ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਅੱਜ ਹਿੰਦੁਸਤਾਨ ਹਾਈਡਰੋਲਿਕਸ ਪ੍ਰਾਈਵੇਟ ਲਿਮਟਿਡ, ਸੁਰਾਨੁੱਸੀ (ਜਲੰਧਰ) ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਲਾ ਬੱਕਰਾ ਦੇ ਗਾਈਡੈਂਸ ਐਂਡ ਕਾਂਉਸਲਿੰਗ ਰੂਮ ਲਈ ਫਰਨੀਚਰ ਦਿੱਤਾ ਗਿਆ। ਇਸ ਉਪਰਾਲੇ ਵਿੱਚ ਸ. ਸੁਰਜੀਤ ਸਿੰਘ, ਭਾਈ ਸੁਖਬੀਰ ਸਿੰਘ ਅਤੇ ਨਗਿੰਦਰ ਨਾਥ ਫੁੱਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸ. ਸੁਰਜੀਤ ਸਿੰਘ, ਭਾਈ ਸੁਖਬੀਰ ਸਿੰਘ ਜੀ, ਗੁਰਦੀਪ ਸਿੰਘ, ਹਰਮਨਪ੍ਰੀਤ ਸਿੰਘ, ਮਾਸਟਰ ਅਮਰੀਕ ਸਿੰਘ, ਆਦਿ ਹਾਜ਼ਰ ਸਨ। ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਇਸ ਸੇਵਾ ਲਈ ਹਿੰਦੁਸਤਾਨ ਹਾਈਡਰੋਲਿਕਸ ਪ੍ਰਾਈਵੇਟ ਲਿਮਟਿਡ, ਸੁਰਾਨੂੱਸੀ ਦੇ ਪ੍ਰਬੰਧਕੀ ਬੋਰਡ ਦਾ ਵੀ ਧੰਨਵਾਦ ਕੀਤਾ ਗਿਆ।