ਭੋਗਪੁਰ 3 ਸਤੰਬਰ (ਸੁਖਵਿੰਦਰ ਜੰਡੀਰ)ਐਕਸ ਆਰਮੀ ਵੈਲਫੇਅਰ ਕਮੇਟੀ ਬਲਾਕ ਭੋਗਪੁਰ ਦੀ ਮੀਟਿੰਗ ਅੱਜ 2/9/21 ਤਰੀਕ ਦਿਨ ਵੀਰਵਾਰ ਨੂੰ ਭੋਗਪੁਰ ਆਦਮਪੁਰ ਰੋਡ ਕਮੇਟੀ ਦੇ ਚੇਅਰਪਰਸਨ ਕੈਪਟਨ ਹਰਭਜਨ ਸਿੰਘ ਨੰਬਰਦਾਰ ਪਿੰਡ ਘੋੜਾ ਵਾਹੀ ਦੇ ਨੇਤਰਤੱਵ ਵਿੱਚ ਨਜਦੀਕ ਪਿੰਡ bonpalke ਕਮੇਟੀ ਦੇ ਦਫਤਰ ਵਿੱਚ ਹੋਈ ਇਸ ਮੌਕੇ ਇਲਾਕੇ ਦੇ ਕਿਸਾਨ ਨੇਤਾ ਵੀ ਹਾਜਰ ਸਨ ਜਵਾਨਾਂ ਅਤੇ ਕਿਸਾਨਾਂ ਦੀ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ ਵਿਜੇਤਾ ਨੇ ਸੰਬੋਧਨ ਦੁਰਾਨ ਕਿਸਾਨਾਂ ਅਤੇ ਜਵਾਨਾਂ ਨੂੰ ਹੇਠ ਲਿਖੇ ਪਹਿਲੂਆਂ ਤੇ ਇਲਾਕੇ ਵਿਚ ਆਪਣੇ ਆਪਣੇ ਪਿੰਡਾ ਵਿੱਚ ਸਾਬਕਾ ਫੌਜੀ ਅਤੇ ਕਿਸਾਨ ਮਿਲ ਕੇ ਆਪਣੇ ਪਿੰਡਾ/ਸ਼ਹਿਰਾ ਬੈਠਕਾ ਕਰ ਆਪਣੀ ਰੂਚੀ ਮੁਤਾਬਿਕ ਸਮਾਜ ਭਲਾਈ ਦੇ ਕੰਮ ਚੁਣਨ
1=ਸਮਾਜ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ
2=ਪਿੰਡ ਦੇ ਵਿਕਾਸ ਦੇ ਕੰਮਾਂ ਦੇ ਸਾਥੀ ਬਣਨਾ
3=ਸਿੱਖਿਆ ਸਿਹਤ ਅਤੇ ਵਾਤਾਵਰਨ ਦੇ ਵਿਸ਼ਿਆਂ ਤੇ ਸਰਕਾਰੀ ਕਰਮਚਾਰੀਆਂ ਨਾਲ ਸਹਿਜੋਗ ਬਣਾਉਣਾ
4=ਸਮਾਜ ਦੀਆ ਕੁਰੀਤੀਆਂ ਜਿਸ ਤਰਾ/ਬ੍ਰਿਸ਼ਟਾਚਾਰ ,ਨਸ਼ੇ,ਅੰਧਵਿਸ਼ਵਾਸ, ਗੁੰਡਾ ਗਰਦੀ ,ਦਾਜ ਦਹੇਜ ਆਦਿ ਲਮਤਾ ਨੂੰ ਖਤਮ ਕਰਨ ਲਈ ਸਰਕਾਰੀ ਕੋਸਿਸਾਂ ਵਿੱਚ ਸਾਥ ਦੇਣਾ
ਸਕੂਲਾਂ ,ਕਾਲਜਾ,ਖੇਡ ਗਰਾਊਂਡ ਆਦਿ ਤੇ ਜਾ ਕੇ ਨੌਜੁਆਨਾਂ ਅਤੇ ਬੱਚਿਆ ਵਿੱਚ ਬਹਾਦਰੀ ਦੀ ਰੀਤ ,ਸੰਸਕਾਰ ,ਪੈਦਾ ਕਰਨਾ ਅਤੇ ਦੇਸ਼ ਸੇਵਾ ਕਰਨ ਦਾ ਜਜ਼ਬਾ ਪੈਦਾ ਕਰਨਾ
ਇਸ ਮੌਕੇ ਉੱਘੇ ਸਮਾਜ ਸੇਵਕ ਲੋਕ ਅਧਿਕਾਰ ਲਹਿਰ ਦੇ ਪੰਜਾਬ ਕਨਵੀਨਰ ਸਰਦਾਰ ਬਲਵਿੰਦਰ ਸਿੰਘ ਜੀ ਨੇ ਲੋਕ ਅਧਿਕਾਰ ਲਹਿਰ ਦੇ ਏਜੇਂਡੇ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਚਾਨਣਾ ਪਾਇਆ ਹੋਸ਼ਿਆਰ ਪੁਰ ਦੇ ਦਸੂਆ ਬਲਾਕ ਦੇ ਐਕਸ ਸਾਬਕਾ ਸੈਨਿਕ ਮਜੂਦਾ ਸਰਪੰਚ ਸਰਦਾਰ ਕੁਲਦੀਪ ਸਿੰਘ ਜੀ ਨੇ ਵੀ ਲੋਕ ਅਧਿਕਾਰ ਲਹਿਰ ਪ੍ਰਤੀ ਆਪਣੇ ਵਿਚਾਰ ਜਵਾਨਾਂ ਅਤੇ ਕਿਸਾਨਾਂ ਨਾਲ ਸਾਂਝੇ ਕੀਤੇ ਇਸ ਮੌਕੇ ਕਮੇਟੀ ਦੇ ਪ੍ਰਧਾਨ ਸੂਬੇਦਾਰ ਤਰਸੇਮ ਲਾਲ ਜਨਰਲ ਸੈਕਟਰੀ ਸੂਬੇਦਾਰ ਹੰਸ ਰਾਜ ਨੇ ਸੰਬੋਧਨ ਦੁਰਾਨ ਕਿਹਾ ਪੰਜਾਬ ਵਿੱਚ ਐਕਸ ਆਰਮੀ ਵੈਲਫੇਅਰ ਕਮੇਟੀਆਂ ਦੇ ਪੰਜਾਬ ਚੇਅਰਪਰਸਨ ਕੈਪਟਨ ਸੇਵਾ ਸਿੰਘ ਬਡਿਆਲ ਸਾਹਿਬ ਪ੍ਰਧਾਨ ਵਾਹਿਗੁਰੂ ਸਿੰਘ ਜਨਰਲ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਮੀਤ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ ਨਾਲ ਅੱਜ ਦੀ ਹੋਈ ਜਵਾਨਾਂ ਅਤੇ ਕਿਸਾਨਾਂ ਨਾਲ ਹੋਈ ਵਿਚਾਰ ਗੋਸਟੀ ਬਾਰੇ ਜਾਣਕਾਰੀ ਦੇਣ ਤੋਂ ਬਾਦ ਜਿਹੜਾ ਵੀ ਨਿਰਣੇ ਲਿਆ ਜਾਵੇਗਾ ਭੋਗਪੁਰ ਕਮੇਟੀ ਸਾਥ ਦੇਵੇਗੀ ਆਖਰ ਵਿੱਚ ਕੈਪਟਨ ਹਰਭਜਨ ਸਿੰਘ ਚਰਪ੍ਰਸਨ ਬਲਾਕ ਭੋਗਪੁਰ ਨੇ ਸਾਰਿਆਂ ਦਾ ਧੰਨਵਾਦ ਕੀਤਾ ????
Author: Gurbhej Singh Anandpuri
ਮੁੱਖ ਸੰਪਾਦਕ