦੀ ਵਰਤੋਂ ਸਭ ਤੋਂ ਵਧ ਸਾਡੇ ਧਾਰਮਿਕ ਸੰਤ ਬਾਬੇ ਕਰਦੇ ਹਨ। ਕਿਸੀ ਜਗ੍ਹਾ ਧਾਰਮਿਕ ਦੀਵਾਨ ਸਜਿਆ ਹੋਵੇ ਤੇ ਉਥੇ ਕੋਈ ਖੋਤੀ ਸੰਤ ਆਇਆ ਹੋਵੇ ਤੇ ਇਹ ਤੁਕਾਂ ਦੀ ਵਰਤੋ ਨਾ ਹੋਈ ਹੋਵੇ, ਇਹ ਕਿੱਦਾਂ ਹੋ ਸਕਦਾ ਹੈ। ਗੱਲ ਤਾਂ ਇਹ ਹੈ ਕਿ ਜੇ ਬਾਬੇ ਨੂ ਨਹੀਂ ਪਤਾ ਤਾਂ ਲੋਕਾ ਨੂੰ ਕਿਹੜਾ ਪਤਾ ਆ, ਜਿਹੜਾ ਉਠ ਕੇ ਸਵਾਲ ਕਰਨਗੇ ?
੪. ਜਾ ਕੋ ਰਾਖੈ ਸਾਈਆਂ ਮਾਰ ਸਕੈ ਨਾ ਕੋਏ …..
ਇਹ ਤੁਕ ਤਾਂ ਮੈਂ ਬਹੁਤ ਸਮਾਂ ਪਹਿਲਾ ਇਕ ਜਥੇਬੰਦੀ ਦੇ ਮੁਖੀ ਵਲੋਂ ਅਖਬਾਰ ‘ਚ ਵਰਤੀ ਹੋਈ ਦੇਖੀ ਹੈ। ਓਸ ਤੇ ਹੋਏ ਇਕ ਹਮਲੇ ਦੋਰਾਨ ਓਹ ਬਚ ਗਿਆ ਸੀ ਤੇ ਆਖ ਰਿਹਾ ਸੀ ਕਿ ਗੁਰਬਾਣੀ ਕਹਿੰਦੀ ਹੈ ਕਿ ਜਾਕੋ ਰਾਖੈ …. ਹੁਣ ਬੇਚਾਰੇ ਆਮ ਸਿਖ ਜੋ ਕਦੇ ਗੁਰਬਾਣੀ ਦੇ ਨੇੜੇ ਤੇਰੇ ਨਹੀ ਢੁਕਿਆ ਓਸਨੇ ਤਾ ਆਗਿਆਨ ਵਸ ਵਰਤਣੀਆ ਹੀ ਹੋਈਆਂ।
੫. ਕਬੀਰ ਤੇਰੀ ਝੋਪੜੀ ਗਲ ਕਾਟਿਓ ਕੇ ਪਾਸ, ਕਰਨਗੇ ਸੋ ਭਰਨਗੇ ਤੁਮ ਕਿਉ ਭਏ ਉਦਾਸ
੫.ਇੱਕ ਅਰਦਾਸ ਪ੍ਰਸ਼ਾਦਾ ਛਕਣ ਤੋਂ ਬਾਅਦ ਸਾਧ ਲਾਣਾ ਅਤੇ ਰੋਜ਼ ਗੁਰਬਾਣੀ ਪੜ੍ਹਨ ਵਾਲੇ 99% ਗ੍ਰੰਥੀ/ਪਾਠੀ ਵੀ ਕਰਦੇ ਹਨ ਤਾਂ ਇਹ ਲਾਈਨਾ ਪੜ੍ਹਦੇ ਹਨ”ਸਖੀ ਦੇ ਸੰਤੋਖੀ ਖਾਏ ,ਕਹੁ ਨਾਨਕ ਦਰ ਦੀ ਦਰ ਸਮਾਏ” ਇਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ।ਪਰ ਰੋਜ਼ ਗੁਰਬਾਣੀ ਪੜ੍ਹਨ ਵਾਲੇ ਵੀ ਪਤਾ ਨਹੀਂ ਕਿਉਂ ਧਿਆਨ ਨਹੀਂ ਦੇੰਦੇ..?
ਇਹ ਤੁਕ ਵੀ ਤੁਸੀਂ ਆਮ ਧਾਰਮਿਕ ਸਟੇਜਾ ਤੇ ਸੁਣੀ ਹੋਵੇਗੀ। ਕਈ ਵਾਰ ਗ੍ਰੰਥੀ, ਢਾਡੀ ਤੇ ਧਾਰਮਿਕ ਆਗੂ ਆਮ ਇਸਦੀ ਵਰਤੋ ਕਰਦੇ ਹਨ, ਜਦੋਂ ਕਿ ਇਹ ਤੁਕ ਗੁਰੂ ਗਰੰਥ ਸਾਹਿਬ ਵਿਚੋਂ ਨਹੀ ਹੈ ਪਰ ਸਾਡੀ ਅਗਿਆਨਤਾ ਵਸ ਵਰਤੀਆਂ ਜਾ ਰਹਿਆ ਹਨ।
ਇਸ ਤੋ ਇਲਾਵਾ ਕੁਝ ਹੋਰ ਹਨ :
i) ਫੈਲੇ ਵਿਦਿਆ ਚਾਨਣ ਹੋਏ
ii) ਜਨਨੀ ਜਣੇ ਤਾ ਭਗਤ ਜਨ ਜਾ ਦਾਤਾ ਜਾ ਸੂਰ ਨਹੀ ਤਾ ਜਨਨੀ ਬਾਝ ਰਹੇ ਕਹਾ ਗਵਾਵੇ ਨੂਰ
iii) ਸੋ ਸੁਖੀਆ ਜਿਸ ਪਰ ਨਾਮ ਅਧਾਰ ( ਜੋ ਨਾਨਕ ਦੁਖਿਆ ਸਭ ਸੰਸਾਰ ਦੇ ਨਾਲ ਜੋੜ ਕੇ ਪੜੀ ਜਾਂਦੀ ਹੈ )
iv) ਉਨ ਹਲਾਲ ਉਨ ਝਟਕਾ ਕੀਨੋ ਦਯਾ ਦੋਹਾ ਤੇ ਭਾਗੀ, ਕਹਿ ਕਬੀਰ ਸੁਨਹੋ ਰੇ ਸੰਤਹੋ ਆਗ ਦੋਹਾ ਘਰ ਲਾਗੀ
ਇਕ ਪਾਸੇ ਤਾ ਅਸੀਂ ਇਕ ਗਲ ਪ੍ਰਚਾਰਦੇ ਹਾਂ ਕਿ ਰਾਮ ਰਾਏ (ਜੋ ਕੇ ਗੁਰੂ ਪੁਤਰ ਸੀ ਓਸਨੇ) ਸਿਰਫ ਇਕ ਸ਼ਬਦ ਬਦਲਿਆ ਸੀ , ਮੁਸਲਮਾਨ ਦੀ ਜਗ੍ਹਾ ਬੇਈਮਾਨ ਵਰਤਿਆ ਸੀ ਤੇ ਗੁਰੂ ਸਾਹਿਬ ਨੇ ਸਾਰੀ ਉਮਰ ਓਸਨੂੰ ਮੂਹ ਨਹੀਂ ਸੀ ਲਾਇਆ ਤੇ ਦੂਜੇ ਪਾਸੇ ਅਸੀਂ ਪੂਰੀਆਂ ਤੁਕਾਂ ਵਰਤ ਰਹੇ ਹਨ, ਸ਼ਬਦ ਬਦਲ ਰਹੇ ਹਾਂ। ਕੀ ਅਸੀਂ ਠੀਕ ਕਰ ਰਹੇ ਹਾਂ ?
ਸੋ ਸਭ ਵੀਰਾਂ/ਭੈਣਾਂ ਨੂੰ ਬੇਨਤੀ ਹੈ ਕਿ ਆਓ ਅੱਗੇ ਵਾਸਤੇ ਇਨ੍ਹਾ ਗੱਲਾਂ ਦਾ ਧਿਆਨ ਰੱਖੀਏ ! ਕਿਉ ਨਾ ਅਸੀਂ ਆਪਣੇ ਸਤਿਗੁਰੁ ਬਾਰੇ ਵਧ ਤੋ ਵਧ ਆਪ ਜਾਣੀਏ ਤਾਂ ਕੇ ਅਗਿਓ ਸਾਡੇ ਤੋਂ ਕੋਈ ਗਲਤੀ ਨਾ ਹੋਵੇ। ਕਹਿੰਦੇ ਨੇ ਜਦੋ ਜਾਗੇ ਉਦੋਂ ਹੀ ਸਵੇਰ ਸ਼ੁਰੂ ਹੁੰਦੀ ਹੈ !
ਅਰਦਾਸ ਤੇ ਊਧਮ ਕਰੀਏ – ਸਿੱਖੀ, ਕੇਸਾਂ ਅਤੇ ਸੁਆਸਾਂ ਨਾਲ ਨਿਭ ਜਾਵੇ ।
Author: Gurbhej Singh Anandpuri
ਮੁੱਖ ਸੰਪਾਦਕ