ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਉੱਪਰ ਥੋਪੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਰੀਬ ਨੋਂ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਅੱਜ ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਿਸ਼ਾਲ ਟ੍ਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਟ੍ਰੈਕਟਰਾਂ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਹ ਟ੍ਰੈਕਟਰ ਮਾਰਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ ਦੇ ਕਿਸ਼ਨਗੜ ਵਿਖੇ ਸਥਿਤ ਦਫ਼ਤਰ ਤੋਂ ਅਰੰਭ ਕੀਤਾ ਗਿਆ ਜੋ ਕਿਸ਼ਨਗੜ ਤੋਂ ਅਰੰਭ ਹੋ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਕਰਤਾਰਪੁਰ, ਬਿਧੀਪੁਰ, ਪਠਾਨਕੋਟ ਚੌਂਕ ਜਲੰਧਰ ਤੋਂ ਹੁੰਦਾ ਹੋਇਆ ਵਾਪਿਸ ਕਿਸ਼ਨਗੜ ਵਿਖੇ ਜਥੇਬੰਦੀ ਦੇ ਦਫ਼ਤਰ ਵਿਖੇ ਸਮਾਪਤ ਹੋਇਆ। ਇਸ ਮਾਰਚ ਵਿੱਚ ਕਿਸ਼ਨਗੜ, ਸੰਘਵਾਲ, ਨੌਗੱਜਾ, ਮੰਡ, ਫਰੀਦਪੁਰ, ਕਾਲਾ ਬਾਹੀਆਂ, ਮੌਖੇ, ਰਾਏਪੁਰ ਰਸੂਲਪੁਰ, ਰੰਧਾਵਾ ਮਸੰਦਾਂ, ਪੱਸਣ, ਅੰਬਗੜ, ਭੱਠੇ, ਰਹੀਮਪੁਰ, ਮੁਸਤਾਪੁਰ, ਚਕਰਾਲਾ, ਬੂਲੇ, ਤਲਵੰਡੀ ਭੀਲਾਂ, ਘੁਮਿਆਰਾ, ਅੰਬੀਆ ਤੋਫਾ, ਹੱਸਣਮੁੰਡਾ, ਰੱਜ਼ਬ, ਚੀਮਾਂ ਆਦਿ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਤੋਂ ਕਿਸਾਨ ਟ੍ਰੈਕਟਰ, ਜੀਪਾਂ ਕਾਰਾਂ ਵਿੱਚ ਸ਼ਾਮਿਲ ਹੋਏ।
Author: Gurbhej Singh Anandpuri
ਮੁੱਖ ਸੰਪਾਦਕ