ਜਲੰਧਰ (ਨਜ਼ਰਾਨਾ ਨਿਊਜ਼ ਨੈੱਟਵਰਕ) – ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ਦੀ ਪੁਲਿਸ ਨੇ ਐਸਆਈ ਪੁਸ਼ਪ ਬਾਲੀ ਦੀ ਅਗਵਾਈ ਹੇਠਾਂ ਨਾਜਾਇਜ਼ ਅਸਲੇ ਦੇ ਸਮਗਲਰ ਨੂੰ ਭਾਰੀ ਮਾਤਰਾ ਵਿੱਚ ਅਸਲੇ ਅਤੇ ਗੈਰਕਾਨੂੰਨੀ ਨਕਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਸੁਭਾਨਾ ਵਾਸੀ ਅਮਿਤ ਕੁਮਾਰ ਉਰਫ਼ ਸੁਭਾਨਾ ਪੁੱਤਰ ਅਸ਼ੋਕ ਕੁਮਾਰ ਨੂੰ ਗਿਰਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਸਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਜਿਨ੍ਹਾਂ ਵਿੱਚੋਂ ਇੱਕ. 30 ਬੋਰ 3 ਜਿੰਦਾ ਕਾਰਤੂਸ ਸਮੇਤ ਅਤੇ ਦੂਜਾ ਪਿਸਤੌਲ. 32 ਬੋਰ 10 ਜਿੰਦਾ ਕਾਰਤੂਸ ਸਮੇਤ ਸ਼ਾਮਿਲ ਹਨ।
ਪੁਲਿਸ ਅਨੁਸਾਰ ਮੁਲਜ਼ਮ ਕੋਲੋਂ 7.90000 ਦੀ ਗੈਰਕਾਨੂੰਨੀ ਨਕਦੀ ਤੋਂ ਇਲਾਵਾ ਇੱਕ ਬਰੀਜਾ ਕਾਰ ਨੰਬਰ ਬੀਬੀ 90-4747 ਵੀ ਬਰਾਮਦ ਕੀਤੀ ਗਈ ਹੈ।
ਮੁਲਜ਼ਮ ਖਿਲਾਫ਼ ਆਰਮਜ਼ ਐਕਟ ਅਧੀਨ ਮੁਕੱਦਮਾ ਨੰਬਰ 102 ਮਿਤੀ 12 ਅਗਸਤ 2021 ਥਾਣਾ ਮਕਸੂਦਾਂ ਵਿੱਚ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਕਾਫ਼ੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Author: Gurbhej Singh Anandpuri
ਮੁੱਖ ਸੰਪਾਦਕ